ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੰਡੇ ਕਰੀਬ 65 ਲੱਖ ਰੁਪਏ
ਤਲਵੰਡੀ ਸਾਬੋ, 29 ਸਤੰਬਰ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਸਿਫ਼ਾਰਿਸ਼ ਮੁਤਾਬਿਕ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾ ਦਿੱਤੀਆਂ ਗਈਆਂ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਬੀਬਾ ਬਾਦਲ ਵਲੋਂ ਹਲਕੇ ’ਚ ਕਰੀਬ 65 ਲੱਖ ਰੁਪਏ ਦੀਆਂ ਗ੍ਰਾਂਟਾ ਦੇ ਮਨਜ਼ੂਰੀ ਪੱਤਰ ਵੰਡੇ ਜਾ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀਬਾ ਬਾਦਲ ਵਲੋਂ ਜਿੱਥੇ ਪਹਿਲਾਂ ਹੀ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਐਂਬੂਲੈਂਸ ਲਈ 8 ਲੱਖ ਰੁਪਏ, ਸਹਾਰਾ ਕਲੱਬ ਦੀ ਐਂਬੂਲੈਂਸ ਲਈ 6 ਲੱਖ ਰੁਪਏ ਅਤੇ ਤਲਵੰਡੀ ਸਾਬੋ ਸ਼ਹਿਰ ਦੀਆਂ ਕੁਝ ਸੰਸਥਾਵਾਂ ਨੂੰ 8 ਲੱਖ ਰੁਪਏ ਦੇ ਫ਼ੰਡ ਮੁਹੱਈਆ ਕਰਵਾਏ ਗਏ, ਉੱਥੇ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਫ਼ੰਡ ਦਿੱਤੇ ਗਏ।
ਤਲਵੰਡੀ ਸਾਬੋ, 29 ਸਤੰਬਰ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਸਿਫ਼ਾਰਿਸ਼ ਮੁਤਾਬਿਕ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾ ਦਿੱਤੀਆਂ ਗਈਆਂ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਬੀਬਾ ਬਾਦਲ ਵਲੋਂ ਹਲਕੇ ’ਚ ਕਰੀਬ 65 ਲੱਖ ਰੁਪਏ ਦੀਆਂ ਗ੍ਰਾਂਟਾ ਦੇ ਮਨਜ਼ੂਰੀ ਪੱਤਰ ਵੰਡੇ ਜਾ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀਬਾ ਬਾਦਲ ਵਲੋਂ ਜਿੱਥੇ ਪਹਿਲਾਂ ਹੀ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਐਂਬੂਲੈਂਸ ਲਈ 8 ਲੱਖ ਰੁਪਏ, ਸਹਾਰਾ ਕਲੱਬ ਦੀ ਐਂਬੂਲੈਂਸ ਲਈ 6 ਲੱਖ ਰੁਪਏ ਅਤੇ ਤਲਵੰਡੀ ਸਾਬੋ ਸ਼ਹਿਰ ਦੀਆਂ ਕੁਝ ਸੰਸਥਾਵਾਂ ਨੂੰ 8 ਲੱਖ ਰੁਪਏ ਦੇ ਫ਼ੰਡ ਮੁਹੱਈਆ ਕਰਵਾਏ ਗਏ, ਉੱਥੇ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਫ਼ੰਡ ਦਿੱਤੇ ਗਏ। ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਦਿੱਤੇ ਗਏ ਇਨ੍ਹਾਂ ਫ਼ੰਡਾਂ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਪੱਕਾ ਕਲਾਂ ਪਿੰਡ ਨੂੰ 9 ਲੱਖ ਰੁਪਏ, ਪਿੰਡ ਜੀਵਨ ਸਿੰਘ ਵਾਲਾ ਅਤੇ ਮੱਲਵਾਲਾ ਨੂੰ 8-8 ਲੱਖ ਰੁਪਏ, ਜੱਜਲ ਅਤੇ ਫੱਲੜ ਪਿੰਡਾਂ ਨੂੰ 5-5 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ, ਜਦੋਂਕਿ ਭਾਗੀਵਾਂਦਰ ਪਿੰਡ ਦੇ ਨੌਜਵਾਨਾਂ ਦੀ ਮੰਗ ਮੁਤਾਬਿਕ ਪਾਣੀ ਦੀ ਟੈਂਕੀ ਲਈ ਫ਼ੰਡ ਉਪਲੱਬਧ ਕਰਵਾਏ ਗਏ ਹਨ। ਉਕਤ ਪਿੰਡਾਂ ਦੇ ਨੁਮਾਇੰਦਿਆਂ ਨੂੰ ਬੀਬਾ ਬਾਦਲ ਵਲੋਂ ਗ੍ਰਾਂਟਾ ਦੇ ਮਨਜ਼ੂਰੀ ਪੱਤਰ ਰਵੀਪ੍ਰੀਤ ਸਿੰਘ ਸਿੱਧੂ ਦੀ ਮੌਜੂਦਗੀ ’ਚ ਸੌਂਪੇ ਗਏ। ਗ੍ਰਾਂਟਾਂ ਮਿਲਣ ’ਤੇ ਪਿੰਡਾਂ ਦੇ ਨੁਮਾਇੰਦਿਆਂ ਨੇ ਬੀਬਾ ਬਾਦਲ ਅਤੇ ਰਵੀਪ੍ਰੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਵੰਡਣ ਸਮੇਂ ਜਿੱਥੇ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਜ਼ੈਲਦਾਰ ਤੇ ਹਰਮੋਹਿੰਦਰ ਸਿੰਘ ਮੌਜੂਦ ਸਨ, ਉੱਥੇ ਮਨਜ਼ੂਰੀ ਪੱਤਰ ਹਾਸਿਲ ਕਰਨ ਵਾਲਿਆਂ ’ਚ ਬਿੰਦਰ ਸਿੰਘ ਪੱਕਾ ਕਲਾਂ, ਚਰਨਾ ਸਿੰਘ ਭਾਗੀਵਾਂਦਰ, ਹੈਪੀ ਸਿੰਘ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਸੁਖਵਿੰਦਰ ਸਿੰਘ ਸੁੱਖਾ ਜੱਜਲ, ਭਿੰਦਾ ਸਿੰਘ ਜੱਜਲ, ਗਗਨ ਪੱਕਾ ਕਲਾਂ ਆਦਿ ਸ਼ਾਮਿਲ ਸਨ।