ਮਾਨਸਾ, 5 ਨਵੰਬਰ (ਰਾਵਿੰਦਰ ਸਿੰਘ ਰਵੀ)- ਇੰਜੀਨੀਅਰਜ਼ ਆਈ. ਟੀ. ਆਈ. ਮਾਨਸਾ ਵਿਖੇ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। 2025-26 ਦੇ ਪਾਸ ਹੋਏ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਟਰੇਡ ਕੋਪਾ ਦੇ ਤਾਜਵੀਰ ਸਿੰਘ ਨੇ 95.16, ਖੁਸ਼ਪ੍ਰੀਤ ਕੌਰ ਨੇ 89.5 ਤੇ ਅਮਨਪ੍ਰੀਤ ਕੌਰ ਨੇ 87.66 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਟਰੇਡ ਹੈਲਥ ਅਤੇ ਸੈਨੇਟਰੀ ਇੰਸਪੈਕਟਰ ਦੇ ਹਰਜਿੰਦਰ ਸਿੰਘ ਨੇ 92.16 ਫ਼ੀਸਦੀ ਅੰਕ ਲੈ ਕੇ ਪਹਿਲਾ, ਬੀਰਾਂ ਕੌਰ ਨੇ 90.66 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਪ੍ਰਭਜੋਤ ਸਿੰਘ ਨੇ 90.16 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਮੱਲਿਆ। ਟਰੇਡ ਇਲੈਕਟ੍ਰੀਸ਼ਨ ਸਾਲ ਦੂਜਾ ਦੇ ਧਰਮਪ੍ਰੀਤ ਸਿੰਘ 95.33, ਹਰਮਨਜੋਤ ਸਿੰਘ 95.16 ਤੇ ਖੁਸ਼ਪ੍ਰੀਤ ਸਿੰਘ ਨੇ 92.83 ਅਤੇ ਟਰੇਡ ਇਲੈਕਟ੍ਰੀਸ਼ਨ ਸਾਲ ਪਹਿਲਾ ਦੇ ਅਰਸ਼ਦੀਪ ਸਿੰਘ 96, ਮਾਨਵਜੀਤ ਸਿੰਘ ਸਿੱਧੂ 95.66 ਤੇ ਗੁਰਸੇਵਕ ਸਿੰਘ ਨੇ 94.5 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਖੁਡਾਲ, ਪ੍ਰਿੰਸੀਪਲ ਅਮਨਦੀਪ ਗਰਗ, ਪ੍ਰੀਤਇੰਦਰ ਕੌਰ, ਸਿਕੰਦਰ ਸਿੰਘ, ਭੁਪਿੰਦਰ ਸਿੰਘ, ਅਰਸ਼ਦੀਪ ਕੌਰ, ਮਨਦੀਪ ਸਿੰਘ, ਨਵਨੀਤ ਸਿੰਘ ਆਦਿ ਹਾਜ਼ਰ ਸਨ।