05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਯੂ.ਐੱਸ. ਪੋਸਟਲ ਸਰਵਿਸ ਵਲੋਂ ਦੀਵਾਲੀ ਨੂੰ ਸਮਰਪਿਤ ਡਾਕ ਟਿਕਟ ਜਾਰੀ

ਨਵੀਂ ਦਿੱਲੀ, 5 ਨਵੰਬਰ (ਪੀ.ਟੀ.ਆਈ.)-ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ, ਯੂ.ਐੱਸ. ਪੋਸਟਲ ਸਰਵਿਸ ਨੇ ਇਕ ‘ਫੌਰਐਵਰ’ ਡਾਕ ਟਿਕਟ ਜਾਰੀ ਕੀਤੀ, ਜਿਸ ’ਤੇ ਇਕ ਰੰਗ-ਬਿਰੰਗੀ ਰੰਗੋਲੀ ਦਰਸਾਈ ਗਈ ਹੈ। ਭਾਰਤ ’ਚ ਅਮਰੀਕੀ ਦੂਤਘਰ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਹਾਲ ਹੀ ’ਚ ਜਾਰੀ ਕੀਤੀ ...

ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਪੀ.ਟੀ.ਆਈ.)-ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ, ਯੂ.ਐੱਸ. ਪੋਸਟਲ ਸਰਵਿਸ ਨੇ ਇਕ ‘ਫੌਰਐਵਰ’ ਡਾਕ ਟਿਕਟ ਜਾਰੀ ਕੀਤੀ, ਜਿਸ ’ਤੇ ਇਕ ਰੰਗ-ਬਿਰੰਗੀ ਰੰਗੋਲੀ ਦਰਸਾਈ ਗਈ ਹੈ। ਭਾਰਤ ’ਚ ਅਮਰੀਕੀ ਦੂਤਘਰ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਹਾਲ ਹੀ ’ਚ ਜਾਰੀ ਕੀਤੀ ਗਈ ਇਸ ਵਿਸ਼ੇਸ਼ ਡਾਕ ਟਿਕਟ ਦੀ ਝਲਕ ਸਾਂਝੀ ਕੀਤੀ।

ਇਸ ਪੋਸਟ ’ਚ ਸਾਂਝੇ ਕੀਤੇ ਗਏ ਇਕ ਡਿਜੀਟਲ ਪੋਸਟਰ ’ਤੇ ਲਿਖਿਆ ਹੈ, ਰੌਸ਼ਨੀਆਂ ਦੇ ਤਿਉਹਾਰ ਨੂੰ ਮਨਾਓ। ਇਹ ਨਵੀਂ ਟਿਕਟ ਯੂ. ਐਸ. ਪੀ. ਐਸ. ਦੁਆਰਾ ਜਾਰੀ ਕੀਤੀ ਗਈ ਦੂਜੀ ਦੀਵਾਲੀ-ਵਿਸ਼ੇਸ਼ ਟਿਕਟ ਹੈ; ਇਸ ਤੋਂ ਪਹਿਲਾਂ 2016 ’ਚ ਵੀ ਇਕ ਅਜਿਹੀ ਟਿਕਟ ਜਾਰੀ ਕੀਤੀ ਗਈ ਸੀ।

ਯੂ.ਐੱਸ. ਪੋਸਟਲ ਸਰਵਿਸ, ਜੋ ਪਿਛਲੇ ਸਾਲ 250 ਸਾਲਾਂ ਦੀ ਹੋ ਗਈ ਹੈ, ਆਪਣੀ ‘ਫੌਰਐਵਰ’ ਸ਼੍ਰੇਣੀ ਦੀਆਂ ਡਾਕ ਟਿਕਟਾਂ ਲਈ ਜਾਣੀ ਜਾਂਦੀ ਹੈ। ਯੂ. ਐਸ. ਪੀ. ਐਸ. ਦੀ ਵੈੱਬਸਾਈਟ ’ਤੇ ਇਸ ਨਵੀਂ ਡਾਕ ਟਿਕਟ ਬਾਰੇ ਲਿਖਿਆ ਗਿਆ ਹੈ ਕਿ ਦੀਵਾਲੀ ‘ਫੌਰਐਵਰ’ ਟਿਕਟਾਂ ਨਾਲ ਹਨੇਰੇ ’ਤੇ ਚਾਨਣ ਦੀ ਜਿੱਤ ਦਾ ਜਸ਼ਨ ਮਨਾਓ। ਇਸ ਟਿਕਟ ਦੇ ਜਾਰੀ ਹੋਣ ਦਾ ਸਾਲ ਵੀ ਮਹੱਤਵਪੂਰਨ ਹੈ, ਕਿਉਂਕਿ 2026 ’ਚ ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋ ਰਹੇ ਹਨ।

ਪਿਛਲੀ ਖ਼ਬਰ ਭਾਰਤ ਵਲੋਂ ਅਰਧ-ਬੈਲਿਸਟਿਕ ਮਿਜ਼ਾਈਲ ‘ਪ੍ਰਲੇਅ’ ਦਾ ਸਫ਼ਲ ਪ੍ਰੀਖਣ ਅਗਲੀ ਖ਼ਬਰ ਹਰਦੀਪ ਸਿੰਘ ਪੁਰੀ ਬਿਨਾਂ ਮੁਕਾਬਲਾ ਬਣੇ ਰਾਜ ਸਭਾ ਮੈਂਬਰ