20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲਕਸ਼ਯ ਸੇਨ ਤੇ ਸਾਤਵਿਕ - ਚਿਰਾਗ ਹਾਂਗਕਾਂਗ ਓਪਨ ਦੇ ਸੈਮੀਫਾਈਨਲ ’ ਚ

ਕੌਲੂਨ (ਹਾਂਗਕਾਂਗ), 20 ਨਵੰਬਰ (ਪੀ. ਟੀ.

ਲਕਸ਼ਯ ਸੇਨ ਤੇ ਸਾਤਵਿਕ-ਚਿਰਾਗ ਦੀ ਜੋੜੀ। 21-11-2026

ਕੌਲੂਨ (ਹਾਂਗਕਾਂਗ), 20 ਨਵੰਬਰ (ਪੀ.ਟੀ.ਆਈ.)-ਭਾਰਤੀ ਬੈਡਮਿੰਟਨ ਸਟਾਰ ਲਕਸ਼ਯ ਸੇਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸ਼ੁੱਕਰਵਾਰ ਨੂੰ ਇੱਥੇ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਨੂੰ ਤਿੰਨ ਗੇਮਾਂ ਦੇ ਮੁਕਾਬਲੇ ’ਚ ਹਰਾ ਕੇ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਜ਼ ’ਚ ਆਪਣੀ ਜਗ੍ਹਾ ਪਹਿਲਾਂ ਹੀ ਪੱਕੀ ਕਰ ਚੁੱਕੇ ਅਲਮੋੜਾ ਦੇ 25 ਸਾਲਾ ਖਿਡਾਰੀ ਲਕਸ਼ਯ ਨੇ ਕੁਆਰਟਰ ਫਾਈਨਲ ’ਚ ਅੱਠਵਾਂ ਦਰਜਾ ਪ੍ਰਾਪਤ ਲੋਹ ਨੂੰ 21-17, 10-21, 21-13 ਨਾਲ ਹਰਾਇਆ। ਹਾਲ ਹੀ ਵਿੱਚ ਹਾਈਲੋ ਓਪਨ ਅਤੇ ਕੁਮਾਮੋਟੋ ਮਾਸਟਰਜ਼ ਜਪਾਨ ਦਾ ਖਿਤਾਬ ਜਿੱਤਣ ਵਾਲੇ ਲਕਸ਼ਯ ਦਾ ਸੈਮੀਫਾਈਨਲ ’ਚ ਸਾਹਮਣਾ ਐਂਡਰਸ ਐਂਟੋਨਸਨ ਤੇ ਚੀਨ ਦੇ ਤੀਜੇ ਦਰਜੇ ਦੇ ਖਿਡਾਰੀ ਝੂ ਜ਼ੁਆਨ ਚੇਨ ਵਿਚਕਾਰ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ। ਇਸ ਤੋਂ ਪਹਿਲਾਂ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੰਜਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਚੀਨ ਦੇ ਹੂ ਕੇ ਯੁਆਨ ਤੇ ਲਿਨ ਜਿਆਂਗ ਯੀ ਨੂੰ ਤਿੰਨ ਗੇਮਾਂ ਤੱਕ ਚੱਲੇ ਮੁਕਾਬਲੇ ਵਿਚ ਹਰਾ ਕੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤੀ ਜੋੜੀ ਨੇ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ, ਪਰ ਦੂਜੀ ਗੇਮ ’ਚ ਉਹ ਆਪਣੀ ਲੈਅ ਗੁਆ ਬੈਠੇ। ਹਾਲਾਂਕਿ, ਉਨ੍ਹਾਂ ਨੇ ਬਾਅਦ ’ਚ ਸ਼ਾਨਦਾਰ ਵਾਪਸੀ ਕਰਦਿਆਂ 59 ਮਿੰਟਾਂ ’ਚ 21-12, 13-21, 21-16 ਨਾਲ ਜਿੱਤ ਦਰਜ ਕੀਤੀ। ਸਾਤਵਿਕ ਅਤੇ ਚਿਰਾਗ ਫਾਈਨਲ ’ਚ ਜਗ੍ਹਾ ਬਣਾਉਣ ਲਈ ਡੈਨਮਾਰਕ ਦੇ ਡੈਨੀਅਲ ਲੁੰਡਗਾਰਡ ਤੇ ਮੈਡਸ ਵੇਸਟਰਗਾਰਡ ਜਾਂ ਮਲੇਸ਼ੀਆ ਦੇ ਮੈਨ ਵੇਈ ਚੋਂਗ ਤੇ ਟੀ. ਕਾਈ ਵੁਨ ਵਿਚੋਂ ਕਿਸੇ ਇਕ ਨਾਲ ਭਿੜਨਗੇ।

ਪਿਛਲੀ ਖ਼ਬਰ ਸਿਰਾਜ ਨੂੰ ਟੀਮ ’ਚੋਂ ਬਾਹਰ ਰੱਖਣ ਦੇ ਮਾਮਲੇ ਨੂੰ ਲੈ ਕੇ ਭਾਜਪਾ-ਕਾਂਗਰਸ ਆਹਮੋ-ਸਾਹਮਣੇ ਅਗਲੀ ਖ਼ਬਰ ਕੋਰੋਨਾ ਰਾਹਤ ਦੀ ਰਕਮ ’ ਚ ਕਥਿਤ ਹੇਰਾਫੇਰੀ , ਅਲਾਬਾਮਾ ਦਾ ਵਿਧਾਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।