24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੂਏ ਵਿਚ ਡੁੱਬਣ ਕਾਰਨ 48 ਸਾਲਾ ਵਿਅਕਤੀ ਦੀ ਮੌਤ

ਰਾੜਾ ਸਾਹਿਬ, 23 ਸਤੰਬਰ ਸੁਖਵੀਰ ਸਿੰਘ ਚਣਕੋਈਆਂ)-ਨੇੜਲੇ ਪਿੰਡ ਜੀਰਖ ਦੇ ਇੱਕ ਵਿਅਕਤੀ ਦੀ ਰਾੜਾ ਸਾਹਿਬ ਤੋਂ ਮਲੌਦ ਨੂੰ ਜਾਣ ਵਾਲੇ ਆਪਣੇ ਹੀ ਪਿੰਡ ਦੇ ਪਾਣੀ ਦੇ ਸੂਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਹਰਦੇਵ ਸਿੰਘ (48) ਪੁੱਤਰ ਤਾਰਾ ਸਿੰਘ ਜਿਸਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਅਤੇ ਬੀਤੇ ਕੱਲ੍ਹ ਆਪਣੀ ਬਿਮਾਰੀ ਦੀ ਦਵਾਈ ਲੈ ਕੇ ਆਇਆ ਸੀ।

ਅਜੀਤ ਡੈਸਕ 24-09-2026
ਰਾੜਾ ਸਾਹਿਬ, 23 ਸਤੰਬਰ ਸੁਖਵੀਰ ਸਿੰਘ ਚਣਕੋਈਆਂ)-ਨੇੜਲੇ ਪਿੰਡ ਜੀਰਖ ਦੇ ਇੱਕ ਵਿਅਕਤੀ ਦੀ ਰਾੜਾ ਸਾਹਿਬ ਤੋਂ ਮਲੌਦ ਨੂੰ ਜਾਣ ਵਾਲੇ ਆਪਣੇ ਹੀ ਪਿੰਡ ਦੇ ਪਾਣੀ ਦੇ ਸੂਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਹਰਦੇਵ ਸਿੰਘ (48) ਪੁੱਤਰ ਤਾਰਾ ਸਿੰਘ ਜਿਸਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਅਤੇ ਬੀਤੇ ਕੱਲ੍ਹ ਆਪਣੀ ਬਿਮਾਰੀ ਦੀ ਦਵਾਈ ਲੈ ਕੇ ਆਇਆ ਸੀ। ਬੱਸ ਵਿੱਚੋਂ ਉੱਤਰਕੇ ਪਿੰਡ ਦੇ ਅੱਡੇ ਤੇ ਬਣੀ ਸੂਆ ਪੁਲੀ ’ਤੇ ਬੈਠ ਗਿਆ। ਜਿਸ ਦੀ ਸ਼ਾਮ ਨੂੰ ਘਰ ਨਾ ਪਹੁੰਚਣ ਅਤੇ ਫੋਨ ਬੰਦ ਹੋਣ ਦੀ ਸੂਰਤ ਵਿੱਚ ਪੁਲਿਸ ਚੌਂਕੀ ਸਿਆੜ੍ਹ ਨੂੰ ਸੂਚਿਤ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਅੱਜ ਕਿਸੇ ਰਾਹਗੀਰ ਨੇ ਦੱਸਿਆ ਕਿ ਉਸਨੂੰ ਕੱਲ੍ਹ ਸੂਆ ਪੁਲੀ ’ਤੇ ਬੈਠਾ ਵੇਖਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਲੱਭਣ ਲਈ ਫਿਰ ਅੱਜ ਪਾਣੀ ਦੇ ਸੂਏ ਵਿੱਚ ਭਾਲ ਕੀਤੀ। ਜਿਸ ਦੀ ਮਿਰਤਕ ਦੇਹ ਕੁਝ ਹੀ ਦੂਰੀ ’ਤੇ ਪਾਣੀ ਵਿੱਚੋਂ ਮਿਲੀ। ਸ਼ੱਕ ਹੈ ਕਿ ਹਰਦੇਵ ਸਿੰਘ ਦੀ ਸੂਆ ਪੁਲੀ ਤੋਂ ਪਿੱਛੇ ਨੂੰ ਡਿੱਗਿਆ ਹੈ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ 174 ਦੀ ਕਾਰਵਾਈ ਅਮਲ ਵਿੱਚ ਲਿਆਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਸੌਂਪ ਦਿੱਤਾ ਗਿਆ। ਜਿਸ ਦਾ ਬਾਅਦ ਵਿੱਚ ਸਸਕਾਰ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਸਹਿਜੋ ਮਾਜਰਾ ਵਿਖੇ ਬਾਬਾ ਸ਼ਾਹ ਸਰਫ਼ ਦਾ ਸਲਾਨਾ ਮੇਲਾ 25 ਨੂੰ ਅਗਲੀ ਖ਼ਬਰ ਕੋਟਲੀ ਨੇ ਚੁੱਕਿਆ ਖੰਨਾ ਦੇ ਬਾਜ਼ਾਰਾਂ ਦੀਆਂ ਸਮੱਸਿਆਵਾਂ ਦਾ ਮੁੱਦਾ, ਕਾਂਗਰਸ ਵਪਾਰ ਵਿੰਗ ਸੁਭਾਸ਼ ਬਾਜ਼ਾਰ ਦੇ ਵਿਯੋਮ ਸ਼ਰਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।