ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਐਸ. ਐਸ. ਡੀ. ਗਰਲਜ਼ ਕਾਲਜ, ਬਠਿੰਡਾ ਵਲੋਂ ਕੰਸਲ ਸੁਪਰਸਪੈਸ਼ਲਿਟੀ ਡੈਂਟਲ ਹਸਪਤਾਲ ਐਂਡ ਇੰਪਲਾਂਟ ਸੈਂਟਰ, ਬਠਿੰਡਾ ਦੇ ਸਹਿਯੋਗ ਨਾਲ ਕਾਲਜ ਵਿਖੇ ਦੰਦਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਵਿਚ ਮੂੰਹ ਅਤੇ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕਤਾ, ਦੰਦਾਂ ਦੀ ਰੋਕਥਾਮੀ ਸੰਭਾਲ ਅਤੇ ਚੰਗੀ ਮੌਖਿਕ ਸਫ਼ਾਈ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਸੀ। ਕੈਂਪ ਦੌਰਾਨ ਭਾਗੀਦਾਰਾਂ ਨੂੰ ਨਿਯਮਿਤ ਦੰਦਾਂ ਦੀ ਜਾਂਚ ਕਰਵਾਉਣ ਅਤੇ ਸਹੀ ਮੌਖਿਕ ਸਫ਼ਾਈ ਬਣਾਈ ਰੱਖਣ ਦੀ ਮਹੱਤਤਾ ਬਾਰੇ ਮਾਹਿਰ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਗਿਆ। ਕੈਂਪ ਵਿਚ ਆਮ ਦੰਦਾਂ ਦੀ ਜਾਂਚ, ਕੈਵਿਟੀ ਜਾਂਚ, ਆਰਥੋਡੌਂਟਿਕ ਸਲਾਹ, ਇੰਪਲਾਂਟ ਸੰਬੰਧੀ ਸਲਾਹ ਅਤੇ ਮੌਖਿਕ ਸਫਾਈ ਸਬੰਧੀ ਮਾਰਗਦਰਸ਼ਨ ਸਮੇਤ ਵੱਖ-ਵੱਖ ਦੰਦਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਡਾ. ਗਗਨਦੀਪ ਸਿੰਘ ਅਤੇ ਡਾ. ਸੰਗੀਤਾ ਕੰਸਲ ਦਾ ਪੌਦਾ ਭੇਟ ਕਰਕ ੇ ਸਵਾਗਤ ਕੀਤਾ ਅਤੇ ਧੰਨਵਾਦ ਵਜੋਂ ਯਾਦਗਾਰੀ ਚਿੰਨ ਭੇਟ ਕੀਤੇ। ਉਨ੍ਹਾਂ ਨੇ ਵਿਦਿਆਰਥਣਾਂ ’ਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਦੰਦਾਂ ਦੇ ਮਾਹਿਰਾਂ ਦਾ ਧੰਨਵਾਦ ਕੀਤਾ। ਮਾਹਿਰ ਦੰਦਾਂ ਦੇ ਡਾਕਟਰ ਡਾ. ਗਗਨਦੀਪ ਕੰਸਲ ਅਤੇ ਡਾ. ਸੰਗੀਤਾ ਕੰਸਲ ਨੇ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੂੰ ਦੰਦਾਂ ਦੀ ਸਿਹਤ ਸਬੰਧੀ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਨੇਹਾ ਭੰਡਾਰੀ, ਡਾ. ਜੋਤੀ, ਅਨੁਪਮ ਆਦਿ ਦੇ ਯਤਨਾਂ ਸਦਕਾ ਕੈਂਪ ਦਾ ਆਯੋਜਨ ਹੋਇਆ।