18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਰਵੀਂ ਸਬਜ਼ੀ ਬਣਾਓ ਅਤੇ ਖਵਾਓ

ਭਰਵੀਂ ਸਬਜ਼ੀ ਬਣਾਓ ਅਤੇ ਖਵਾਓ

ਅਜੀਤ ਡੈਸਕ 19-11-2026

ਪਿਆਜ਼ ਦੀ ਭਰਵੀਂ ਸਬਜ਼ੀ

ਸਮੱਗਰੀ : ਪਿਆਜ਼ 250 ਗ੍ਰਾਮ, ਤੇਲ 50 ਗ੍ਰਾਮ, ਅੰਬ ਦੇ ਅਚਾਰ ਦਾ ਮਸਾਲਾ 100 ਗ੍ਰਾਮ |
ਵਿਧੀ : ਪਿਆਜ਼ ਦੇ ਉੱਪਰ ਦਾ ਛਿਲਕਾ ਲਾਹ ਕੇ ਵਿਚਾਲੇ ਤੋਂ ਚੀਰ ਕੇ ਅੰਬ ਦੇ ਆਚਾਰ ਦਾ ਮਸਾਲਾ ਪਿਆਜ਼ ਵਿਚ ਭਰ ਲਓ | ਕੜਾਹੀ ਵਿਚ ਤੇਲ ਗਰਮ ਕਰਕੇ ਪਿਆਜ਼ ਨੂੰ  ਪਾ ਦਿਓ | ਢੱਕਣ ਬੰਦ ਕਰਕੇ ਮੱਧਮ ਸੇਕ 'ਤੇ ਪਕਣ ਦਿਓ | ਥੋੜ੍ਹਾ ਗਲ ਜਾਣ 'ਤੇ ਉਸ ਨੂੰ  ਅੱਗ ਤੋਂ ਲਾਹ ਲਓ | ਪਿਆਜ਼ ਦੀ ਚਟਪਟੀ ਭਰਵੀਂ ਸਬਜ਼ੀ ਤਿਆਰ ਹੈ |
ਲੌਕੀ ਦੀ ਭਰਵੀਂ ਸਬਜ਼ੀ
ਸਮੱਗਰੀ : ਲੌਕੀ 500 ਗ੍ਰਾਮ, ਪਿਆਜ਼ 100 ਗ੍ਰਾਮ, ਤੇਲ 50 ਗ੍ਰਾਮ, ਲਾਲ ਮਿਰਚ, ਪੀਸਿਆ ਧਨੀਆ, ਹਲਦੀ, ਨਮਕ ਸਵਾਦ ਅਨੁਸਾਰ |
ਵਿਧੀ : ਨਰਮ ਪਤਲੀ ਲੌਕੀ ਲਓ | ਉੱਪਰ ਦਾ ਛਿਲਕਾ ਲਾਹ ਕੇ ਵਿਚਾਲੇ ਤੋਂ ਕੱਟ ਕੇ ਛੋਟੇ-ਛੋਟੇ ਟੁਕੜੇ ਕਰ ਲਓ | ਪਿਆਜ਼ ਨੂੰ  ਕੱਦੂਕਸ਼ ਕਰ ਲਓ | ਨਮਕ, ਲਾਲ ਮਿਰਚ, ਪੀਸਿਆ ਧਨੀਆ ਤੇ ਹਲਦੀ ਮਿਲਾ ਦਿਓ | ਕੜਾਹੀ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਪਿਆਜ਼ ਦਾ ਮਸਾਲਾ ਭੁੰਨ ਲੋ | ਇਸ ਮਸਾਲੇ ਨੂੰ  ਲੌਕੀ ਦੇ ਟੁਕੜਿਆਂ ਵਿਚਾਲੇ ਚੀਰ ਕੇ ਭਰ ਦਿਓ | ਕੜਾਹੀ ਵਿਚ ਥੋੜ੍ਹਾ ਤੇਲ ਪਾ ਕੇ ਲੌਕੀ ਨੂੰ  ਤਲ ਲਓ | ਢੱਕਣ ਬੰਦ ਕਰ ਦਿਓ | ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਬਜ਼ੀ ਨੂੰ  ਹਿਲਾਉਂਦੇ ਰਹੋ | ਸਵਾਦੀ ਲੌਕੀ ਦੀ ਭਰਵੀਂ ਸਬਜ਼ੀ ਤਿਆਰ ਹੈ |

ਪਿਛਲੀ ਖ਼ਬਰ ਬੱਚਿਆਂ ਨੂੰ ਕਿੱਤਾਮੁਖੀ ਬਣਨ ਦਾ ਹੁਨਰ ਸਿਖਾ ਰਹੀ-ਕੰਵਲਪ੍ਰੀਤ ਕੌਰ ਥਿੰਦ ਅਗਲੀ ਖ਼ਬਰ ਪ੍ਰਦੂਸ਼ਣ ਨਾਲ ਖ਼ੁਸ਼ਕ ਹੋਏ ਚਿਹਰੇ 'ਤੇ ਨਿਖਾਰ ਲਿਆਉਣ ਲਈ ਨੁਕਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।