22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਉੱਘੇ ਪ੍ਰਵਾਸੀ ਪੰਜਾਬੀ ਜਗਪਾਲ ਖੰਗੂੜਾ ਦਾ ਸਸਕਾਰ 26 ਨੂੰ ਹੋਵੇਗਾ

ਅਹਿਮਦਗੜ੍ਹ, 22 ਨਵੰਬਰ (ਰਵਿੰਦਰ ਪੁਰੀ)- ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਸਤਵੀਰ ਸਿੰਘ ਸੱਤੀ ਖਗੂੰੜਾ ਯੂ. ਕੇ.

ਸਵ. ਜਗਪਾਲ ਸਿੰਘ ਖੰਗੂੜਾ 23-11-2026
ਅਹਿਮਦਗੜ੍ਹ, 22 ਨਵੰਬਰ (ਰਵਿੰਦਰ ਪੁਰੀ)- ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਸਤਵੀਰ ਸਿੰਘ ਸੱਤੀ ਖਗੂੰੜਾ ਯੂ. ਕੇ. ਦੇ ਪਿਤਾ ਸਵ. ਜਗਪਾਲ ਸਿੰਘ ਖੰਗੂੜਾ ਦਾ ਅੰਤਿਮ ਸਸਕਾਰ 26 ਨਵੰਬਰ ਨੂੰ ਪਿੰਡ ਲਤਾਲਾ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਬੀਤੇ ਕੱਲ੍ਹ ਸਵਰਗ ਸਿਧਾਰ ਗਏ ਜਗਪਾਲ ਸਿੰਘ ਖੰਗੂੜਾ ਪੰਜਾਬ ਦੇ ਨਾਮਵਰ ਸ਼ਖ਼ਸੀਅਤ ਸਨ। ਜਿਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਦੇਸ਼ ਵਿਦੇਸ਼ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਦੇ ਆਉਣ ਦੀ ਸ਼ਮੂਲੀਅਤ ਨੂੰ ਦੇਖਦਿਆਂ ਪਰਿਵਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐੱਮ. ਪੀ, ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਂਦਰੀ ਮੰਤਰੀ ਐੱਮ. ਪੀ. ਮਨੀਸ਼ ਤਿਵਾੜੀ, ਡਾ. ਅਮਰ ਸਿੰਘ ਬੋਪਾਰਾਏ ਐੈੱਮ. ਪੀ, ਕਾਂਗਰਸ ਜ. ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਤੇਜਪ੍ਰਤਾਪ ਸਿੰਘ ਕੋਟਲੀ ਆਦਿ ਨੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਕਾਂਗਰਸੀ ਆਗੂ ਦੇ ਵਿਰੋਧ ਤੋਂ ਬਾਅਦ ਨਗਰ ਕੌਂਸਲ ਨੇ ਮਿੰਨੀ ਛਪਾਰ ਪੰਚਾਇਤ ਤੋਂ 14 ਲੱਖ ਦੀ ਵਸੂਲੀ ਲਈ ਕਾਰਵਾਈ ਆਰੰਭੀ ਅਗਲੀ ਖ਼ਬਰ ਦੋਹਰੀਆਂ ਡਿਊਟੀਆਂ ਦਾ ਬੋਝ ਝੱਲ ਰਹੇ ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਹੁਕਮ ਨਿੰਦਣਯੋਗ- ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।