18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਿਉਂ ਨਹੀਂ ਸੁਣੀ ਜਾਂਦੀ ਤੁਹਾਡੀ ਗੱਲ?

ਕਿਉਂ ਨਹੀਂ ਸੁਣੀ ਜਾਂਦੀ ਤੁਹਾਡੀ ਗੱਲ?

ਅਜੀਤ ਡੈਸਕ 19-11-2026

  ਬਹੁਤ ਸਾਰੇ ਲੋਕਾਂ ਨੂੰ  ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ | ਇਸ ਨਾਲ ਉਨ੍ਹਾਂ ਨੂੰ  ਤਣਾਅ ਹੋਣ ਲਗਦਾ ਹੈ ਕਿ ਕੀ ਮੈਂ ਗ਼ਲਤ ਹਾਂ ਜਾਂ ਲੋਕ ਮੇਰੀ ਗੱਲਾਂ ਨੂੰ  ਅਣਸੁਣਿਆ ਕਰ ਰਹੇ ਹਨ | ਇਸੇ ਦੁਚਿੱਤੀ ਵਿਚ ਉਹ ਤਣਾਅਗ੍ਰਸਤ ਰਹਿਣ ਲਗਦਾ ਹੈ | ਇਸ ਦਾ ਕਾਰਨ ਤੁਸੀਂ ਦੂਜਿਆਂ ਵਿਚ ਨਹੀਂ, ਖ਼ੁਦ ਵਿਚ ਲੱਭੋ | ਹੋ ਸਕਦਾ ਹੈ ਤੁਹਾਡਾ ਸ਼ਬਦਾਂ ਦੀ ਚੋਣ ਠੀਕ ਨਾ ਹੋਵੇ, ਸਹੀ ਸਮਾਂ ਨਾ ਹੋਵੇ ਜਾਂ ਸੁਣਨ ਵਾਲਾ ਕਿਸੇ ਹੋਰ ਧਿਆਨ ਵਿਚ ਰੁੱਝਾ ਹੋਵੇ | ਆਓ ਜਾਣੀਏ :

-ਹੋ ਸਕਦਾ ਹੈ ਸੁਣਨ ਵਾਲਾ ਤੁਹਾਡੀਆਂ ਗੱਲਾਂ ਵਿਚ ਰੁਚੀ ਨਾ ਰੱਖਦਾ ਹੋਵੇ, ਪਰ ਤੁਹਾਨੂੰ ਸਪੱਸ਼ਟ ਰੂਪ ਨਾਲ ਕਹਿ ਨਾ ਸਕਦਾ ਹੋਵੇ |
-ਹੋ ਸਕਦਾ ਹੈ ਜਦੋਂ ਤੁਸੀਂ ਆਪਣੀ ਗੱਲ ਕਹਿ ਰਹੇ ਹੋ ਤਾਂ ਸੁਣਨ ਵਾਲੇ ਦਾ ਦਿਮਾਗ਼ ਕਿਸੇ ਹੋਰ ਪਾਸੇ ਉਲਝਿਆ ਹੋਵੇ ਜਾਂ ਧਿਆਨ ਕਿਤੇ ਹੋਰ ਹੋਵੇ |
-ਜੇਕਰ ਕਹਿਣ ਵਾਲੇ ਦੇ ਪ੍ਰਤੀ ਸੁਣਨ ਵਾਲਿਆਂ ਦੇ ਦਿਲ ਵਿਚ ਪਹਿਲਾਂ ਤੋਂ ਹੀ ਕੋਈ ਧਾਰਨਾ ਹੋਵੇ |
-ਕਈ ਵਾਰ ਸੁਣਾਉਣ ਵਾਲਾ ਉੱਚੀ ਆਵਾਜ਼ ਵਿਚ ਆਪਣੀ ਗੱਲ ਨੂੰ  ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੂਜਾ ਓਨੀ ਉੱਚੀ ਆਵਾਜ਼ ਸੁਣਨਾ ਪਸੰਦ ਨਾ ਕਰਦਾ ਹੋਵੇ |
-ਕਦੀ ਕਦੀ ਸੁਣਨ ਵਾਲੇ ਨੂੰ  ਪਤਾ ਹੁੰਦਾ ਹੈ ਕਿ ਸੁਣਨ ਵਾਲਾ ਹਮੇਸ਼ਾ ਸ਼ਿਕਾਇਤ ਹੀ ਕਰੇਗਾ, ਕੋਈ ਚੰਗੀ ਗੱਲ ਨਹੀਂ | ਇਸ ਤਰ੍ਹਾਂ 'ਚ ਸੁਣਨ ਵਾਲਾ ਲਾਪ੍ਰਵਾਹੀ ਨਾਲ ਗੱਲ ਸੁਣਦਾ ਹੈ |
-ਕਈ ਵਾਰ ਸੁਣਨ ਵਾਲੇ ਦਾ ਮੂਡ ਹੀ ਨਹੀਂ ਹੁੰਦਾ | ਸ਼ਾਇਦ ਉਹ ਸਰੀਰਕ ਰੂਪ ਨਾਲ ਥੱਕਿਆ ਹੋਵੇ ਜਾਂ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਹੋਵੇ |
-ਕਦੀ-ਕਦੀ ਤੁਹਾਡੇ ਸ਼ਬਦਾਂ ਦੀ ਚੋਣ ਠੀਕ ਨਹੀਂ ਹੁੰਦੀ | ਸ਼ਬਦਾਂ ਦੀ ਮਾਲਾ ਬਿਖਰਨ ਕਰਕੇ ਸਾਹਮਣੇ ਵਾਲੇ ਨੂੰ  ਸਮਝ ਹੀ ਨਹੀਂ ਆਉਂਦਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ |
-ਸੁਣਨ ਵਾਲਾ ਕਦੀ-ਕਦੀ ਪੁਰਾਣੀ ਗੱਲਾਂ ਨੂੰ  ਵਾਰ-ਵਾਰ ਬੋਲਦਾ ਹੈ ਤਾਂ ਸੁਣਨ ਵਾਲਾ ਉਸ ਵਿਚ ਦਿਲਚਸਪੀ ਨਹੀਂ ਲੈਂਦਾ |
-ਕਦੀ ਕਦੀ ਸੁਣਨ ਵਾਲਾ ਦੂਰ ਦੇ ਰਿਸ਼ਤੇਦਾਰਾਂ ਦੀ ਗੱਲਾਂ ਕਰਦਾ ਹੈ, ਜਿਸ ਦਾ ਸੁਣਨ ਵਾਲੇ ਨਾਲ ਕੋਈ ਸੰਬੰਧ ਨਹੀਂ ਹੁੰਦਾ |
-ਕਦੀ ਕਦੀ ਪਰਿਵਾਰ ਵਿਚ ਸਭ ਮਸਤੀ ਦੇ ਮੂਡ ਵਿਚ ਹੁੰਦੇ ਹਨ ਅਤੇ ਕੋਈ ਆਪਣਾ ਰੋਣਾ-ਧੋਣਾ ਲੈ ਕੇ ਬੈਠ ਜਾਵੇ ਤਾਂ ਇਸ ਤਰ੍ਹਾਂ 'ਚ ਉਨ੍ਹਾਂ ਦੀਆਂ ਗੱਲਾਂ 'ਤੇ ਕੋਈ ਗੌਰ ਨਹੀਂ ਕਰਦਾ |
-ਜਦੋਂ ਦੋ ਲੋਕ ਗੱਲਾਂ ਕਰ ਰਹੇ ਹੋਣ ਤਾਂ ਤੀਜੇ ਦੇ ਬੋਲਣ ਨੂੰ  ਸੁਣਨ ਵਾਲੇ ਨਜ਼ਰਅੰਦਾਜ਼ ਕਰ ਦਿੰਦੇ ਹਨ |
ਜੇਕਰ ਤੁਹਾਡੀਆਂ ਗੱਲਾਂ 'ਤੇ ਕੋਈ ਧਿਆਨ ਨਾ ਦੇਵੇ ਤਾਂ ਘਬਰਾਓ ਨਾ | ਖ਼ੁਦ ਵਿਚਾਰ ਕਰੋ ਕਿ ਕਿਤੇ ਮੇਰੀ ਗੱਲ ਕਹਿਣ ਦਾ ਅੰਦਾਜ਼ ਤਾਂ ਗ਼ਲਤ ਨਹੀਂ | ਸੋਚੋ, ਸੁਧਾਰੋ, ਫਿਰ ਤੋਂ ਕੋਸ਼ਿਸ਼ ਕਰੋ | ਸ਼ਬਦਾਂ ਦੀ ਚੋਣ ਠੀਕ ਰੱਖਦੇ ਹੋਏ ਕਿ ਵਾਰ ਫਿਰ ਬੋਲੋ ਤਾਂ ਸ਼ਾਇਦ ਤੁਹਾਡੀ ਗੱਲ 'ਤੇ ਧਿਆਨ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਬੱਚਿਆਂ ਦੀ ਮਾਨਸਿਕ ਸਮਰੱਥਾ ਵਧਾਉਣ ਲਈ ਜਨਮ ਤੋਂ ਦਈਏ ਸੰਤੁਲਿਤ ਪੋਸ਼ਣ ਅਗਲੀ ਖ਼ਬਰ ਬੱਚਿਆਂ ਨੂੰ ਕਿੱਤਾਮੁਖੀ ਬਣਨ ਦਾ ਹੁਨਰ ਸਿਖਾ ਰਹੀ-ਕੰਵਲਪ੍ਰੀਤ ਕੌਰ ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।