ਚੀਂ ਚੀਂ ਕਰਦੀਆਂ ਚਿੜੀਆਂ ਵੇਖੋ

ਮਿੱਠੇ ਗੀਤ ਸੁਣਾਉਂਦੀਆਂ
ਚਾਰ ਚੁਫੇਰੇ ਲਾਉਣ ਉਡਾਰੀ
ਕੁਦਰਤ ਦੇ ਗੁਣ ਗਾਉਂਦੀਆਂ |
ਦਾਣਾ ਦਾਣਾ ਚੁੱਗ ਕੇ ਵੇਖੋ,
ਢਿੱਡ ਆਪਣਾ ਭਰਦੀਆਂ ਨੇ
ਅੱਜ ਮਿਲਿਆ ਹੈ ਘੱਟ ਖਾਣ ਨੂੰ
ਕਦੇ ਰੋਸ ਨਾ ਕਰਦੀਆਂ ਨੇ
ਦੇਣ ਵਾਲੇ ਉਸ ਦਾਤੇ ਦਾ ਜੀ
ਰਹਿੰਦੀਆਂ ਸ਼ੁਕਰ ਮਨਾਉਂਦੀਆਂ |
ਦਰੱਖਤਾਂ ਦੇ ਨਾਲ ਪੱਕੀ ਆੜੀ
ਇਸ ਦੇ ਉਤੇ ਲੰਘੇ ਦਿਹਾੜੀ
ਸੋਹਣਾ ਜਿਹਾ ਆਲ੍ਹਣਾ ਘੜ੍ਹਕੇ
ਬੈਠ ਜਾਵਣ ਫਿਰ ਅੰਦਰ ਵੜ੍ਹਕੇ
ਇਹੀ ਹੈ ਘਰ ਬਾਰ ਇਨ੍ਹਾਂ ਦਾ
ਜੋ ਚਾਵਾਂ ਨਾਲ ਵਸਾਉਂਦੀਆਂ |
ਘਰ ਘਰ ਦੇ ਵਿਚ ਆਵਣ ਚਿੜੀਆਂ
ਖੂਬ ਰੌਣਕਾਂ ਲਾਵਣ ਚਿੜੀਆਂ
ਵੇਖਾਂ ਜਦ ਵੀ ਕੋਠੇ ਚੜ੍ਹਕੇ
ਘਾਟ ਮੈਨੂੰ ਤਾਂ ਸੱਚੀ ਰੜ੍ਹਕੇ
ਦਰੱਖਤ ਅਸਾਂ ਨੇ ਵੱਢ ਦਿੱਤੇ ਨੇ
ਤਾਹੀਂ ਨਜ਼ਰ ਨਾ ਆਉਂਦੀਆਂ |
ਚੀਂ ਚੀਂ ਕਰਦੀਆਂ ਚਿੜੀਆਂ
ਵੇਖੋ ਮਿੱਠੇ ਗੀਤ ਸੁਣਾਉਂਦੀਆਂ |
ਹਾਕਮ ਸਿੰਘ ਵਾਲਾ ਬਠਿੰਡਾ |
ਮੋਬਾਈਲ : 98776-54596