ਕਿਸਾਨ ਜਥੇਬੰਦੀਆਂ ਤੇ ਆੜ੍ਹਤੀ ਐਸੋਸੀਏਸ਼ਨ ਵਿਚਕਾਰ ਹੋਈ ਮੀਟਿੰਗ
*ਬਾਹਰਲੇ ਸ਼ੈਲਰ ਮਾਲਕਾਂ ਨੂੰ ਝੋਨਾ ਚੁਕਵਾਉਣ ਦੀ ਮੰਗ
ਮਾਛੀਵਾੜਾ ਸਾਹਿਬ, 4ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ 4 ਦਿਨ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ ਪਰ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਵਿਚਕਾਰ ਚੱਲ ਰਹੇ ਰੇੜਕੇ ਕਾਰਨ ਲਿਫ਼ਟਿੰਗ ਸ਼ੁਰੂ ਨਾ ਹੋ ਸਕੀ। ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਵਲੋਂ ਸੰਯੁਕਤ ਰੂਪ ਵਿਚ ਮੀਟਿੰਗ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਲਿਫ਼ਟਿੰਗ ਦੀ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ।
ਮਾਛੀਵਾੜਾ ਸਾਹਿਬ, 4ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ 4 ਦਿਨ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ ਪਰ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਵਿਚਕਾਰ ਚੱਲ ਰਹੇ ਰੇੜਕੇ ਕਾਰਨ ਲਿਫ਼ਟਿੰਗ ਸ਼ੁਰੂ ਨਾ ਹੋ ਸਕੀ। ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਵਲੋਂ ਸੰਯੁਕਤ ਰੂਪ ਵਿਚ ਮੀਟਿੰਗ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਲਿਫ਼ਟਿੰਗ ਦੀ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਟਹਿਲ ਸਿੰਘ ਔਜਲਾ, ਕਪਿਲ ਆਨੰਦ, ਨਿਤਿਨ ਜੈਨ, ਸੁਰਜੀਤ ਸਿੰਘ ਕਾਹਲੋਂ , ਸੰਜੀਵ ਮਲਹੋਤਰਾ, ਸ਼ਸ਼ੀ ਭਾਟੀਆ, ਸੁਰਿੰਦਰ ਅਗਰਵਾਲ, ਕਰਮਜੀਤ ਸਿੰਘ ਅਢਿਆਣਾ, ਅਮਰੀਕ ਸਿੰਘ ਔਜਲਾ, ਹਰਵਿੰਦਰ ਸਿੰਘ ਸ਼ੇਰੀਆਂ, ਹਰਿੰਦਰਮੋਹਣ ਕਾਲੜਾ, ਪਾਵਸ ਭਾਟੀਆ, ਹਰਕੇਸ਼ ਨਹਿਰਾ, ਜਤਿਨ ਚੋਰਾਇਆ, ਜੈਦੀਪ ਵੀ ਮੌਜੂਦ ਸਨ। ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ ਨੇ ਕਿਹਾ ਕਿ ਜੇਕਰ ਮਾਛੀਵਾੜਾ ਇਲਾਕੇ ਦੇ ਰਾਈਸ ਮਿੱਲਰ ਮੰਡੀਆਂ ਵਿਚ ਵਿਕਣ ਆਇਆ ਝੋਨਾ ਛੜਾਈ ਲਈ ਨਹੀਂ ਚੁੱਕਦੇ ਤਾਂ ਸਰਕਾਰ ਬਾਹਰਲੇ ਸ਼ੈਲਰ ਮਾਲਕਾਂ ਨੂੰ ਇਹ ਝੋਨਾ ਲਿਫ਼ਟਿੰਗ ਕਰਵਾਏ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਬਹੁਤ ਤੇਜ਼ੀ ਨਾਲ ਹੋ ਰਹੀ ਹੈ, ਬੋਰੀਆਂ ਦੀਆਂ ਧਾਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਫ਼ਸਲ ਲਈ ਜਗ੍ਹਾ ਨਹੀਂ ਬਚੇਗੀ, ਇਸ ਲਈ ਸਰਕਾਰ ਨੂੰ ਤੁਰੰਤ ਇਸ ਸਮੱਸਿਆ ਦਾ ਹੱਲ ਕਰਦਿਆਂ ਮੰਡੀਆਂ ‘ਚੋਂ ਫ਼ਸਲ ਦੀ ਲਿਫ਼ਟਿੰਗ ਸ਼ੁਰੂ ਕਰਵਾਈ ਜਾਵੇ। ਆੜ੍ਹਤੀ ਐਸੋਸੀਏਸ਼ਨ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਕਿਸਾਨ ਦਾ ਝੋਨਾ ਬਿਨਾਂ ਕਿਸੇ ਕੱਟ ਤੋਂ ਲਿਫ਼ਟਿੰਗ ਕਰਵਾਇਆ ਜਾਵੇਗਾ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸਰਕਾਰ ਨੂੰ ਮਾਛੀਵਾੜਾ ਇਲਾਕੇ ਦੇ ਸ਼ੈਲਰ ਮਾਲਕਾਂ ਦੀਆਂ ਜੋ ਸਮੱਸਿਆਵਾਂ ਹਨ ਉਸ ਦਾ ਵੀ ਤੁਰੰਤ ਹੱਲ ਕਰਨਾ ਚਾਹੀਦਾ ਪਰ ਜੇਕਰ ਸ਼ੈਲਰ ਮਾਲਕ ਨਹੀਂ ਮੰਨਦੇ ਤਾਂ ਤੁਰੰਤ ਇਸ ਦੇ ਬਦਲਵੇਂ ਪ੍ਰਬੰਧ ਕਰ ਕੇ ਹੋਰਨਾਂ ਜ਼ਿਲਿਆਂ ਵਿਚ ਝੋਨਾ ਲਿਫ਼ਟਿੰਗ ਕਰ ਕੇ ਭੇਜਣਾ ਚਾਹੀਦਾ ਹੈ।