30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖ਼ਾਲਸਾ ਸਕੂਲ ਵਿਵਾਦ- ਕਿਸੇ ਵੀ ਜਾਂਚ ’ਚ ਦੋਸ਼ੀ ਸਾਬਿਤ ਹੋਏ ਤਾਂ ਖ਼ੁਦ ਛੱਡ ਦੇਵਾਂਗੇ ਕਮੇਟੀ- ਪ੍ਰਬੰਧਕ ਕਮੇਟੀ

ਤਲਵੰਡੀ ਸਾਬੋ, 29 ਅਕਤੂਬਰ (ਪੱਤਰ ਪ੍ਰੇਰਕ)- ਤਲਵੰਡੀ ਸਾਬੋ ਨਗਰ ‘ਚ ਸਥਿਤ ਨਾਮਵਰ ਤੇ ਪੁਰਾਣੀ ਵਿੱਦਿਅਕ ਸੰਸਥਾ ਖ਼ਾਲਸਾ ਸਕੂਲ ਦੀ ਪ੍ਰਬੰਧਕੀ ਕਮੇਟੀ ਉੱਪਰ ਸਕੂਲ ਦੇ ਖੇਡ ਮੈਦਾਨ ਦਾ ਇਕ ਹਿੱਸਾ ਕਥਿਤ ਤੌਰ ‘ਤੇ ਵੇਚ ਦੇਣ ਦੇ ਇਲਜ਼ਾਮ ਲਾਉਂਦਿਆਂ ਪਿਛਲੇ ਦਿਨਾਂ ਤੋਂ ਨਗਰ ਦੇ ਕੁਝ ਬਸ਼ਿੰਦਿਆਂ ਵਲੋਂ ਸਕੂਲ ਮੈਨੇਜਮੈਂਟ ਨੂੰ ਭੰਗ ਕਰਨ ਦੀ ਮੰਗ ਤਹਿਤ ਸਕੂਲ ਅੱਗੇ ਲਗਾਏ ਧਰਨੇ ‘ਚ ਲੰਘੇ ਦਿਨ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਵਲੋਂ ਸ਼ਾਮਿਲ ਹੁੰਦਿਆਂ ਵਿਜੀਲੈਂਸ ਜਾਂਚ ਦੀ ਕੀਤੀ ਮੰਗ ਦਰਮਿਆਨ ਅੱਜ ਆਖਿਰ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਵੀ ਚੁੱਪੀ ਤੋੜਦਿਆਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਰਣਜੀਤ ਸਿੰਘ ਮਲਕਾਣਾ ਨੇ ਦੱਸਿਆ ਕਿ ਸਕੂਲ ਦੀ ਕੋਈ ਵੀ ਜਗ੍ਹਾ ਵੇਚੀ ਹੀ ਨਹੀਂ ਜਾ ਸਕਦੀ ਪਰ ਕਿਰਾਏ ’ਤੇ ਦਿੱਤੀ ਜਾ ਸਕਦੀ ਹੈ।

ਗੱਲਬਾਤ ਦੌਰਾਨ ਖ਼ਾਲਸਾ ਸਕੂਲ ਦੀ ਪ੍ਰਬੰਧਕੀ ਕਮੇਟੀ। 30-10-2026
ਤਲਵੰਡੀ ਸਾਬੋ, 29 ਅਕਤੂਬਰ (ਪੱਤਰ ਪ੍ਰੇਰਕ)- ਤਲਵੰਡੀ ਸਾਬੋ ਨਗਰ ‘ਚ ਸਥਿਤ ਨਾਮਵਰ ਤੇ ਪੁਰਾਣੀ ਵਿੱਦਿਅਕ ਸੰਸਥਾ ਖ਼ਾਲਸਾ ਸਕੂਲ ਦੀ ਪ੍ਰਬੰਧਕੀ ਕਮੇਟੀ ਉੱਪਰ ਸਕੂਲ ਦੇ ਖੇਡ ਮੈਦਾਨ ਦਾ ਇਕ ਹਿੱਸਾ ਕਥਿਤ ਤੌਰ ‘ਤੇ ਵੇਚ ਦੇਣ ਦੇ ਇਲਜ਼ਾਮ ਲਾਉਂਦਿਆਂ ਪਿਛਲੇ ਦਿਨਾਂ ਤੋਂ ਨਗਰ ਦੇ ਕੁਝ ਬਸ਼ਿੰਦਿਆਂ ਵਲੋਂ ਸਕੂਲ ਮੈਨੇਜਮੈਂਟ ਨੂੰ ਭੰਗ ਕਰਨ ਦੀ ਮੰਗ ਤਹਿਤ ਸਕੂਲ ਅੱਗੇ ਲਗਾਏ ਧਰਨੇ ‘ਚ ਲੰਘੇ ਦਿਨ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਵਲੋਂ ਸ਼ਾਮਿਲ ਹੁੰਦਿਆਂ ਵਿਜੀਲੈਂਸ ਜਾਂਚ ਦੀ ਕੀਤੀ ਮੰਗ ਦਰਮਿਆਨ ਅੱਜ ਆਖਿਰ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਵੀ ਚੁੱਪੀ ਤੋੜਦਿਆਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਰਣਜੀਤ ਸਿੰਘ ਮਲਕਾਣਾ ਨੇ ਦੱਸਿਆ ਕਿ ਸਕੂਲ ਦੀ ਕੋਈ ਵੀ ਜਗ੍ਹਾ ਵੇਚੀ ਹੀ ਨਹੀਂ ਜਾ ਸਕਦੀ ਪਰ ਕਿਰਾਏ ’ਤੇ ਦਿੱਤੀ ਜਾ ਸਕਦੀ ਹੈ। ਜਿਸ ਮੈਦਾਨ ਨੂੰ ਵੇਚੇ ਜਾਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਮੈਦਾਨ ਦੇ ਕਿਨਾਰੇ ਇੱਕ ਖਸਤਾ ਹਾਲ ਕੁਆਟਰ ਸੀ, ਉਸ ਦੀ ਜਗ੍ਹਾ 11 ਮਹੀਨਿਆਂ ਲਈ ਕਿਰਾਏ ’ਤੇ ਦਿੱਤੀ ਹੈ ਜਿਸ ਦਾ ਕਿਰਾਏਨਾਮੇ ਦੇ ਰੂਪ ‘ਚ ਸਬੂਤ ਮੌਜੂਦ ਹੈ ਜੋ ਕੋਈ ਵੀ ਆ ਕੇ ਦੇਖ ਸਕਦਾ ਹੈ। ਉਨ੍ਹਾਂ ਕਥਿਤ ਦੋਸ਼ ਲਾਏ ਕਿ ਸਾਰੇ ਮਾਮਲੇ ‘ਚ ਸਿਆਸਤ ਵੜ ਚੁੱਕੀ ਹੈ ਤੇ ਧਰਨੇ ‘ਚ ਇਕ ਖ਼ਾਸ ਸਿਆਸੀ ਧਿਰ ਦੇ ਕਾਰਕੁੰਨ ਵੀ ਨਜ਼ਰ ਆ ਰਹੇ ਹਨ ਪਰ ਸਿਆਸਤ ਦੇ ਨਾਂ ’ਤੇ ਇਲਾਕੇ ਦੇ ਸਭ ਤੋਂ ਪੁਰਾਣੇ ਵਿੱਦਿਅਕ ਅਦਾਰੇ ਜਿਸ ਦੀਆਂ ਵਿਦਿਆਰਥਣਾਂ ਹਰ ਸਾਲ ਮੈਰਿਟ ‘ਚ ਥਾਂ ਬਣਾਉਂਦੀਆਂ ਹਨ ਤੇ ਜਿਸ ਚ ਮੌਜੂਦਾ ਸਮੇਂ 2200 ਵਿਦਿਆਰਥੀ ਹਨ, ਦੀ ਸੀਖ਼ ਅਤੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਾ ਕੀਤੀ ਜਾਵੇ। ਜਾਂਚ ਜਾਂ ਸਕੂਲ ਕਮੇਟੀ ਭੰਗ ਕਰਨ ਦੀ ਉੱਠੀ ਮੰਗ ਦੇ ਸਵਾਲ ’ਤੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਕੋਲ ਇਕ-ਇਕ ਰੁਪਏ ਦਾ ਹਿਸਾਬ ਹੈ, ਹਰ ਸਾਲ ਆਡਿਟ ਕਰਵਾਇਆ ਜਾਂਦੈ, ਜਾਂ ਚ ਵਿਜੀਲੈਂਸ ਤਾਂ ਕੀ ਭਾਵੇਂ ਸੀ.ਬੀ.ਆਈ ਤੋਂ ਕਰਵਾ ਲਈ ਜਾਵੇ ਤੇ ਭਾਵੇਂ ਲੋਕਾਂ ਦੀ ਬਣਾਈ ਕੋਈ ਕਮੇਟੀ ਸਾਡਾ ਰਿਕਾਰਡ ਜਾਂਚ ਲਵੇ ਅਗਰ ਅਸੀਂ ਦੋਸ਼ੀ ਸਾਬਿਤ ਹੋਏ ਤਾਂ ਖ਼ੁਦ ਹੀ ਸਕੂਲ ਛੱਡ ਜਾਵਾਂਗੇ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੂਟਾ ਸਿੰਘ ਜਲਾਲ ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਨਾਮਜ਼ਦ ਅਗਲੀ ਖ਼ਬਰ ਬਠਿੰਡਾ ’ਚ ‘ਸਰਗੀ ਦਾ ਚੰਨ’ ਕਰਵਾ ਚੌਥ ਸਮਾਗਮ ਨੇ ਬੰਨ੍ਹਿਆ ਰੰਗ ਹਜ਼ਾਰਾਂ ਔਰਤਾਂ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।