30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅਕਾਲ ਯੂਨੀਵਰਸਿਟੀ ’ਚ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2026’ ਭਾਰੀ ਉਤਸ਼ਾਹ ਨਾਲ ਮੁਕੰਮਲ

ਤਲਵੰਡੀ ਸਾਬੋ, 29 ਅਕਤੂਬਰ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵਿਦਿਆਰਥੀਆਂ ਨੂੰ ਆਪਣੀਆਂ ਅਮੀਰ ਵਿਰਾਸਤੀ ਖੇਡਾਂ ਤੇ ਲੋਕ ਕਲਾਵਾਂ ਨਾਲ ਜੋੜ ਕੇ ਰੱਖਣ ਲਈ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2026’ ਦੇ ਨਾਂ ਹੇਠ ਵੱਡੇ ਪੱਧਰ ’ਤੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ।

ਅਜੀਤ ਡੈਸਕ 30-10-2026
ਤਲਵੰਡੀ ਸਾਬੋ, 29 ਅਕਤੂਬਰ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵਿਦਿਆਰਥੀਆਂ ਨੂੰ ਆਪਣੀਆਂ ਅਮੀਰ ਵਿਰਾਸਤੀ ਖੇਡਾਂ ਤੇ ਲੋਕ ਕਲਾਵਾਂ ਨਾਲ ਜੋੜ ਕੇ ਰੱਖਣ ਲਈ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2026’ ਦੇ ਨਾਂ ਹੇਠ ਵੱਡੇ ਪੱਧਰ ’ਤੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਜੀਤ ਸਿੰਘ ਪੰਜਾਬੀ ਵਿਭਾਗ ਅਤੇ ਡਾ. ਉਪਿੰਦਰ ਕੌਰ ਸੀ.ਐਸ.ਈ. ਵਿਭਾਗ ਵਲੋਂ ਨਿਭਾਈ ਗਈ। ਪ੍ਰੋਗਰਾਮ ਦੇ ਉਦਘਾਟਨ ਦੀ ਰਸਮ ਉੱਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਅਦਾ ਕੀਤੀ। ਲੋਕ ਖੇਡਾਂ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਦੀ ਗਤਕਾ ਟੀਮ ਵਲੋਂ ਬੜੀ ਜੋਸ਼ੀਲੀ ਪੇਸ਼ਕਾਰੀ ਹੋਈ, ਜਿਸ ਨਾਲ ਖਿਡਾਰੀਆਂ ਤੇ ਦਰਸ਼ਕਾਂ ਵਿਚ ਨਵੇਂ ਉਤਸ਼ਾਹ ਦਾ ਸੰਚਾਰ ਹੋਇਆ। ਦੋ ਰੋਜ਼ਾ ਇਸ ਆਯੋਜਨ ਵਿਚ ਪਹਿਲੇ ਦਿਨ ਲੋਕ ਕਲਾਵਾਂ ਅਤੇ ਦੂਜੇ ਦਿਨ ਪੇਂਡੂ ਖੇਡਾਂ ਸੰਬੰਧੀ ਮੁਕਾਬਲੇ ਕਰਵਾਏ ਗਏ, ਜਿਸ ਦੇ ਕੋਆਡੀਨੇਟਰ ਡਾਇਰੈਕਟਰ ਸਪੋਰਟਸ ਡਾ. ਸੰਦੀਪ ਸਿੰਘ ਸਨ। ਪਹਿਲੇ ਦਿਨ ਵੱਖ-ਵੱਖ ਵਿਭਾਗਾਂ ਦੇ ਵਿਦਿਅਰਥੀਆਂ ਨੇ ਪੱਖੀ ਬੁਣਨਾ, ਪੀੜ੍ਹੀ ਬੁਣਨਾ, ਨਾਲੇ ਬੁਣਨਾ, ਕਰੋਸ਼ੀਆ ਚਲਾਉਣਾ, ਮਿੱਟੀ ਦੇ ਖਿਡੌਣੇ ਬਣਾਉਣਾ, ਪੇਪਰ ਪਲੇਨ, ਗੁੱਡੀਆਂ ਪਟੋਲੇ ਅਤੇ ਜਾਗੋ ਵਾਲੇ ਇਨੂੰ ਦੀ ਬੁਣਾਈ ਆਦਿ ਲੋਕ ਕਲਾਵਾਂ ਦੇ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਦੂਜੇ ਦਿਨ ਪੇਂਡੂ ਖੇਡਾਂ ਜਿਵੇਂ ਮਟਕੀ ਦੌੜ,ਬੋਰੀ ਦੌੜ,ਰੁਮਾਲ ਚੱਕ,ਉਲਟੀ ਦੌੜ,ਤਿੰਨ ਟੰਗੀ ਦੌੜ, ਰੱਸੀ ਟੱਪਣਾ, ਗੀਟੇ, ਸਟਾਪੂ, ਅੰਨ੍ਹਾ ਝੋਟਾ, ਕਿੱਕਲੀ, ਲੱਕੜ ਦੌੜ, ਲੰਗੜਾ ਸ਼ੇਰ ਆਦਿ ਵਿਚ ਵਿਦਿਆਰਥੀਆਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਦੋਹਾਂ ਦਿਨਾਂ ਵਿਚ ਹੋਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਮਾਪਨ ਸਮਾਰੋਹ ਵਿਚ ਪ੍ਰਮਾਣ ਪੱਤਰ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ, ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ (ਸੇਵਾਮੁਕਤ) ਡਾ. ਜੀ. ਐੱਸ ਲਾਂਬਾ, ਰਜਿਸਟਰਾਰ ਪ੍ਰੋ. ਸਵਰਨ ਸਿੰਘ, ਡਾਇਰੈਕਟਰ ਆਈਕਿਊਏਸੀ ਡਾ. ਸੁਖਜੀਤ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਸਾਰੇ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਰਹੇ।
ਪਿਛਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਬਲਾਕ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਕੈਂਪ ਅਗਲੀ ਖ਼ਬਰ ਸੁਹਾਗਣਾਂ ‘ਚ ਕਰਵਾ ਚੌਥ ਦੇ ਵਰਤ ਦਾ ਭਾਰੀ ਉਤਸ਼ਾਹ ਦੁਕਾਨਾਂ ‘ਤੇ ਰਹੀ ਚਹਿਲ-ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।