03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਆਰੀਆਭੱਟਾ ਕਾਲਜ ਵਿਖੇ ‘ਚਾਰਟਰਡ ਅਕਾਊਂਟੈਂਸੀ ਨੂੰ ਕੈਰੀਅਰ ਵਜੋਂ ਅਪਣਾਉਣਾ’ ਵਿਸ਼ੇ ਸੰਬੰਧੀ ਸੈਮੀਨਾਰ

ਬਰਨਾਲਾ, 2 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ‘ਚਾਰਟਰਡ ਅਕਾਊਂਟੈਂਸੀ ਨੂੰ ਕੈਰੀਅਰ ਵਜੋਂ ਅਪਣਾਉਣਾ’ ਵਿਸ਼ੇ ਸਬੰਧੀ ਕੈਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਪੇ੍ਰਰਨਾ ਪ੍ਰਦਾਨ ਕਰਨਾ ਸੀ ਜੋ ਚਾਰਟਰਡ ਅਕਾਊਂਟੈਂਸੀ ਨੂੰ ਆਪਣੇ ਪੇਸ਼ੇਵਰ ਕੈਰੀਅਰ ਵਜੋਂ ਅਪਣਾਉਣ ਦੀ ਇੱਛਾ ਰੱਖਦੇ ਹਨ ।

ਅਜੀਤ ਡੈਸਕ 03-09-2026
ਬਰਨਾਲਾ, 2 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ‘ਚਾਰਟਰਡ ਅਕਾਊਂਟੈਂਸੀ ਨੂੰ ਕੈਰੀਅਰ ਵਜੋਂ ਅਪਣਾਉਣਾ’ ਵਿਸ਼ੇ ਸਬੰਧੀ ਕੈਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਪੇ੍ਰਰਨਾ ਪ੍ਰਦਾਨ ਕਰਨਾ ਸੀ ਜੋ ਚਾਰਟਰਡ ਅਕਾਊਂਟੈਂਸੀ ਨੂੰ ਆਪਣੇ ਪੇਸ਼ੇਵਰ ਕੈਰੀਅਰ ਵਜੋਂ ਅਪਣਾਉਣ ਦੀ ਇੱਛਾ ਰੱਖਦੇ ਹਨ । ਇਹ ਸੈਮੀਨਾਰ ਵਿਦਿਆਰਥੀਆਂ ਲਈ ਇਕ ਤਜਰਬੇਕਾਰ ਪੇਸ਼ੇਵਰ ਨਾਲ ਗੱਲਬਾਤ ਕਰਨ ਅਤੇ ਚਾਰਟਰਡ ਅਕਾਊਂਟੈਂਸੀ ਦੇ ਪੇਸ਼ੇ ਨਾਲ ਜੁੜੇ ਮੌਕਿਆਂ ਅਤੇ ਚੁਣੌਤੀਆਂ ਨੂੰ ਵਿਹਾਰਕ ਤੌਰ ’ਤੇ ਸਮਝਣ ਲਈ ਇਕ ਉੱਤਮ ਮੰਚ ਸਾਬਤ ਹੋਇਆ । ਸੈਮੀਨਾਰ ਦੌਰਾਨ ਸੀ.ਏ. ਕਵਿਸ਼ ਮੰਗਲ ਨੇ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਸੀ ਕੋਰਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੋਰਸ ਦੀ ਬਣਤਰ, ਯੋਗਤਾ ਦੀਆਂ ਲੋੜਾਂ, ਪ੍ਰੀਖਿਆ ਦੇ ਵੱਖ-ਵੱਖ ਪੜਾਅ, ਆਰਟੀਕਲਸ਼ਿਪ, ਪ੍ਰੈਕਟੀਕਲ ਟਰੇਨਿੰਗ ਅਤੇ ਪੇਸ਼ੇਵਰ ਤਰੱਕੀ ਬਾਰੇ ਸਧਾਰਨ ਅਤੇ ਵਿਹਾਰਕ ਢੰਗ ਨਾਲ ਸਮਝਾਇਆ। ਉਨ੍ਹਾਂ ਦੇ ਪੇਸ਼ੇਵਰ ਤਜਰਬੇ ਨੇ ਵਿਦਿਆਰਥੀਆਂ ਨੂੰ ਸੀ.ਏ. ਕੋਰਸ ਦੀਆਂ ਅਕਾਦਮਿਕ ਲੋੜਾਂ ਦੇ ਨਾਲ-ਨਾਲ ਇਸ ਪੇਸ਼ੇ ਦੀਆਂ ਉਮੀਦਾਂ ਅਤੇ ਵਿਹਾਰਕ ਪੱਖਾਂ ਨੂੰ ਸਮਝਣ ਵਿਚ ਵੀ ਮਦਦ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਪੁੱਛੇ ਸਵਾਲਾਂ ਦੇ ਉਨ੍ਹਾਂ ਨੇ ਉਤਰ ਵੀ ਦਿੱਤੇ। ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਨੌਕਰੀ ਦਿਵਾਉਣ ਦੀ ਆੜ ’ਚ 18 ਲੱਖ 33 ਹਜ਼ਾਰ ਦੀ ਠੱਗੀ ਮਾਰਨ ਵਾਲੇ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹਰ ਸ਼ੁੱਕਰਵਾਰ ਡਰਾਈ ਡੇਅ ਦੇ ਦਾਅਵੇ ਖੋਖਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।