24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਹਿਜੋ ਮਾਜਰਾ ਵਿਖੇ ਬਾਬਾ ਸ਼ਾਹ ਸਰਫ਼ ਦਾ ਸਲਾਨਾ ਮੇਲਾ 25 ਨੂੰ

ਮਾਛੀਵਾੜਾ ਸਾਹਿਬ, 23 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਸ਼ਾਹ ਸਰਫ਼ ਦਾ ਸਲਾਨਾ 14ਵਾਂ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਅਜੀਤ ਡੈਸਕ 24-09-2026
ਮਾਛੀਵਾੜਾ ਸਾਹਿਬ, 23 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਸ਼ਾਹ ਸਰਫ਼ ਦਾ ਸਲਾਨਾ 14ਵਾਂ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮੇਲੇ ਸਬੰਧੀ ਸ਼ਾਹ ਸਰਫ਼ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਹਰਮੇਸ਼ ਸਿੰਘ ਅਤੇ ਸਟੇਜ ਸਕੱਤਰ ਮਲਕੀਤ ਸਿੰਘ ਮੀਤ ਨੇ ਦੱਸਿਆ ਕਿ ਇਹ ਮੇਲਾ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਾਬਾ ਸ਼ਾਹ ਸਰਫ਼ ਜੀ ਦੇ ਦਰਬਾਰ ‘ਤੇ ਪਿੰਡ ਸਹਿਜੋ ਮਾਜਰਾ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੰਡੇ ਦੀ ਰਸਮ ਸਵੇਰੇ 8 ਵਜੇ ਹੋਵੇਗੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਮੇਲੇ ਵਿਚ ਨਾਮਵਰ ਗਾਇਕ ਗੁਰਬਖ਼ਸ਼ ਸ਼ੌਂਕੀ, ਹਰਵਿੰਦਰ ਹੈਪੀ ਵਾਈਸ ਆਫ਼ ਪੰਜਾਬ, ਮੋਹਣ ਭੱਟੀ-ਸੀਮਾ ਭੱਟੀ, ਲਾਡੀ ਧਾਲੀਵਾਲ, ਬਿੰਦਰ ਕੱਵਾਲ ਹੰਬੋਵਾਲ ਬੇਟ ਵਾਲੇ ਪ੍ਰੋਗਰਾਮ ਪੇਸ਼ ਕਰਨਗੇ। ਸਟੇਜ ਦੀ ਸੇਵਾ ਵਿਸ਼ੇਸ਼ ਤੌਰ ‘ਤੇ ਮਲਕੀਤ ਸਿੰਘ ਮੀਤ ਵਲੋਂ ਕੀਤੀ ਜਾਵੇਗੀ। ਇਸ ਮੌਕੇ ਪ੍ਰਬੰਧਕ ਪ੍ਰਹਿਲਾਦ ਸਿੰਘ, ਤਾਰਾ ਸਿੰਘ, ਕਰਮ ਸਿੰਘ, ਹਾਕਮ ਸਿੰਘ, ਪਾਲ ਸਿੰਘ, ਗੁਰਦੇਵ ਸਿੰਘ, ਰਿੰਕੀ, ਜ਼ੈਲੀ, ਐਮ ਮੀਤ, ਪ੍ਰਹਿਲਾਦ ਸਿੰਘ ਸਿੱਧੂ, ਹਰਦੀਪ ਸਿੰਘ, ਲਵਲੀ, ਹਰਿੰਦਰ ਬੈਂਸ, ਸਤਨਾਮ ਸ਼ਿੰਟੂ, ਡਿੰਪਲ, ਗੁਰਵੀਰ ਕੰਚਾ, ਹਜ਼ਾਰਾ ਸਿੰਘ, ਪੰਮਾ, ਰਾਜੂ, ਗੱਗੀ, ਦਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਬਿਨਾਂ ਬੁਲਾਏ ਕਲਾਕਾਰਾਂ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਪਿੰਡ ਬਰਮਾਲੀਪੁਰ ਵਿਚ ਪੰਨਾ ਪ੍ਰਮੁੱਖ ਜਥੇਬੰਦਕ ਮੁਹਿੰਮ ਤਹਿਤ ਮੀਟਿੰਗ ਅਗਲੀ ਖ਼ਬਰ ਸੂਏ ਵਿਚ ਡੁੱਬਣ ਕਾਰਨ 48 ਸਾਲਾ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।