15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਦਿਲ ਨਹੀਂ ਕਰਦਾ • ਸਤਨਾਮ ਸਿੰਘ ਮਾਣਕ • (98726-21741)

ਦਿਲ ਨਹੀਂ ਕਰਦਾ • ਸਤਨਾਮ ਸਿੰਘ ਮਾਣਕ • (98726-21741)

ਅਜੀਤ ਡੈਸਕ 15-11-2026

ਆਪਣੀ ਧਰਤੀ ਛੱਡਣ ਨੂੰ  ਦਿਲ ਨਹੀਂ ਕਰਦਾ |

ਬੁੱਢੇ ਹੋਏ ਸਰੀਰ ਇਕੱਲਿਆਂ ਵੀ ਨਹੀਂ ਸਰਦਾ |

ਰੋਟੀ ਰੋਜ਼ੀ ਨਾਲ ਬੱਝੇ ਬੱਚਿਆਂ ਪਰਤਣਾ ਨਹੀਂ,
'ਜ਼ਫ਼ਰ' ਵਾਂਗੂ ਪ੍ਰਦੇਸ ਮਰਨ ਨੂੰ  ਦਿਲ ਨਹੀਂ ਕਰਦਾ |

ਬਸਤੀ ਮੇਰੀ ਉਦਾਸ, ਸੁੰਨ-ਮਸਾਨ ਹੁੰਦੀ ਜਾ ਰਹੀ,
ਬੰਦ ਬੂਹੇ ਦੇਖਣ ਨੂੰ  ਵੀ ਦਿਲ ਨਹੀਂ ਕਰਦਾ |

ਵਾਰ ਵਾਰ ਆਪਣੇ ਪਿੰਡ ਦੇ ਚੱਕਰ ਲਾਉਂਦਾ ਹਾਂ,
ਗਲੀਆਂ ਕੂਚੇ ਦੇਖ ਦੇਖ ਮਨ ਨਹੀਂ ਭਰਦਾ |

ਲੋਕ ਦਿਖਾਵੇ ਲਈ ਝੂਠਾ ਝੂਠਾ ਹੱਸ ਲੈਂਦਾ ਹਾਂ,
ਗ਼ਮ ਛੁਪਾਉਣ ਨੂੰ  ਉਂਝ ਦਿਲ ਨਹੀਂ ਕਰਦਾ |

ਗਲੀਆਂ 'ਚ ਚੋਰ, ਲੁਟੇਰੇ, ਕਾਤਲ ਘੁੰਮਦੇ ਨੇ,
ਕਹਿਣ ਨੂੰ  ਤਾਂ ਕਹਿ ਲੈਂਦਾ ਹਾਂ ਮੈਂ ਨਹੀਂ ਡਰਦਾ |

ਕਿੱਥੇ ਜਾ ਕੇ ਕੋਈ ਕਿਸ ਨੂੰ  ਫ਼ਰਿਆਦ ਕਰੇ,
ਉਜੜ ਰਿਹਾ ਮੇਰਾ ਪੰਜਾਬ ਵਸਦਾ ਨਹੀਂ ਲਗਦਾ |
(ਪੁਸਤਕ 'ਅਹਿਸਾਸ' ਵਿਚੋਂ)

 

ਪਿਛਲੀ ਖ਼ਬਰ ਸਮਾਜਿਕ ਬੰਦਸ਼ਾਂ ਤੋਂ ਉੱਪਰ ਉੱਠਿਆ ਕਲਮ ਦਾ ਯੋਧਾ : ਗਿਆਨੀ ਦਿੱਤ ਸਿੰਘ ਅਗਲੀ ਖ਼ਬਰ ਮਿੰਨਤ, ਤਰਲਾ, ਵਾਸਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।