ਸੜਕ ਹਾਦਸੇ ’ਚ ਸਕੂਟਰੀ ਸਵਾਰ ਮਾਂ ਦੀ ਮੌਤ, ਧੀ ਗੰਭੀਰ ਜ਼ਖਮੀ
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ )– ਸੁਨਾਮ-ਜਖਲ ਸੜਕ ’ਤੇ ਹੋਏ ਹਾਦਸੇ ’ਚ ਸਕੂਟਰੀ ਸਵਾਰ ਔਰਤ ਦੀ ਮੌਤ ਅਤੇ ਉਸ ਦੀ ਧੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜੈਲ ਪੋਸਟ ਨਵੀਂ ਅਨਾਜ ਮੰਡੀ ਸੁਨਾਮ ਦੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਾਵੇਦ ਪਤਨੀ ਯਾਸੀਨ ਖਾਨ ਵਾਸੀ ਸੁਨਾਮ ਆਪਣੀ ਧੀ ਨਾਲ਼ ਸੁਨਾਮ ਤੋਂ ਦਵਾਈ ਲੈ ਕੇ ਸਕੂਟਰੀ ’ਤੇ ਆਪਣੀ ਖੇਤ ਵਿਚਲੀ ਰਿਹਾਇਸ਼ ’ਤੇ ਜਾ ਰਹੀਆਂ ਸਨ।
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ )– ਸੁਨਾਮ-ਜਖਲ ਸੜਕ ’ਤੇ ਹੋਏ ਹਾਦਸੇ ’ਚ ਸਕੂਟਰੀ ਸਵਾਰ ਔਰਤ ਦੀ ਮੌਤ ਅਤੇ ਉਸ ਦੀ ਧੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜੈਲ ਪੋਸਟ ਨਵੀਂ ਅਨਾਜ ਮੰਡੀ ਸੁਨਾਮ ਦੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਾਵੇਦ ਪਤਨੀ ਯਾਸੀਨ ਖਾਨ ਵਾਸੀ ਸੁਨਾਮ ਆਪਣੀ ਧੀ ਨਾਲ਼ ਸੁਨਾਮ ਤੋਂ ਦਵਾਈ ਲੈ ਕੇ ਸਕੂਟਰੀ ’ਤੇ ਆਪਣੀ ਖੇਤ ਵਿਚਲੀ ਰਿਹਾਇਸ਼ ’ਤੇ ਜਾ ਰਹੀਆਂ ਸਨ। ਜਿਵੇਂ ਹੀ ਉਹ ਸੁਨਾਮ-ਜਖਲ ਸੜਕ ’ਤੇ ਇਕ ਸੌਲਵੈਂਟ ਪਲਾਂਟ ਨੇੜੇ ਗਈਆਂ ਤਾਂ ਅੱਗਿਉਂ ਆ ਰਹੇ ਇਕ ਟ੍ਰੈਕਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਜਾਵੇਦ (4 5) ਪਤਨੀ ਯਾਸੀਨ ਖਾਨ ਵਾਸੀ ਸੁਨਾਮ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਧੀ ਅਨੁਸਕਾ ਗੰਭੀਰ ਜ਼ਖਮੀ ਹੋ ਗਈ। ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕਾ ਜਾਵੇਦ ਦੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਟ੍ਰੈਕਟਰ ਚਾਲਕ ਗਗਨਦੀਪ ਸਿੰਘ ਪਿੰਡ ਉੱਪਲੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।