• ਪਤੀ.. ਅੱਜ ਬਹੁਤ ਵਧੀਆ ਮੀਂਹ ਪੈ ਰਿਹਾ | ਠੰਢੀ -ਠੰਢੀ ਹਵਾ ਚੱਲਦੀ ਹੈ | ਮੌਸਮ ਵੀ ਬਹੁਤ ਸੁਹਾਣਾ ਬਣ ਗਿਆ ਹੈ | ਕੋਈ ਇਹੋ ਜਿਹੀ ਗੱਲ ਕਰੀਏ ਮੇਰੇ ਪੈਰ ਜ਼ਮੀਨ 'ਤੇ ਨਾ ਲੱਗਣ |

ਪਤਨੀ... ਫਾਂਸੀ ਲਾ ਲਓ |
• ਪਤਨੀ... ਲੱਗਦਾ ਤੇਰੇ ਦੋਸਤ ਨੂੰ ਮੇਰੇ ਬਣਾਏ ਹੋਏ ਲੱਡੂ ਬਹੁਤ ਪਸੰਦ ਆਏ ਹਨ ਤਾਹੀਓਾ ਤਾਂ ਉਹ ਲੱਡੂਆਂ ਨੂੰ ਘੁਮਾ- ਘੁਮਾ ਕੇ ਦੇਖਦਾ ਹੋਇਆ ਖਾ ਰਿਹਾ ਹੈ |
ਪਤੀ..... ਇਸ ਦੀ ਵਜ੍ਹਾ ਕੋਈ ਹੋਰ ਹੈ | ਮੇਰਾ ਇਹ ਦੋਸਤ ਕਿੱਤੇ ਤੋਂ ਇੰਜੀਨੀਅਰ ਹੈ | ਪਿਛਲੇ ਸਾਲ ਮੇਰੇ ਇਸ ਦੋਸਤ ਨੇ ਇਕ ਪੁਲ ਬਣਾਇਆ ਸੀ | ਉਹ ਪੁਲ ਉਦਘਾਟਨ ਤੋਂ ਪਹਿਲਾਂ ਟੁੱਟ ਗਿਆ | ਕੁਝ ਦਿਨ ਪਹਿਲਾਂ ਇਹਨੇ ਇਕ ਬਿਲਡਿੰਗ ਬਣਾਈ ਸੀ | ਉਹ ਅੱਧੀ ਬਣੀ ਸੀ ਕਿ ਟੁੱਟ ਗਈ | ਹੁਣ ਇਹ ਲੱਡੂਆਂ ਨੂੰ ਘੁਮਾ -ਘੁਮਾ ਕੇ ਦੇਖਦਾ ਹੋਇਆ ਇਹ ਸੋਚ ਰਿਹਾ ਹੋਵੇਗਾ, ਕਿ ਇਹ ਇੰਨਾ ਮਜ਼ਬੂਤ ਕਿਵੇਂ ਬਣ ਗਿਆ ?
• ਚਾਚਾ ਧਰਮਾ ਸਿੰਘ...ਇਕ ਦਿਨ ਉਦਾਸ ਬੈਠਾ ਸੀ ਸੱਥ ਵਿਚ | ਉਸੇ ਟਾਈਮ ਉਸ ਦਾ ਜਿਗਰੀ ਦੋਸਤ ਪੰਮਾ ਡਰਾਈਵਰ ਆ ਗਿਆ | ਪੰਮਾ ਨੇ ਧਰਮ ਸਿੰਘ ਨੂੰ ਦੁਖੀ ਹੋਣ ਦੀ ਵਜ੍ਹਾ ਪੁੱਛੀ |
ਧਰਮ ਸਿੰਘ (ਦੁਖੀ ਆਵਾਜ਼ ਵਿਚ) ਬੋਲਿਆ... ਯਾਰ ਮੈਂ ਆਪਣੀਆਂ ਗੁਆਚੀਆਂ ਹੋਈਆਂ ਖੁਸ਼ੀਆਂ, ਸੁੱਖ-ਸ਼ਾਂਤੀ ਦੁਬਾਰਾ ਵਾਪਸ ਲਿਆਉਣਾ ਚਾਹੁੰਦਾ ਹਾਂ, ਕੀ ਕਰਾ ?
ਪੰਮਾ.... ਮੇਰੇ ਖਿਆਲ ਨਾਲ ਇਸ ਦਾ ਇਕ ਹੀ ਹੱਲ ਆ, ਤੂੰ ਤਲਾਕ ਲੈ ਲਾ |
• ਪਤੀ ...ਅੱਜ ਘਰ ਬਹੁਤ ਸਾਫ਼- ਸੁਥਰਾ ਦਿਸ ਰਿਹਾ ਹੈ, ਤੇਰਾ ਵਟਸਐੱਪ ਬੰਦ ਹੈ?
ਪਤਨੀ... ਨਹੀਂ ਮੇਰਾ ਚਾਰਜਰ ਨਹੀਂ ਮਿਲ ਰਿਹਾ ਸੀ, ਉਸ ਨੂੰ ਭਾਲਦੇ -ਭਾਲਦੇ ਸਫਾਈ ਹੋ ਗਈ ਸਾਰੇ ਘਰ ਦੀ |
--ਪਿੰਡ ਅਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ | ਮੋ. : 62841-45349