06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਿਰਦੋਸ਼ ਨੌਜਵਾਨਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ, ਬਸਪਾ ਅਤੇ ਬਾਲਮੀਕੀ ਭਾਈਚਾਰੇ ਵੱਲੋਂ ਮੋਮਬੱਤੀ ਮਾਰਚ ਕੱਢਿਆ

ਰਾਮਾਂ ਮੰਡੀ, 5 ਨਵੰਬਰ (ਤਰਸੇਮ ਸਿੰਗਲਾ)- ਬੀਤੇ ਦਿਨੀਂ ਭੁੱਚੋ ਮੰਡੀ ਦੇ ਰਵੀ ਕੁਮਾਰ ਅਤੇ ਅਬੋਹਰ ਮੰਡੀ ਦੇ ਅਜੇ ਅਠਵਾਲ ਦੇ ਕਤਲ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਸਮੂਹ ਬਾਲਮੀਕੀ ਭਾਈਚਾਰੇ ਵੱਲੋਂ ਰਾਮਾਂ ਮੰਡੀ ਸ਼ਹਿਰ ਵਿਚ ਮੋਮਬੱਤੀ ਮਾਰਚ ਕੱਢ ਕੇ ਰੋਸ ਪ੍ਰਗਟਾਇਆ ਗਿਆ । ਬਸਪਾ ਰਾਮਾਂ ਮੰਡੀ ਦੇ ਪ੍ਰਧਾਨ ਸਤਪਾਲ ਅਨਜਾਨਾ ਦੀ ਅਗਵਾਈ ਹੇਠ ਇਹ ਮਾਰਚ ਭਗਵਾਨ ਬਾਲਮੀਕ ਮੰਦਰ ਤੋਂ ਸ਼ੁਰੂ ਹੋ ਕੇ ਰੇਲਵੇ ਚੌਕ ਅਤੇ ਗਾਂਧੀ ਚੌਕ ਤੱਕ ਪਹੁੰਚਿਆ।

ਬਸਪਾ ਵਰਕਰਾਂ ਅਤੇ ਬਾਲਮੀਕ ਭਾਈਚਾਰਾ ਸ਼ਹਿਰ ਵਿਚ ਮੋਮਬੱਤੀ ਮਾਰਚ ਕੱਢਦੇ ਹੋਏ। 06-11-2026
ਰਾਮਾਂ ਮੰਡੀ, 5 ਨਵੰਬਰ (ਤਰਸੇਮ ਸਿੰਗਲਾ)- ਬੀਤੇ ਦਿਨੀਂ ਭੁੱਚੋ ਮੰਡੀ ਦੇ ਰਵੀ ਕੁਮਾਰ ਅਤੇ ਅਬੋਹਰ ਮੰਡੀ ਦੇ ਅਜੇ ਅਠਵਾਲ ਦੇ ਕਤਲ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਸਮੂਹ ਬਾਲਮੀਕੀ ਭਾਈਚਾਰੇ ਵੱਲੋਂ ਰਾਮਾਂ ਮੰਡੀ ਸ਼ਹਿਰ ਵਿਚ ਮੋਮਬੱਤੀ ਮਾਰਚ ਕੱਢ ਕੇ ਰੋਸ ਪ੍ਰਗਟਾਇਆ ਗਿਆ । ਬਸਪਾ ਰਾਮਾਂ ਮੰਡੀ ਦੇ ਪ੍ਰਧਾਨ ਸਤਪਾਲ ਅਨਜਾਨਾ ਦੀ ਅਗਵਾਈ ਹੇਠ ਇਹ ਮਾਰਚ ਭਗਵਾਨ ਬਾਲਮੀਕ ਮੰਦਰ ਤੋਂ ਸ਼ੁਰੂ ਹੋ ਕੇ ਰੇਲਵੇ ਚੌਕ ਅਤੇ ਗਾਂਧੀ ਚੌਕ ਤੱਕ ਪਹੁੰਚਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਵਾਂ ਨੌਜਵਾਨਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸਤਪਾਲ ਅਨਜਾਨਾ ਨੇ ਕਿਹਾ ਕਿ ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਨਿਰਦੋਸ਼ ਲੋਕਾਂ ਦੇ ਕਤਲ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਪਰਾਧੀਆਂ ਨੂੰ ਕਾਨੂੰਨ ਦਾ ਸਖ਼ਤ ਡਰ ਨਹੀਂ ਰਹਿੰਦਾ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਅੱਜ ਸੂਬੇ ਵਿਚ ਆਮ ਨਾਗਰਿਕ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਵਾਲ ਕੀਤਾ ਕਿ ਆਖ਼ਰ ਕਦੋਂ ਤੱਕ ਗੁੰਡਾ ਅਨਸਰ ਨਿਰਦੋਸ਼ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਰਹਿਣਗੇ? ਉਨ੍ਹਾਂ ਕਿਹਾ ਕਿ ਅਪਰਾਧੀਆਂ ਵਿਚ ਕਾਨੂੰਨ, ਪ੍ਰਸ਼ਾਸਨ ਅਤੇ ਸਰਕਾਰ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵਾਂ ਮਾਮਲਿਆਂ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਵਾਈ ਜਾਵੇ, ਦੋਸ਼ੀਆਂ ਨੂੰ ਜਲਦ ਤੋਂ ਜ ਲਦ ਸਖ਼ਤ ਸਜ਼ਾ ਦਿਵਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਿਰਦੋਸ਼ ਨੌਜਵਾਨਾਂ ਦੇ ਕਤਲ ਕਰਨ ਵਾਲਿਆਂ ਨੂੰ ਅਜਿਹੀ ਮੌਤ ਦੀ ਖ਼ੌਫ਼ਨਾਕ ਸਜ਼ਾ ਮਿਲਣੀ ਚਾਹੀਦੀ ਹੈ ਜੋ ਸਮਾਜ ਵਿਚ ਕਾਨੂੰਨ ਦਾ ਡਰ ਕਾਇਮ ਕਰੇ।
ਪਿਛਲੀ ਖ਼ਬਰ ਸਰਕਾਰੀ ਸਕੂਲ ਬਹਾਦਰਪੁਰ ਦੇ ਖਿਡਾਰੀ ਦੀ ਭਾਰਤੀ ਕ੍ਰਿਕਟ ਟੀਮ ਲਈ ਹੋਈ ਚੋਣ ਅਗਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ 6 ਨਵੰਬਰ ਤੋਂ ਸਿਹਤ ਸੇਵਾਵਾਂ ਠੱਪ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।