ਵੈਨਕੂਵਰ ਦੇ ਵਿਅਕਤੀ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਮਾਮਲੇ ਵਿਚ ਮੁੜ ਚੱਲੇਗਾ ਮੁਕੱਦਮਾ
ਵੈਨਕੂਵਰ, 2 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਇਕ ਵਿਅਕਤੀ ਨੂੰ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਉਸ ਖ਼ਿਲਾਫ਼ ਨਵਾਂ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਯਾਸਿਨ ਰਸ਼ੀਦ ਨੂੰ ਸਤੰਬਰ 2019 ਵਿਚ ਕਾਇਲ ਗੈਬਰੀਅਲ ਦੀ ਮੌਤ ਦੇ ਮਾਮਲੇ ਵਿਚ ਦੂਜੇ ਦਰਜੇ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਅਜੀਤ ਡੈਸਕ
03-09-2026