22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਮੁੱਖ ਮੰਤਰੀ ਦੀ ਫੇਰੀ ਦੌਰਾਨ ਛੁੱਟੀ ਵਾਲੇ ਦਿਨ ਵੀ ਹਸਪਤਾਲ ’ਚ ਖੁੱਲ੍ਹੀ ਰਹੀ ਐਮਰਜੈਂਸੀ ਸੇਵਾ

ਮਾਛੀਵਾੜਾ ਸਾਹਿਬ, 22 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਸਟਾਫ਼ ਦੀ ਵੱਡੀ ਘਾਟ ਹੈ ਉੱਥੇ 3 ਵਜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਲਈ ਡਾਕਟਰ ਉਪਲਬਧ ਨਹੀਂ ਹੁੰਦਾ। ਕੇਵਲ ਕੰਮ ਵਾਲੇ ਦਿਨ ਹੀ ਓ.

ਤੀਰਥ ਯਾਤਰਾ ਲਈ ਬੱਸ ਰਵਾਨਾ ਕਰਨ ਸਮੇਂ ਸਰਪੰਚ ਰਵਿੰਦਰ ਸਿੰਘ ਗਰੇਵਾਲ ਅਤੇ ਹੋਰ। ਤਸਵੀਰ : ਸੰਦੀਪ ਸਿੰਘ ਕੁਹਾੜਾ 23-11-2026
ਮਾਛੀਵਾੜਾ ਸਾਹਿਬ, 22 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਸਟਾਫ਼ ਦੀ ਵੱਡੀ ਘਾਟ ਹੈ ਉੱਥੇ 3 ਵਜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਲਈ ਡਾਕਟਰ ਉਪਲਬਧ ਨਹੀਂ ਹੁੰਦਾ। ਕੇਵਲ ਕੰਮ ਵਾਲੇ ਦਿਨ ਹੀ ਓ. ਪੀ. ਡੀ. ਦੇ ਸਮੇਂ ਤੱਕ ਹੀ ਹਸਪਤਾਲ ਨੂੰ ਐਮਰਜੈਂਸੀ ਸੇਵਾਵਾਂ ਮਿਲਦੀਆਂ ਹਨ। ਉਸ ਤੋਂ ਬਾਅਦ ਨਾ ਐਤਵਾਰ ਅਤੇ ਨਾ ਹੀ ਬਾਅਦ ਦੁਪਹਿਰ ਡਾਕਟਰ ਦੀ ਡਿਊਟੀ ਲਗਦੀ ਹੈ। ਇਸ ਲਈ ਤਾਂ ਇਸ ਹਸਪਤਾਲ ਨੂੰ ਰੈਫ਼ਰ ਸੈਂਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਕੋਈ ਡਾਕਟਰ ਐਮਰਜੈਂਸੀ ਵਿਚ ਨਾ ਹੋਣ ਕਾਰਨ ਇੱਥੇ ਆਏ ਮਰੀਜ਼ ਨੂੰ ਰੈਫ਼ਰ ਕਰ ਦਿੱਤਾ ਜਾਂਦਾ ਹੈ। ਪਰ ਲੋਕਾਂ ਦੇ ਸੀ . ਐੱਮ. ਕਹਾਉਣ ਵਾਲੇ ਭਗਵੰਤ ਮਾਨ ਦੀ ਮਾਛੀਵਾੜਾ ਸਾਹਿਬ ਦੇ ਹੇਡੋਂ ਫੇਰੀ ਦੌਰਾਨ ਅੱਜ ਕਾਫੀ ਸਮੇਂ ਬਾਅਦ ਐਮਰਜੈਂਸੀ ਸੇਵਾ ਹਸਪਤਾਲ ਵਿਚ ਦੇਖਣ ਨੂੰ ਮਿਲੀ। ਜਿੱਥੇ ਕੀ ਅੱਜ ਐਤਵਾਰ ਨੂੰ ਛੁੱਟੀ ਵਾਲੇ ਦਿਨ ਮੈਡੀਕਲ ਅਫ਼ਸਰ ਡਾ. ਦਵਿੰਦਰ ਵਰਮਾ ਦੀ ਡਿਊਟੀ ਲੱਗੀ ਹੋਈ ਸੀ ਪਰ ਉਹ ਵੀ ਸਿਰਫ਼ 5 ਵਜੇ ਤੱਕ ਹੀ ਸੀ। ਇਸ ਤਰ੍ਹਾਂ ਸਾਫ਼ ਹੈ ਕਿ ਆਮ ਲੋਕਾਂ ਲਈ ਮਾਛੀਵਾੜਾ ਸਾਹਿਬ ਦੇ ਹਸਪਤਾਲ ਦੀ ਐਮਰਜੈਂਸੀ ਬੰਦ ਹੈ, ਪਰ ਮੁੱਖ ਮੰਤਰੀ ਲਈ ਖੁੱਲ ਸਕਦੀ ਹੈ। ਹੋਰ ਤਾਂ ਹੋਰ ਹਸਪਤਾਲ ’ਚ ਐਮਰਜੈਂਸੀ ਤਾਂ ਖੁੱਲੀ ਹੀ ਸੀ ਨਾਲ ਹੀ ਦੋ ਪੁਲਿਸ ਕਰਮਚਾਰੀ ਵੀ ਡਿਊਟੀ ’ਤੇ ਦਿਖਾਈ ਦਿੱਤੇ ਅਤੇ ਹਸਪਤਾਲ ’ਚ ਪੂਰੀ ਸਫ਼ਾਈ ਰੱਖੀ ਗਈ ਸੀ। ਇਸ ਸਬੰਧ ਵਿਚ ਜਦੋਂ ਹਸਪਤਾਲ ਦੇ ਐੱਸ. ਐੈੱਮ. ਓ. ਡਾ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਦੀ ਫੇਰੀ ਕਾਰਨ ਹੀ ਡਾਕਟਰ ਦੀ ਡਿਊਟੀ ਲਗਾਈ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪਿੰਡ ਹੇਡੋਂ ਬੇਟ ਵਿਖੇ ਪੁੱਜੇ ਤਾਂ ਉੱਥੇ ਲੋਕਾਂ ਨੇ ਆਪਣੀਆਂ ਬਹੁਤ ਸਮੱਸਿਆਵਾਂ ਰੱਖੀਆਂ। ਮਾਛੀਵਾੜਾ ਬਲਾਕ ਵਿਚ ਇਸ ਸਮੇਂ 2 ਵੱਡੀਆਂ ਪ੍ਰਮੁੱਖ ਸਮੱਸਿਆਵਾਂ ਹਨ ਜਿਸ ਵਿਚ ਪਹਿਲੀ ਸਰਕਾਰੀ ਹਸਪਤਾਲ ’ਚ ਡਾਕਟਰਾਂ ਤੇ ਹੋਰ ਸਟਾਫ਼ ਦੀ ਘਾਟ ਕਾਰਨ ਇੱਥੇ ਐਮਰਜੈਂਸੀ ਹਾਲਾਤਾਂ ਵਿਚ ਮਰੀਜ਼ ਨੂੰ ਰੈਫ਼ਰ ਹੀ ਕੀਤਾ ਜਾਂਦਾ ਹੈ। ਓ.ਪੀ.ਡੀ. ਦੁਪਹਿਰ 2 ਵਜੇ ਤੱਕ ਇੱਥੇ ਡਾਕਟਰ ਤਾਇਨਾਤ ਰਹਿੰਦੇ ਹਨ ਉਸ ਤੋਂ ਬਾਅਦ ਇੱਥੇ ਐਮਰਜੈਂਸੀ ਸੇਵਾਵਾਂ ਲਈ ਕੋਈ ਡਾਕਟਰ ਨਹੀਂ ਹੁੰਦਾ ਬਲਕਿ ਸਟਾਫ਼ ਨਰਸ ਜਾਂ ਹੋਰ ਦਰਜਾ ਚਾਰ ਕਰਮਚਾਰੀਆਂ ਨਾਲ ਕੰਮ ਚਲਾਇਆ ਜਾਂਦਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਨੇ ਯੂਥ ਵਿੰਗ ਹਲਕਾ ਪਾਇਲ ਦੀ ਲਿਸਟ ਕੀਤੀ ਜਾਰੀ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।