14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪੱਕੀ ਸਹੇਲੀ • ਬਹਾਦਰ ਸਿੰਘ ਗੋਸਲ •

ਪੱਕੀ ਸਹੇਲੀ • ਬਹਾਦਰ ਸਿੰਘ ਗੋਸਲ •

ਅਜੀਤ ਡੈਸਕ 14-11-2026

ਬਹੁਤ ਸਹੇਲੀਆਂ ਮੇਰੀਆਂ ਭਾਵੇਂ,

ਪਰ ਪੱਕੀ ਸਹੇਲੀ ਕਿਤਾਬ ਕੁੜੇ |

ਕਿੰਨੀਆਂ ਪੜ੍ਹੀਆਂ, ਕਿੰਨੀ ਬਾਕੀ,
ਰੱਖਿਆ ਨਹੀਂ ਹਿਸਾਬ ਕੁੜੇ |

ਗਿਆਨ ਰੌਸ਼ਨੀ, ਖਿੜ ਖਿੜ ਪੈਂਦੀ,
ਬਲਦੀ ਤੀਲੀ ਜਿਵੇਂ ਮਿਤਾਬ ਕੁੜੇ |

ਸਤਲੁਜ, ਬਿਆਸ, ਯਮੁਨਾ, ਰਾਵੀ,
ਦੱਸਣਾ ਭੁੱਲੇ ਨਾ ਕੋਈ ਆਬ ਕੁੜੇ |

ਇਤਿਹਾਸ ਵੀ ਲੁਕਿਆ ਵਿਚ ਕਿਤਾਬਾਂ,
ਛੱਡਿਆ ਨਾ ਕੋਈ ਨਵਾਬ ਕੁੜੇ |

ਕਿਤਾਬਾਂ ਹੋਵਣ, ਚੰਗੇ ਮਿੱਤਰ,
ਹੋਰ ਨਾ ਕੋਈ ਖੁਆਬ ਕੁੜੇ |

'ਗੋਸਲ' ਜੇ ਤੂੰ ਪੜ੍ਹੇਂ ਕਿਤਾਬਾਂ
ਜੀਵਨ ਨਾ ਹੋਵੇ ਖਰਾਬ ਕੁੜੇ |
ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ |

ਮੋਬਾਈਲ : 98764-52223

ਪਿਛਲੀ ਖ਼ਬਰ ਪੜ੍ਹਾਈ ਨੂੰ ਬੋਝ ਨਾ ਬਣਨ ਦਿਓ ਅਗਲੀ ਖ਼ਬਰ ਚਿੜੀਆਂ • ਅਮਨਦੀਪ ਕੌਰ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।