04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅੱਜ ਦਿਲ ਟੁੱਟਿਆ...

ਅੱਜ ਦਿਲ ਟੁੱਟਿਆ...

ਅਜੀਤ ਡੈਸਕ 04-10-2026


• ਯਸ਼ਪਾਲ ਮਿੱਤਵਾ •


ਧੱਕ ਧੱਕ ਕਰਦਾ ਸੀ ਹੁਣ ਰੁਕਿਆ |
ਅੱਜ ਦਿਲ ਟੁੱਟਿਆ, ਸਿਆਪਾ ਮੁੱਕਿਆ |

ਉਸ ਦੀ ਤਾਂਘ ਰਹੀ ਨਾ ਮੈਨੂੰ,
ਉਹ ਤੇ ਅੰਦਰ ਹੀ ਜਾ ਲੁਕਿਆ |

ਆਪਣਾ ਮਨ ਖੁਸ਼ ਰੱਖ ਨੲੀਂ ਸਕਦਾ,
ਜਿਸਨੇ ਅੰਬਰ ਵੱਲ ਨੂੰ  ûੱਕਿਆ |

ਪੱਟ ਦਾ ਮਾਸ ਖੁਆ ਸਕਦਾ ਹਾਂ,
ਐਸਾ ਮੁੱਦਾ ਮੈਂ ਨੲੀਂ ਚੁੱਕਿਆ |

ਉਸ ਨੇ ਹੁਸਨ ਦੀ ਮੈਨਾ ਬਣ ਕੇ,
ਮੇਰਾ ਦਿਲ, ਥਾਂ ਥਾਂ ਤੋਂ ਟੁੱਕਿਆ |

ਵਾਅਦਾ ਕਰਕੇ ਉਮਰਾਂ ਦਾ ਉਹ,
ਵਿਹੜੇ ਹੋਰਾਂ ਦੇ ਜਾ ਢੁੱਕਿਆ |

ਆਪਣੇ ਜ਼ਖ਼ਮ ਦਿਖਾਏ ਜਿਸ ਨੂੰ ,
ਉਸ ਨੇ ਜ਼ਖ਼ਮ ਤੇ ਨਮਕ ਈ ਭੁੱਕਿਆ |

ਸਭ ਨੇ ਮਿਲ ਕੇ ਚਾਲਾਂ ਚੱਲੀਆਂ,
'ਮਿੱਤਵਾ' ਹਾਲੇ ਤਾਂ ਨੲੀਂ ਝੁੁੱਕਿਆ |

-ਮੋਬਾਈਲ : 98764-98603

ਪਿਛਲੀ ਖ਼ਬਰ ਲੋਕ ਕਥਾ ਗੱਲ ਦਾ ਗੜੁੱਲ ਅਗਲੀ ਖ਼ਬਰ ਪੰਜਾਬੀ ਨਾਟਕ, ਰੰਗਮੰਚ ਅਤੇ ਮੋਹੀ ਅਮਰਜੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।