13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ 18ਵਾਂ ਰਾਸ਼ਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ

ਬਠਿੰਡਾ, 12 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਐਸ. ਐਸ.

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ 18ਵਾਂ ਰਾਸ਼ਟਰੀ ਯੁਵਾ ਸੰਸਦੀ ਮੁਕਾਬਲੇ ਦੌਰਾਨ ਸਨਮਾਨ ਕੀਤੇ ਜਾਣ ਦਾ ਦ੍ਰਿਸ਼। ਅਜੀਤ ਤਸਵੀਰ 13-10-2026
ਬਠਿੰਡਾ, 12 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਐਸ.ਐਸ.ਡੀ. ਗਰਲਜ਼ ਕਾਲਜ, ਬਠਿੰਡਾ ਵਿਖੇ 18ਵਾਂ ਰਾਸ਼ਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਅਨੁਸ਼ਾਸਨ ਦੀਆਂ ਚੰਗੀਆਂ ਆਦਤਾਂ ਪੈਦਾ ਕਰਕੇ, ਜਮਹੂਰੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਕੇ ਅਤੇ ਵਿਦਿਆਰਥੀਆਂ ਨੂੰ ਸੰਸਦੀ ਪ੍ਰਕਿਰਿਆਵਾਂ ਤੋਂ ਜਾਣੂ ਕਰਵਾ ਕੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਹੈ। ਇਹ ਪੰਜਵਾਂ ਮੌਕਾ ਸੀ ਜਦੋਂ ਐਸ.ਐਸ.ਡੀ. ਗਰਲਜ਼ ਕਾਲਜ ਨੇ ਇਸ ਵੱਕਾਰੀ ਮੁਕਾਬਲੇ ਦਾ ਆਯੋਜਨ ਕੀਤਾ। ਸੰਗਰੂਰ ਹਲਕੇ ਦੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਿਊਰੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਪੈਨਲ ਵਿਚ ਸ਼ਾਮਿਲ ਹੋਰ ਉੱਘੇ ਜਿਊਰੀ ਮੈਂਬਰਾਂ ਵਿਚ ਗਰੁੱਪ ਕੋਆਰਡੀਨੇਟਰ ਡਾ: ਕੇ. ਵੈਂਕਟੇਸਨ ਅਤੇ ਅਕਾਦਮਿਕ ਮਾਹਿਰ ਡਾ: ਜੋਤਸਨਾ ਸਿੰਗਲਾ (ਪ੍ਰਿੰਸੀਪਲ, ਰਾਜਿੰਦਰਾ ਕਾਲਜ, ਬਠਿੰਡਾ) ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਐਸ.ਐਸ.ਡੀ. ਗਰੁੱਪ ਆਫ਼ ਗਰਲਜ਼ ਕਾਲਜਿਜ਼ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਨੇ ਸਵਾਗਤੀ ਭਾਸ਼ਣ ਦਿੱਤਾ। ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਹਾਜ਼ਰੀਨ ਨੂੰ ਰਾਸ਼ਟਰੀ ਯੁਵਾ ਸੰਸਦੀ ਮੁਕਾਬਲੇ ਦੇ ਉਦੇਸ਼ਾਂ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ। ਭਾਗੀਦਾਰਾਂ ਨੇ ਬੇਮਿਸਾਲ ਆਤਮ-ਵਿਸ਼ਵਾਸ, ਸਟੀਕਤਾ ਅਤੇ ਮਰਿਆਦਾ ਨਾਲ ਸਦਨ ਦੀ ਕਾਰਵਾਈ ਪੇਸ਼ ਕੀਤੀ। ਏਜੰਡੇ ਵਿਚ ਸਹੁੰ ਚੁੱਕਣ ਦੀ ਰਸਮ/ਪ੍ਰਣ, ਸ਼ਰਧਾਂਜਲੀ ਸਮਾਰੋਹ, ਪ੍ਰਸ਼ਨ ਕਾਲ, ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ, ਧਿਆਨ ਦਿਵਾਊ ਮਤਾ, ਥੋੜ੍ਹੇ ਸਮੇਂ ਦੀ ਚਰਚਾ, ਵਿਧਾਨਕ ਕਾਰਜ ਅਤੇ ਹੋਰ ਸੰਸਦੀ ਕਾਰਵਾਈਆਂ ਸ਼ਾਮਲ ਸਨ। ਇਕੱਠ ਨੂੰ ਸੰਬੋਧਨ ਕਰਦਿਆਂ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਇਸ ਸਮਾਗਮ ਦੇ ਆਯੋਜਨ ਲਈ ਕਾਲਜ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਤਿੰਨ-ਮੈਂਬਰੀ ਜਿਊਰੀ ਪੈਨਲ ਦੁਆਰਾ ਜੇਤੂ ਐਲਾਨੇ ਗਏ ਚੋਟੀ ਦੇ ਛੇ ਭਾਗੀਦਾਰ ਸਨ: ਈਸ਼ਪ੍ਰੀਤ ਕੌਰ ਅਤੇ ਕੁਲਜੋਤ ਕੌਰ (ਐਮ.ਐਸ.ਸੀ. ਗਣਿਤ-99), ਤਨਵੀਰ ਕੌਰ ਸਰਾਂ (ਬੀ.ਏ.-999), ਜਸਲੀਨ ਕੌਰ ਸਿੱਧੂ ਬਰਾੜ ਅਤੇ ਆਰਤੀ (ਬੀ.ਕਾਮ-9) ਅਤੇ ਰਿਪੁਨਦੀਪ ਕੌਰ (ਬੀ.ਬੀ.ਏ.-9)। ਕਾਲਜ ਪ੍ਰਬੰਧਕਾਂ ਨੇ ਜਿਊਰੀ ਮੈਂਬਰਾਂ ਦੀ ਮੌਜੂਦਗੀ ਲਈ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਦਿਲੋਂ ਧੰਨਵਾਦ ਪ੍ਰਗਟਾਇਆ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਡਾ. ਆਸ਼ਾ ਸਿੰਗਲਾ, ਡਾ. ਕੁਲਵਿੰਦਰ ਸਿੰਘ, ਰਸ਼ਮੀ ਤਿਵਾਰੀ, ਸ਼੍ਰੀਮਤੀ ਸ਼ਿਜ਼ਾ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਰਾਮ ਲੀਲ੍ਹਾ ਦੀ ਚੌਥੀ ਨਾਈਟ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ ਅਗਲੀ ਖ਼ਬਰ ਕੌਮੀ ਗਤਕਾ ਚੈਂਪੀਅਨਸ਼ਿਪ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ 9 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।