23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ‘ਸੁਪਰ ਕਿਡਜ਼ ਜੰਬੂਰੀ-2026’ ਦਾ ਆਯੋਜਨ 12 ਤੋਂ ਵੱਧ ਪਲੇਅ ਵੇ ਸਕੂਲਾਂ ਦੇ 300 ਤੋਂ ਵੱਧ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਦਿਖਾਈ ਆਪਣੀ ਕਲਾ ਅਤੇ ਸਿਰਜਣਾਤਮਿਕ ਪ੍ਰਤਿਭਾ

ਫ਼ਿਰੋਜ਼ਪੁਰ, 22 ਨਵੰਬਰ (ਗੁਰਿੰਦਰ ਸਿੰਘ)-ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਆਪਣੀ ਕਲਾ ਦੇ ਪ੍ਰਦਰਸ਼ਨ ਲਈ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਸੁਪਰ ਕਿਡਜ਼ ਜੰਬੂਰੀ-2026’ ਕਰਵਾਈ ਗਈ। ਇਸ ਸਮਾਗਮ ਵਿਚ ਸ਼ਹਿਰ ਦੇ 12 ਤੋਂ ਵੱਧ ਪਲੇਅ ਵੇ ਸਕੂਲਾਂ ਦੇ 300 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਸਿਰਜਣਾਤਮਿਕਤਾ, ਕਲਾਤਮਕ ਹੁਨਰ ਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ।

‘ ਸੁਪਰ ਕਿਡਜ਼ ਜੰਬੂਰੀ-2026’ ਵਿਚ ਭਾਗ ਲੈਂਦੇ ਵੱਖ-ਵੱਖ ਪਲੇਅ ਵੇਅ ਸਕੂਲਾਂ ਦੇ ਬੱਚੇ। 23-11-2026
ਫ਼ਿਰੋਜ਼ਪੁਰ, 22 ਨਵੰਬਰ (ਗੁਰਿੰਦਰ ਸਿੰਘ)-ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਆਪਣੀ ਕਲਾ ਦੇ ਪ੍ਰਦਰਸ਼ਨ ਲਈ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਸੁਪਰ ਕਿਡਜ਼ ਜੰਬੂਰੀ-2026’ ਕਰਵਾਈ ਗਈ। ਇਸ ਸਮਾਗਮ ਵਿਚ ਸ਼ਹਿਰ ਦੇ 12 ਤੋਂ ਵੱਧ ਪਲੇਅ ਵੇ ਸਕੂਲਾਂ ਦੇ 300 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਸਿਰਜਣਾਤਮਿਕਤਾ, ਕਲਾਤਮਕ ਹੁਨਰ ਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਰੁਚੀ ਪਾਂਡੇ ਨੇ ਦੱਸਿਆ ਕਿ ਸਮਾਗਮ ਵਿਚ ਡੀ.ਸੀ.ਐੱਮ.ਗਰੁੱਪ ਆਫ਼ ਸਕੂਲਜ਼ ਦੀ ਸੀ.ਈ.ਓ. ਡਾ. ਰਾਗਿਨੀ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਦੀਪ ਜਗਾ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਮੌਕੇ ਬੱਚਿਆਂ ਲਈ ਮਦਰ ਗੂਜ਼ ਰਾਈਮਜ਼, ਕਹਾਣੀ ਸੁਣਾਉਣ, ਮਾਸਟਰ ਸ਼ੈੱਫ ਕੁਕਿੰਗ, ਡਾਂਸਿੰਗ ਸੁਪਰਸਟਾਰ ਸੋਲੋ, ਇੰਟਰ ਪਲੇਅ ਵੇ ਡਾਂਸ ਡਿਲਾਈਟ, ਯੂਰੇਕਾ-ਦਿ ਨੈਕਸਟ ਜਨਰੇਸ਼ਨ ਸਾਇੰਟਿਸਟ, ਕਿਡਜ਼ ਫ਼ੈਸ਼ਨ ਫੀਸਟਾ ਅਤੇ ਯੰਗ ਪਿਕਾਸੋ ਆਰਟ ਵਰਗੇ ਦਿਲਚਸਪ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਮੁਕਾਬਲਿਆਂ ਵਿਚ ਰਿਚੂ ਗਰਗ, ਪੂਨਮ ਸੂਦ, ਗ਼ੌਰੀ ਸੋਨੀ, ਸੰਗੀਤਾ ਚੋਪੜਾ, ਗ਼ਜ਼ਲ ਗਾਬਾ, ਬਿੰਦੂ ਗੁਪਤਾ, ਡਾ. ਸ਼ਵੇਤਾ ਚੁੱਘ, ਕਨਿਕਾ ਜੈਨ, ਨੀਤਿਮਾ ਗੋਇਲ, ਰਿਤਿਕਾ ਸੋਨੀ, ਅਮੀਸ਼ਾ ਅਰੋੜਾ, ਸੋਨਮ ਚੌਧਰੀ, ਅੰਜੂ ਰਾਜਪੂਤ, ਮਾਨਵੀ ਮਹਿਤਾ, ਰਸ਼ਮੀ, ਡਾ. ਨੇਹਾ, ਐਨੀ ਸ਼ਰਮਾ, ਡਾ. ਸਤਿੰਦਰ ਓਬਰਾਏ, ਡਾ. ਅੰਕਿਤਾ ਗੁਪਤਾ, ਰੁਚੀ ਪਾਂਡੇ ਅਤੇ ਪੁਨੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਯੰਗ ਪਿਕਾਸੋ ਆਰਟ ਮੁਕਾਬਲੇ ਵਿਚ ਅੰਜਲੀ, ਜਾਨਵੀ, ਸ਼ੁਭਦੀਪ ਅਤੇ ਮਹਿਕ ਨੇ ਜਿੱਤ ਹਾਸਲ ਕੀਤੀ, ਜਦਕਿ ਮਾਸਟਰ ਸ਼ੈੱਫ ਕੁਕਿੰਗ ਮੁਕਾਬਲੇ ਵਿਚ ਕਾਸ਼ਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟੋਰੀ ਟੈਲਿੰਗ ਮੁਕਾਬਲੇ ਵਿਚ ਭਾਵਿਕਾ, ਅਲਬਖ਼ਸ਼ ਅਤੇ ਚਾਰਵੀ ਜੇਤੂ ਰਹੇ। ਯੂਰੇਕਾ ਮੁਕਾਬਲੇ ਦੇ ਗਰੁੱਪ ਪ੍ਰੋਜੈਕਟ ਪ੍ਰਦਰਸ਼ਨ ਵਿਚ ਹੈਲੋ ਕਿਡਜ਼ ਪਲੇਅ ਵੇ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਕਿਡਜ਼ ਫ਼ੈਸ਼ਨ ਫੀਸਟਾ ਵਿਚ ਰੁਬਾਨੀ ਕੌਰ, ਸਾਨਵੀ, ਨਿਮਰਤ ਕੌਰ ਅਤੇ ਪ੍ਰਣਵ ਗਿਲਹੋਤਰਾ ਨੇ ਜਿੱਤ ਦਰਜ ਕੀਤੀ। ਮਦਰ ਗੂਜ਼ ਰਾਈਮਜ਼ ਮੁਕਾਬਲੇ ਵਿਚ ਇਕਨੂਰ ਸਿੰਘ, ਯਸ਼ਵੀਨ ਗੁੰਬਾ, ਕਰਤੱਵ ਅਤੇ ਯਸ਼ਿਕਾ ਜੇਤੂ ਰਹੇ। ਗਰੁੱਪ ਪ੍ਰਦਰਸ਼ਨ ਵਿਚ ਆਯੂਸ਼ਮਾਨ ਪ੍ਰੀ-ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡਾਂਸਿੰਗ ਸੁਪਰਸਟਾਰ ਮੁਕਾਬਲੇ ਵਿਚ ਸਮਯਕ ਜੈਨ, ਜ਼ੇਹਾਨ, ਜਪਮਨ ਅਤੇ ਯਸ਼ਿਕਾ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ, ਜਦਕਿ ਡਾਂਸ ਡਿਲਾਈਟ ਮੁਕਾਬਲੇ ਵਿਚ ਹੈਲੋ ਕਿਡਜ਼ ਪ੍ਰੀ-ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸਮਾਗਮ ਦੇ ਅੰਤ ਵਿਚ ਜੇਤੂ ਬੱਚਿਆਂ ਨੂੰ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੀ ਪ੍ਰਤਿਭਾ ਅਤੇ ਉਨ੍ਹਾਂ ਵਲੋਂ ਪੇਸ਼ ਕੀਤੀਆਂ ਗਈਆਂ ਵੰਨ-ਸੁਵੰਨੀਆਂ ਕਲਾਤਮਕ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 72,764 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ- ਡਾ. ਕਵਿਤਾ ਸਿੰਘ ਅਗਲੀ ਖ਼ਬਰ ਨਾਬਾਰਡ ਵਲੋਂ ਸੰਤ ਕਬੀਰ ਕਾਲਜ ਜ਼ੀਰਾ ਵਿਖੇ ‘ਗ੍ਰਾਮ ਯੁਵਾ ਸ਼ਕਤੀ ਮੁਹਿੰਮ-2026’ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।