26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕਿਸ ਤਰ੍ਹਾਂ ਕਰੀਏ ਆਪਣੇ ਜ਼ਰੂਰੀ ਕਾਗਜ਼ਾਂ ਦੀ ਦੇਖਭਾਲ

ਕਿਸ ਤਰ੍ਹਾਂ ਕਰੀਏ ਆਪਣੇ ਜ਼ਰੂਰੀ ਕਾਗਜ਼ਾਂ ਦੀ ਦੇਖਭਾਲ

ਅਜੀਤ ਡੈਸਕ 26-11-2026

ਜਦੋਂ ਕੋਈ ਜ਼ਰੂਰਤਮੰਦ ਕਾਗਜ਼ ਸਮੇਂ 'ਤੇ ਨਹੀਂ ਮਿਲ ਪਾਉਂਦੇ ਤਾਂ ਏਨੇ ਜ਼ਿਆਦਾ ਝੁੰਜਲਾਹਟ ਤੇ ਤਣਾਅ ਪੈਦਾ ਹੋ ਜਾਇਆ ਕਰਦੇ ਹਨ ਕਿ ਸਿਰ ਦਰਦ ਪੈਦਾ ਹੋ ਕੇ ਸਰੀਰ ਨੂੰ  ਠੰਢਾ ਕਰ ਦਿੰਦਾ ਹੈ | ਇਨ੍ਹਾਂ ਸਭ ਝੰਜਟਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੁਝ ਉਪਾਵਾਂ ਨੂੰ  ਅਪਣਾਇਆ ਜਾਵੇ, ਤਾਂ ਕਿ ਸਮੇਂ 'ਤੇ ਛੋਟੇ ਤੋਂ ਛੋਟੇ ਕਾਗਜ਼ਾਂ ਨੂੰ  ਲੱਭਿਆ ਜਾ ਸਕੇ ਅਤੇ ਗ਼ੈਰ-ਜ਼ਰੂਰੀ ਤਣਾਆਂ ਤੋਂ ਮੁਕਤੀ ਪਾਈ ਜਾ ਸਕੇ |

-ਮਹੱਤਵਪੂਰਨ ਕਾਗਜ਼ਾਂ ਨੂੰ  ਸਾਂਭਣ ਲਈ ਫਾਈਲਾਂ ਬਣਾ ਲਓ ਜਾਂ ਫਿਰ ਵੱਡੇ-ਵੱਡੇ ਲਿਫ਼ਾਫ਼ੇ ਬਣਾ ਕੇ ਰੱਖ ਲਓ | ਉਨ੍ਹਾਂ ਫਾਈਲਾਂ ਦੇ ਵਿਚ ਟੈਲੀਫ਼ੋਨ, ਬਿਜਲੀ ਬਿੱਲ, ਸਰਟੀਫਿਕੇਟ ਆਦਿ ਨਾਂਅ ਦਰਜ ਕਰ ਕੇ ਰੱਖ ਲਓ |
-ਮਹੱਤਵਪੂਰਨ ਕਾਗਜ਼ਾਂ ਦੀਆਂ ਫਾਈਲਾਂ ਨੂੰ  ਇਕੱਠੇ ਹੀ ਰੱਖਣਾ ਚਾਹੀਦਾ, ਤਾਂ ਕਿ ਜ਼ਰੂਰਤ ਪੈਣ 'ਤੇ ਕਿਸੇ ਵੀ ਕਾਗਜ਼ ਨੂੰ  ਇਕ ਹੀ ਥਾਂ ਲੱਭਿਆ ਜਾ ਸਕੇ |
-ਜਦੋਂ ਵੀ ਉਨ੍ਹਾਂ ਵਿਚੋਂ ਕਾਗਜ਼ ਕੱਢਿਆ ਜਾਵੇ ਜਾਂ ਕੋਈ ਨਵਾਂ ਕਾਗਜ਼ ਰੱਖਣ ਵਾਲਾ ਹੋਵੇ, ਬਿਨਾਂ ਆਲਸ ਕੀਤੇ ਉਸ ਨੂੰ  ਫਾਈਲ ਵਿਚ ਲਗਾ ਕੇ ਰੱਖ ਦੇਣਾ ਚਾਹੀਦਾ | ਥੋੜ੍ਹਾ ਜਿਹਾ ਆਲਸ ਤੁਹਾਨੂੰ ਪ੍ਰੇਸ਼ਾਨੀ ਵਿਚ ਪਾ ਸਕਦਾ ਹੈ |
-ਕਸਰਤ, ਨੌਕਰੀ ਪੇਸ਼ਾ ਵਿਅਕਤੀ ਤੇ ਵਿਦਿਆਰਥੀਆਂ ਨੂੰ  ਆਪਣੇ ਕੰਮਾਂ ਨਾਲ ਸੰਬੰਧਿਤ ਤੇ ਸਿੱਖਿਅਕ ਸਰਟੀਫਿਕੇਟਾਂ ਨੂੰ  ਲੜੀਵਾਰ ਫਾਈਲਾਂ ਵਿਚ ਲਗਾ ਕੇ ਰੱਖਣਾ ਚਾਹੀਦਾ, ਤਾਂ ਕਿ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ  ਕੱਢਿਆ ਜਾ ਸਕੇ |
-ਹਫ਼ਤੇ ਵਿਚ ਇਕ ਦਿਨ ਜ਼ਰੂਰਤ ਸਮੇਂ ਕੁਝ ਸਮਾਂ ਕੱਢ ਕੇ ਆਪਣੇ ਜ਼ਰੂਰੀ ਕਾਗਜ਼ਾਂ ਨੂੰ  ਸਹੀ ਫਾਈਲਾਂ ਵਿਚ ਲਗਾ ਦਿਓ ਤੇ ਗ਼ੈਰ-ਜ਼ਰੂਰੀ ਕਾਗਜ਼ਾਂ ਨੂੰ  ਖ਼ਤਮ ਕਰ ਦਿਓ |
-ਵਾਹਨ ਦੇ ਲਾਇਸੰਸ ਤੇ ਬੀਮਾ ਦੇ ਕਾਗਜ਼ਾਂ ਦੀ ਮੂਲ ਕਾਪੀ ਫਾਈਨਲ ਵਿਚ ਢੰਗ ਨਾਲ ਲਗਾ ਕੇ ਰੱਖੋ ਅਤੇ ਉਸ ਦੀ ਫੋਟੋ ਕਾਪੀ ਦੀ ਇਕ ਕਾਪੀ ਆਪਣੇ ਵਾਹਨ ਵਿਚ ਜ਼ਰੂਰ ਹੀ ਰੱਖੋ | ਇਸ ਤਰ੍ਹਾਂ ਨਾ ਕਰਨ ਨਾਲ ਵਾਹਨ ਜਾਂਚ ਸਮੇਂ ਅਨੇਕ ਪ੍ਰੇਸ਼ਾਨੀਆਂ ਨੂੰ  ਝੱਲਣਾ ਪੈ ਸਕਦਾ ਹੈ |
-ਜੀਵਨ ਵਿਚ ਡਾਕਟਰ ਸੰਬੰਧੀ ਅਨੇਕ ਸਲਾਹਾਂ ਡਾਕਟਰ ਤੋਂ ਲੈਣੀ ਹੀ ਪੈਂਦੀ ਹੈ, ਡਾਕਟਰਾਂ ਦੀ ਪਰਚੀ, ਮੈਡੀਕਲ ਰਿਪੋਰਟ, ਟੈਸਟ-ਰਿਪਰੋਟ ਆਦਿ ਨੂੰ  ਸੰਭਾਲ ਕੇ  ਇਕ ਹੀ ਫਾਈਲ ਵਿਚ ਇਸ ਤਰ੍ਹਾਂ ਦੀ ਥਾਂ 'ਤੇ ਰੱਖਣਾ ਚਾਹੀਦਾ, ਜਿਥੋਂ ਉਸ ਨੂੰ  ਬਿਨਾਂ ਦੇਰੀ ਕੀਤੇ ਜ਼ਰੂਰਤ ਪੈਣ 'ਤੇ ਕੱਢਿਆ ਜਾ ਸਕੇ |
-ਅੱਜ ਦੇ ਸਮੇਂ ਵਿਚ ਹਮੇਸ਼ਾ ਹਰ ਵਿਅਕਤੀ ਨੂੰ  ਇਨਕਮ ਟੈਕਸ ਅਦਾ ਕਰਨਾ ਹੀ ਹੁੰਦਾ ਹੈ, ਇਸ ਨਾਲ ਸੰਬੰਧਿਤ ਜ਼ਰੂਰੀ ਕਾਗਜ਼ ਇਕ ਵੱਖਰੀ ਫਾਈਲ ਵਿਚ ਲਗਾ ਕੇ ਰੱਖਣੇ ਚਾਹੀਦੇ, ਤਾਂ ਕਿ ਰਿਟਰਨ ਭਰਨ ਸਮੇਂ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |
-ਬੱਚੇ ਦੇ ਜਨਮ ਨਾਲ ਸੰਬੰਧਿਤ ਕਾਗਜ਼, ਜਨਮ ਪੱਤਰੀ, ਲਗਨ ਪੱਤਰੀ ਆਦਿ ਨੂੰ  ਵੀ ਇਕ ਫਾਈਲ ਵਿਚ ਲਗਾ ਕੇ ਰੱਖੋ | ਸਮਾਂ ਆਉਣ 'ਤੇ ਇਨ੍ਹਾਂ ਦੀ ਲੋੜ ਪੈਂਦੀ ਹੈ |
ਜ਼ਰੂਰੀ ਕਾਗਜ਼ ਜੀਵਨ ਦੇ ਸੂਤਰਧਾਰ ਹੁੰਦੇ ਹਨ, ਉਨ੍ਹਾਂ ਨੂੰ  ਸੁਰੱਖਿਅਤ ਰੱਖਣ ਵਿਚ ਥੋੜ੍ਹੀ ਜਿਹੀ ਲਾਪ੍ਰਵਾਹੀ ਕਰਨ ਨਾਲ ਅਨੇਕ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ |

ਪਿਛਲੀ ਖ਼ਬਰ ਰੰਗਮੰਚ ਰਾਹੀਂ ਫ਼ਿਲਮ ਜਗਤ ਵਿਚ ਪ੍ਰਵੇਸ਼ ਕਰਨ ਵਾਲੀ ਅਦਾਕਾਰਾ - ਤੇਜਿੰਦਰ ਕੌਰ ਹੀਰ ਅਗਲੀ ਖ਼ਬਰ ਸਰਦੀਆਂ ਵਿਚ ਚਮੜੀ ਦੀ ਦੇਖਭਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।