31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਫ਼ਿਰੋਜ਼ਪੁਰ, 30 ਅਕਤੂਬਰ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਸਾਲਾਨਾ ਇੰਟਰਾ-ਯੂਨੀਵਰਸਿਟੀ ਸਪੋਰਟਸ ਮੁਕਾਬਲਿਆਂ ਤਹਿਤ ਦੋ-ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਵਾਈਸ ਚਾਂਸਲਰ ਡਾ.

ਅਜੀਤ ਡੈਸਕ 31-10-2026
ਫ਼ਿਰੋਜ਼ਪੁਰ, 30 ਅਕਤੂਬਰ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਸਾਲਾਨਾ ਇੰਟਰਾ-ਯੂਨੀਵਰਸਿਟੀ ਸਪੋਰਟਸ ਮੁਕਾਬਲਿਆਂ ਤਹਿਤ ਦੋ-ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਵਾਈਸ ਚਾਂਸਲਰ ਡਾ.ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ ਵਿਚ 50 ਤੋਂ ਵੱਧ ਵਿਦਿਆਰਥੀ ਖਿਡਾਰੀਆਂ ਨੇ ਭਾਗ ਲੈ ਕੇ ਸ਼ਾਨਦਾਰ ਖੇਡ ਭਾਵਨਾ, ਆਪਸੀ ਤਾਲਮੇਲ ਤੇ ਬਿਹਤਰੀਨ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਰਾਜੀਵ ਅਰੋੜਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰੈਜ਼ੀਡੈਂਟ ਸਪੋਰਟਸ ਡਾ.ਅਰੁਣ ਕੁਮਾਰ ਅਸਾਤੀ ਨੇ ਵੀ ਖਿਡਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ । ਇਹ ਟੂਰਨਾਮੈਂਟ ਸਪੋਰਟਸ ਇੰਚਾਰਜ (ਗਰਲਜ਼) ਮਿਸ ਨਵਦੀਪ ਕੌਰ ਝੱਜ ਵਲੋਂ ਸੁਚੱਜੇ ਢੰਗ ਨਾਲ ਕਰਵਾਇਆ ਗਿਆ, ਜਿਸ ਵਿਚ ਈਵੈਂਟ ਇੰਚਾਰਜ ਜਸਵਿੰਦਰ ਸਿੰਘ ਤੇ ਰਾਹੁਲ ਚੋਪੜਾ ਦੇ ਨਾਲ ਕੋ-ਈਵੈਂਟ ਇੰਚਾਰਜ ਕਰਜ ਸਿੰਘ ਨੇ ਜ਼ਮੀਨੀ ਪੱਧਰ ’ਤੇ ਪ੍ਰਬੰਧਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਅਹਿਮ ਭੂਮਿਕਾ ਨਿਭਾਈ। ਰੋਮਾਂਚਕ ਫਾਈਨਲ ਮੁਕਾਬਲੇ ਵਿਚ ਭਵਦੀਪ ਸਿੰਘ (ਬੀ.ਟੈੱਕ ਸਿਵਲ ਇੰਜੀਨੀਅਰਿੰਗ) ਦੀ ਅਗਵਾਈ ਵਾਲੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖ਼ਿਤਾਬ ਆਪਣੇ ਨਾਂਅ ਕੀਤਾ ਜਦਕਿ ਆਦਿੱਤਿਆ ਕੁਮਾਰ (ਬੀ.ਟੈੱਕ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ) ਦੀ ਕਪਤਾਨੀ ਵਾਲੀ ਟੀਮ ਉਪ-ਜੇਤੂ ਰਹੀ। ਰਜਿਸਟਰਾਰ ਤੇ ਪ੍ਰੈਜ਼ੀਡੈਂਟ ਸਪੋਰਟਸ ਨੇ ਜੇਤੂ ਤੇ ਉਪ-ਜੇਤੂ ਟੀਮਾਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ।
ਪਿਛਲੀ ਖ਼ਬਰ ਕੁੱਲਗੜ੍ਹੀ ਦੇ ਨੌਜਵਾਨ ਯੂਥ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਬਣੇ ਅਗਲੀ ਖ਼ਬਰ ਸਰਹੱਦੀ ਖੇਤਰ ਦੀ ਜੰਮਪਲ ਡਾ.ਜਸਵਿੰਦਰ ਕੌਰ ਨੇ ਰਾਜਪਾਲ ਪੰਜਾਬ ਪਾਸੋਂ ਹਾਸਿਲ ਕੀਤੀ ਪੀ.ਐੱਚ.ਡੀ. ਦੀ ਡਿਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।