03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹਰ ਸ਼ੁੱਕਰਵਾਰ ਡਰਾਈ ਡੇਅ ਦੇ ਦਾਅਵੇ ਖੋਖਲੇ

ਬਰਨਾਲਾ, 2 ਸਤੰਬਰ (ਨਰਿੰਦਰ ਅਰੋੜਾ)- ਇਕ ਪਾਸੇ ਸਿਹਤ ਵਿਭਾਗ ਵਲੋਂ ਡੇਂਗੂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ ਨੂੰ ‘ਡੇਂਗੂ ’ਤੇ ਵਾਰ’ ਅਤੇ ਡਰਾਈ ਡੇਅ ਮਨਾਇਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਘਰਾਂ ਵਿਚ, ਕੂਲਰਾਂ ਵਿਚ, ਗਮਲਿਆਂ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ , ਤਾਂ ਦੂਜੇ ਪਾਸੇ ਸਿਹਤ ਵਿਭਾਗ ਆਪਣੇ ਹੀ ਘਰ ਯਾਨੀ ਸਿਵਲ ਹਸਪਤਾਲ ਬਰਨਾਲਾ ਨੂੰ ਹੀ ਸਾਫ਼ ਰੱਖਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ । ਇਹ ਬਿਲਕੁਲ ‘ਦੀਵੇ ਥੱਲੇ ਹਨੇਰਾ’ ਵਾਲੀ ਗੱਲ ਸਾਬਤ ਹੋ ਰਹੀ ਹੈ।

ਅਜੀਤ ਡੈਸਕ 03-09-2026
ਬਰਨਾਲਾ, 2 ਸਤੰਬਰ (ਨਰਿੰਦਰ ਅਰੋੜਾ)- ਇਕ ਪਾਸੇ ਸਿਹਤ ਵਿਭਾਗ ਵਲੋਂ ਡੇਂਗੂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ ਨੂੰ ‘ਡੇਂਗੂ ’ਤੇ ਵਾਰ’ ਅਤੇ ਡਰਾਈ ਡੇਅ ਮਨਾਇਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਘਰਾਂ ਵਿਚ, ਕੂਲਰਾਂ ਵਿਚ, ਗਮਲਿਆਂ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ , ਤਾਂ ਦੂਜੇ ਪਾਸੇ ਸਿਹਤ ਵਿਭਾਗ ਆਪਣੇ ਹੀ ਘਰ ਯਾਨੀ ਸਿਵਲ ਹਸਪਤਾਲ ਬਰਨਾਲਾ ਨੂੰ ਹੀ ਸਾਫ਼ ਰੱਖਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ । ਇਹ ਬਿਲਕੁਲ ‘ਦੀਵੇ ਥੱਲੇ ਹਨੇਰਾ’ ਵਾਲੀ ਗੱਲ ਸਾਬਤ ਹੋ ਰਹੀ ਹੈ। ਸਿਵਲ ਹਸਪਤਾਲ ਬਰਨਾਲਾ ਦੇ ਅੰਦਰ ਬਣਿਆ ਪਾਰਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਫੈਸਲੀਟੇਟਰ ਸੈਂਟਰ ਬਣਾਉਣ ਦੇ ਨਾਮ ’ਤੇ ਪੁੱਟਿਆ ਗਿਆ ਸੀ ਅਤੇ ਹੁਣ ਇਹ ਪਾਰਕ ਖਸਤਾ ਹਾਲਤ ਦੇ ਵਿਚ ਹੈ ਅਤੇ ਇੱਥੇ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਨੂੰ ਦਾਅਵਤ ਦੇ ਰਿਹਾ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਉੱਥੇ ਹੀ ਖੜ੍ਹਾ ਰਹਿੰਦਾ ਹੈ, ਜੋ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪੈਦਾ ਕਰਨ ਲਈ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਪਾਰਕ ਪਹਿਲਾਂ ਮਰੀਜ਼ਾਂ ਲਈ ਵਰਦਾਨ ਸਾਬਤ ਹੁੰਦਾ ਸੀ । ਇਸ ਪਾਰਕ ਵਿਚ ਬਹੁਤ ਹੀ ਸੋਹਣੇ ਰੁੱਖ ਅਤੇ ਬੂਟੇ ਲੱਗੇ ਹੋਏ ਸਨ ਜੋ ਕਿ ਸਿਵਲ ਹਸਪਤਾਲ ਬਰਨਾਲਾ ਦੀ ਸ਼ੋਭਾ ਤਾਂ ਵਧਾਉਂਦੇ ਹੀ ਸਨ, ਨਾਲ-ਨਾਲ ਆਕਸੀਜਨ ਵੀ ਦਿੰਦੇ ਸਨ। ਜਦੋਂ ਕੋਈ ਵੀ ਮਰੀਜ਼ ਹਸਪਤਾਲ ਦੇ ਅੰਦਰ ਦਾਖਲ ਹੁੰਦਾ ਸੀ ਤਾਂ ਹੀ ਪਾਰਕ ਬਿਲਕੁਲ ਗੇਟ ਦੀ ਨਾਲ ਹੀ ਹੈ ਅਤੇ ਇੱਥੇ ਬੈਠ ਮਰੀਜ਼ ਅਤੇ ਉਨ੍ਹਾਂ ਦੇ ਨਾਲ ਰਿਸ਼ਤੇਦਾਰ ਰੁੱਖਾਂ ਦੇ ਹੇਠ ਬੈਠ ਕੇ ਠੰਢੀ ਹਵਾ ਦਾ ਅਨੰਦ ਤਾਂ ਮਾਣਦੇ ਸੀ ਅਤੇ ਕਈ ਵਾਰ ਇੱਥੇ ਬੈਠ ਕੇ ਰੋਟੀ ਪਾਣੀ ਵੀ ਖਾਂਦੇ ਸਨ। ਨਾ ਤਾਂ ਇੱਥੇ ਫੈਸਲੀਟੇਟਰ ਸੈਂਟਰ ਬਣਿਆ ਅਤੇ ਨਾ ਹੀ ਇਹ ਪਾਰਕ ਰਿਹਾ। ਇਹ ਬਰਨਾਲਾ ਜ਼ਿਲ੍ਹਾ ਦਾ ਹਸਪਤਾਲ ਹੈ ਜਿਸ ਵਿਚ ਰੋਜ਼ਾਨਾ ਸੈਂਕੜੇ ਮਰੀਜ਼ ਆਪਣਾ ਇਲਾਜ ਕਰਵਾਉਣ ਆਉਂਦੇ ਹਨ । ਪਰ ਇਹ ਖੜ੍ਹਾ ਗੰਦਾ ਪਾਣੀ ਅਤੇ ਇਸ ਦੀ ਬਦਬੂ ਕਾਰਨ ਉਹ ਤੰਦਰੁਸਤ ਹੋਣ ਦੀ ਜਗ੍ਹਾ ਬਿਮਾਰੀਆਂ ਹੀ ਲੈ ਕੇ ਜਾਂਦੇ ਹਨ ਕਿਉਂਕਿ ਇਹ ਖੜ੍ਹਾ ਗੰਦਾ ਪਾਣੀ ਬਦਬੂ ਦਾ ਕਾਰਨ ਵੀ ਬਣਦਾ ਹੈ ਅਤੇ ਮੱਛਰ ਦਾ ਲਾਰਵਾ ਤਾਂ ਪੈਦਾ ਹੁੰਦਾ ਹੀ ਹੈ। ਜਦੋਂ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰ ਵਿਚ ਜਾ ਕੇ ਲੋਕਾਂ ਦੇ ਘਰਾਂ ਵਿਚ ਕੂਲਰ ਚੈੱਕ ਕਰ ਕੇ ਚਲਾਨ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਆਪਣੇ ਸਿਵਲ ਹਸਪਤਾਲ ਦੇ ਅੰਦਰ ਖੜ੍ਹਾ ਇਹ ਗੰਦਾ ਪਾਣੀ ਕਿਉਂ ਨਹੀਂ ਦਿਸਦਾ? ਇਹ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤ ੀ ਹੈ ਕਿ ਸਿਵਲ ਸਰਜਨ ਬਰਨਾਲਾ ਅਤੇ ਹਸਪਤਾਲ ਪ੍ਰਸ਼ਾਸਨ ਇਸ ਪਾਸੇ ਤੁਰੰਤ ਧਿਆਨ ਦੇ ਕੇ ਪਾਰਕ ਵਿਚ ਖੜੇ ਗੰਦੇ ਪਾਣੀ ਦੀ ਨਿਕਾਸੀ ਕਰਵਾਏ, ਤਾਂ ਜੋ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਇਹ ਜੋ ਪਾਰਕ ਖਸਤਾ ਹਾਲਤ ਬਣਿਆ ਹੋਇਆ ਹੈ। ਇਸ ਦੀ ਹਾ ਲਤ ਵੀ ਸੁਧਾਰੀ ਜਾਵੇ ।
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ‘ਚਾਰਟਰਡ ਅਕਾਊਂਟੈਂਸੀ ਨੂੰ ਕੈਰੀਅਰ ਵਜੋਂ ਅਪਣਾਉਣਾ’ ਵਿਸ਼ੇ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।