31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਲਗਾਤਾਰ ਚਾਰ ਵਾਰ ਸੋਨ ਤਗਮਾ ਜਿੱਤਣ ਵਾਲੇ ਜੇਤੂ ਬੱਚਿਆਂ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 30 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਜ਼ਿਲ੍ਹਾ ਲੁਧਿਆਣਾ ਦੀਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਵਿਚ ਬਲਾਕ ਸਮਰਾਲਾ ਦੇ ਬੱਚਿਆਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ। ਮੁਕਾਬਲਿਆਂ ਵਿਚ ਸਮਰਾਲਾ ਬਲਾਕ ਦੀ ਫੁੱਟਬਾਲ (ਲੜਕੀਆਂ) ਦੀ ਟੀਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੀਆਂ ਖਿਡਾਰਨਾਂ ਵਲੋਂ ਖੇਡਦਿਆਂ ਲਗਾਤਾਰ ਚੌਥੀ ਵਾਰ ਫੁੱਟਬਾਲ (ਲੜਕੀਆਂ) ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮਾ ਪ੍ਰਾਪਤ ਕੀਤਾ।

ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਖੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ ਗਰਾਮ ਪੰਚਾਇਤ ਮੈਂਬਰ ਅਤੇ ਸਕੂਲ ਸਟਾਫ਼ ਮੈਂਬਰ। ਤਸਵੀਰ : ਗੋਪਾਲ ਸੋਫਤ/ਕੁਲਵਿੰਦਰ ਸਿੰਘ 31-10-2026
ਸਮਰਾਲਾ, 30 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਜ਼ਿਲ੍ਹਾ ਲੁਧਿਆਣਾ ਦੀਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਵਿਚ ਬਲਾਕ ਸਮਰਾਲਾ ਦੇ ਬੱਚਿਆਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ। ਮੁਕਾਬਲਿਆਂ ਵਿਚ ਸਮਰਾਲਾ ਬਲਾਕ ਦੀ ਫੁੱਟਬਾਲ (ਲੜਕੀਆਂ) ਦੀ ਟੀਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੀਆਂ ਖਿਡਾਰਨਾਂ ਵਲੋਂ ਖੇਡਦਿਆਂ ਲਗਾਤਾਰ ਚੌਥੀ ਵਾਰ ਫੁੱਟਬਾਲ (ਲੜਕੀਆਂ) ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮਾ ਪ੍ਰਾਪਤ ਕੀਤਾ। ਸੋਨ ਤਗਮਾ ਪ੍ਰਾਪਤ ਕਰ ਕੇ ਵਾਪਸ ਸਕੂਲ ਪਰਤਣ ’ਤੇ ਸਕੂਲ ਵਿਚ ਇਕ ਸਨਮਾਨ ਸਮਾਰੋਹ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਅਗਵਾਈ ਹੇਠ ਕਰਵਾਇਆ ਤੇ ਜੇਤੂ ਖਿਡਾਰਨਾਂ ਨੂੰ ਸਮੂਹ ਸਕੂਲ ਸਟਾਫ਼, ਪਿੰਡ ਕੋਟਾਲਾ ਦੀ ਗਰਾਮ ਪੰਚਾਇਤ, ਪੀ. ਟੀ. ਏ. ਕਮੇਟੀ, ਐੱਸ. ਐੱਮ. ਸੀ. ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਬੱਚਿਆਂ ਦੀ ਖੇਡਾਂ ਵਿਚ ਪਨੀਰੀ ਤਿਆਰ ਕਰਨ ਵਾਲੇ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਤੇ ਫੁੱਟਬਾਲ ਕੋਚ ਕਰਮਵੀਰ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਸਮੁੱਚੀ ਗਰਾਮ ਪੰਚਾਇਤ ਵਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਾਮਨਾ ਕੀਤੀ ਕਿ ਇਹ ਬੱਚੇ ਭਵਿੱਖ ਵਿਚ ਚੰਗੇ ਖਿਡਾਰੀ ਬਣ ਕੇ, ਪਿੰਡ ਅਤੇ ਸਕੂਲ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਾਬਕਾ ਪੰਚ ਅਮਰਜੀਤ ਕੌਰ, ਡਾ. ਲਖਵਿੰਦਰ ਸਿੰਘ, ਜਸਵੀਰ ਸਿੰਘ, ਵਰਿੰਦਰ ਸਿੰਘ, ਅਮਨਦੀਪ ਕੌਰ ਚੇਅਰਮੈਨ ਐੱਸ. ਐੱਮ. ਸੀ., ਹਰਵਿੰਦਰ ਕੌਰ ਉਪ ਚੇਅਰਮੈਨ, ਸਕੂਲ ਸਟਾਫ਼ ਜਿਨ੍ਹਾਂ ਵਿਚ ਮਾ. ਹਰਮੇਲ ਸਿੰਘ, ਬਿੰਦੂ, ਦਲਜੀਤ ਕੌਰ ਅਤੇ ਪਿੰਡ ਕੋਟਾਲਾ ਦੇ ਸਕੂਲ ਵਿਦਿਆਰਥੀ, ਮਾਪੇ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵ ਸਟ੍ਰੋਕ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਜਦੋਂ ਬੱਸ ’ਚ ਗੁਆਚੇ ਇੱਕ ਪਰਸ ਵਿਚਲੇ ਪੈਸਿਆਂ ਦੀ ਵੰਡ ਨੂੰ ਲੈ ਕੇ ਹੋਇਆ ਝਗੜਾ..!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।