ਵਿਸ਼ਵ ਸਟਰੋਕ ਦਿਵਸ ਮੌਕੇ ਬਲਾਕ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਕੈਂਪ
ਰਾਮਪੁਰਾ ਫੂਲ, 29 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਸਟਰੋਕ ਦਿਵਸ ਮੌਕੇ ਬਲਾਕ ਬਾਲਿਆਂਵਾਲੀ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਅਧਰੰਗ (ਦਿਮਾਗੀ ਦੌਰੇ) ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ।
ਰਾਮਪੁਰਾ ਫੂਲ, 29 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਸਟਰੋਕ ਦਿਵਸ ਮੌਕੇ ਬਲਾਕ ਬਾਲਿਆਂਵਾਲੀ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਅਧਰੰਗ (ਦਿਮਾਗੀ ਦੌਰੇ) ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸ਼ੈਲੀ ਅਰੋੜਾ ਨੇ ਦੱਸਿਆ ਕਿ ਅਧਰੰਗ ਇਕ ਗੰਭੀਰ ਬਿਮਾਰੀ ਹੈ, ਜਿਸ ਵਿਚ ਦਿਮਾਗ਼ ਦੇ ਕਿਸੇ ਹਿੱਸੇ ਤੱਕ ਖੂਨ ਦੀ ਸਪਲਾਈ ਰੁਕ ਜਾਣ ਜਾਂ ਦਿਮਾਗ਼ ਦੀ ਖੂਨ ਦੀ ਨਾੜੀ ਫੱਟ ਜਾਣ ਕਾਰਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਡਾ. ਸ਼ੈਲੀ ਅਰੋੜਾ ਨੇ ਦੱਸਿਆ ਕਿ ਚਿਹਰੇ ਦਾ ਇਕ ਪਾਸਾ ਟੇਢਾ ਹੋ ਜਾਣਾ, ਬਾਂਹ ਜਾਂ ਲੱਤ ਵਿਚ ਅਚਾਨਕ ਕਮਜ਼ੋਰੀ ਆਉਣਾ, ਬੋਲਣ ਜਾਂ ਗੱਲ ਸਮਝਣ ਵਿਚ ਮੁਸ਼ਕਲ ਹੋਣਾ ਅਤੇ ਅਚਾਨਕ ਨਜ਼ਰ ਦੀ ਸਮੱਸਿਆ ਆਉਣਾ ਅਧਰੰਗ ਦੇ ਮੁੱਖ ਲੱਛਣ ਹਨ। ਇਸ ਮੌਕੇ ਮੈਡੀਕਲ ਅਫਸਰ ਡਾ ਸਬੀਨਾ, ਬਲਾਕ ਐਜੂਕੇਟਰ ਜਗਤਾਰ ਸਿੰਘ , ਸੁਰਿੰਦਰ ਕੌਰ, ਮਨਜੀਤ ਸਿੰਘ, ਜਗਮੀਤ ਕੌਰ ਏ.ਐਨ.ਐਮ, ਸੁਰਪਾਲ ਕੌਰ ਏ.ਐਨ.ਐਮ, ਕੇਤਨ ਫ਼ਾਰਮੇਸੀ ਅਫ਼ਸਰ, ਅਮਨਦੀਪ ਕੌਰ ਆਸ਼ਾ ਵਰਕਰ, ਚਰਨਜੀਤ ਕੌਰ ਆਸ਼ਾ ਵਰਕਰ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ।