ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਦੀਵਾਲੀ ਅਤੇ ਛਠ ਦੇ ਪਵਿੱਤਰ ਤਿਉਹਾਰ ਆਉਣ ਵਿਚ ਹੁਣ ਕੁਝ ਹੀ ਦਿਨ ਬਾਕੀ ਹਨ। ਇਸ ਦੇ ਮੱਦੇਨਜ਼ਰ, ਵੱਖ-ਵੱਖ ਥਾਵਾਂ 'ਤੇ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰੀਆਂ ਹਨ। ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਥਾਵਾਂ ਨੂੰ ਸਾਫ਼-ਸੁਥਰਾ ਰੱਖੀਏ ਜਿੱਥੇ ਅਸੀਂ ਰਹਿੰਦੇ ਹਾਂ। ਸਾਡੇ ਛੋਟੇ-ਛੋਟੇ ਯਤਨ ਹੀ ਸਾਡੇ ਆਲੇ-ਦੁਆਲੇ ਵੱਡੇ ਬਦਲਾਅ ਲਿਆ ਸਕਦੇ ਹਨ।
ਉਨ੍ਹਾਂ ਕਿਹਾ, ਇਸ ਤਿਉਹਾਰੀ ਸੀਜ਼ਨ ਦੌਰਾਨ, ਤੁਸੀਂ ਸਾਰਿਆਂ ਨੇ ਆਪਣੇ ਆਲੇ-ਦੁਆਲੇ ਇਕ ਬਦਲਾਅ ਜ਼ਰੂਰ ਦੇਖਿਆ ਹੋਵੇਗਾ। ਹੁਣ ਲੋਕ ਖ਼ਰੀਦਦਾਰੀ ਕਰਦੇ ਸਮੇਂ ਦੇਸੀ ਉਤਪਾਦਾਂ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਲੱਗੇ ਹਨ। 'ਵੋਕਲ ਫਾਰ ਲੋਕਲ' (ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ) ਦੀ ਇਹ ਭਾਵਨਾ ਸਾਡੇ ਉਤਪਾਦਾਂ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਤੱਕ ਪਹੁੰਚਾ ਰਹੀ ਹੈ। 'ਵੋਕਲ ਫਾਰ ਲੋਕਲ' (ਸਥਾਨਕ ਲਈ ਆਵਾਜ਼) ਦੀ ਭਾਵਨਾ ਹੁਣ ਸਾਡੇ ਉਤਪਾਦਾਂ ਨੂੰ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਾ ਰਹੀ ਹੈ। ਬਿਹਾਰ ਦੇ ਪੂਰਨੀਆ ਤੋਂ ਮਖਾਣਾ ਹੁਣ ਗ੍ਰੀਸ ਪਹੁੰਚ ਰਿਹਾ ਹੈ। ਕਰਨਾਟਕ ਦੇ ਕਲਾਬੁਰਾਗੀ ਤੋਂ ਅਰਹਰ ਦੀ ਦਾਲ ਹੁਣ ਮਾਲਦੀਵ ਜਾ ਰਹੀ ਹੈ; ਭਾਵ, ਭਾਰਤ ਦੇ ਕਿਸਾਨਾਂ ਲਈ ਦੁਨੀਆ ਵਿਚ ਨਵੇਂ ਬਾਜ਼ਾਰ ਖੁੱਲ੍ਹ ਰਹੇ ਹਨ।
ਤਾਜ਼ਾ ਖ਼ਬਰਾਂ
Free
ਤਿਉਹਾਰੀ ਸੀਜ਼ਨ ਦੌਰਾਨ ਸਮੇਂ ਦੇਸੀ ਉਤਪਾਦਾਂ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਲੱਗੇ ਹਨ ਲੋਕ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਦੀਵਾਲੀ ਅਤੇ ਛਠ...
ਅਜੀਤ ਡੈਸਕ
25-10-2026