14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਾਲ ਟੱ ਪੇ

ਬਾਲ ਟੱ ਪੇ

ਅਜੀਤ ਡੈਸਕ 14-11-2026

ਦਾਣਾ ਦਾਣਾ ਦਾਣਾ

ਮੰਮੀ ਮੈਨੂੰ ਤਿਆਰ ਕਰਦੋ
ਮੈਂ ਪੜ੍ਹਨ ਸਕੂਲੇ ਜਾਣਾ |

ਝਾਵਾਂ ਝਾਵਾਂ ਝਾਵਾਂ
ਮੈਡਮ ਜੀ ਪਿਆਰੇ ਲੱਗਦੇ
ਸੁਣਾਉਂਦੇ ਸਾਨੂੰ ਕਵਿਤਾਵਾਂ |

ਥਾਪੇ ਥਾਪੇ ਥਾਪੇ
ਅਧਿਆਪਕ ਮੈਨੂੰ ਪਿਆਰ ਕਰਦੇ
ਜਾਪਣ ਦੂਜੇ ਮਾਪੇ |

ਟਾਹਲੀ ਟਾਹਲੀ ਟਾਹਲੀ
ਬਿਨਾਂ ਵਿੱਦਿਆ ਗਹਿਣੇ ਤੋਂ
ਜਾਪੇ ਜਹਾਨ ਸਾਰਾ ਖਾਲੀ |

ਤਾਰਾ ਤਾਰਾ ਤਾਰਾ 
ਸਕੂਲ ਮੇਰਾ ਵਿੱਦਿਆ ਮੰਦਰ
ਮੈਨੂੰ ਲੱਗੇ ਜਾਨ ਤੋਂ ਪਿਆਰਾ |

ਖਾਦੀ ਖਾਦੀ ਖਾਦੀ
ਮੈਨੂੰ ਖਾਣੇ ਦੀ ਲੋੜ ਕੋਈ ਨਾ
ਉਥੇ ਮਿਡ-ਡੇ-ਮੀਲ ਸਵਾਦੀ |

rajwantchanarthal@gmail.com

ਪਿਛਲੀ ਖ਼ਬਰ ਚਿੜੀਆਂ • ਅਮਨਦੀਪ ਕੌਰ • ਅਗਲੀ ਖ਼ਬਰ ‘ਆਪ’ ਵਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।