25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ

ਹਠੂਰ (ਲੁਧਿਆਣਾ), 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ) - ਹਠੂਰ ਵਿਖੇ ਇਕ ਹੋਰ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ, ਜਿਸ...

ਅਜੀਤ ਡੈਸਕ 25-10-2026

ਹਠੂਰ (ਲੁਧਿਆਣਾ), 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ) - ਹਠੂਰ ਵਿਖੇ ਇਕ ਹੋਰ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਜਾਣਕਾਰੀ24 ਸਾਲਾ ਬਲਕਰਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹਠੂਰ ਵਜੋਂ ਹੋਈ ਹੈ। ਬਲਕਰਨ ਸਿੰਘ ਖੇਡਾਂ ਨੂੰ ਸਮਰਪਿਤ ਸੀ ਜੋ ਕਿ ਬੈਲ ਗੱਡੀਆਂ ਦੀਆਂ ਦੌੜਾਂ ਮੂਹਰੇ ਹੋ ਕੇ ਕਰਵਾਉਂਦਾ ਸੀ। ਪਿਛਲੇ ਇਕ ਸਾਲ ਤੋਂ ਉਹ ਚਿੱਟੇ ਨਸ਼ੇ ਦਾ ਆਦੀ ਹੋ ਗਿਆ ਸੀ। ਉਸ ਨੂੰ ਨਸ਼ਾ ਛਡਾਊ ਕੇਂਦਰ ਵਿਚ ਵੀ ਛੱਡਿਆ ਗਿਆ ਸੀ, ਪਰ ਹਫ਼ਤੇ ਕੁ ਮਗਰੋਂ ਉਹ ਫਿਰ ਘਰ ਆ ਗਿਆ ਸੀ ਅਤੇ ਅੱਜ ਉਹ ਸਵੇਰੇ ਮ੍ਰਿਤਕ ਪਾਇਆ ਗਿਆ। ਮ੍ਰਿਤਕ ਵਿਆਹਿਆ ਹੋਇਆ ਸੀ। ਉਸਦੀ ਪਤਨੀ ਕਨੇਡਾ ਵਿਖੇ ਹੈ, ਜਿਸ ਨਾਲ ਉਸ ਦਾ ਵਿਵਾਦ ਚੱਲਦਾ ਸੀ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ' ਅਗਲੀ ਖ਼ਬਰ 'ਆਪ੍ਰੇਸ਼ਨ ਟ੍ਰਾਈਡੈਂਟ' ਰਾਹੀਂ ਨਸ਼ਿਆਂ ਵਿਰੁੱਧ ਇਕ ਹੋਰ ਜ਼ਬਰਦਸਤ ਵਾਰ ਕੀਤਾ ਹੈ ਮੋਦੀ ਸਰਕਾਰ ਨੇ - ਅਮਿਤ ਸ਼ਾਹ