23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਝੋਨਾ ਵੱਢਣ ਤੋਂ ਰੋਕਣ ’ਤੇ ਕੁੱਟਮਾਰ ਕਰਨ ਵਾਲੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 22 ਨਵੰਬਰ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਝੋਨਾ ਵੱਢਣ ਤੋਂ ਰੋਕਣ ’ਤੇ ਕੁੱਟਮਾਰ ਕਰਨ ਵਾਲੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਚੰਦ ਪੁੱਤਰ ਲੱਛੂ ਰਾਮ ਵਾਸੀ ਮੋਜਮ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਮਾਲਕੀ ਵਾਲੀ 3 ਕਿੱਲੇ ਜ਼ਮੀਨ ਵਿਚ ਝੋਨਾ ਲੱਗਿਆ ਹੋਇਆ ਸੀ।

ਅਜੀਤ ਡੈਸਕ 23-11-2026
ਫ਼ਾਜ਼ਿਲਕਾ, 22 ਨਵੰਬਰ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਝੋਨਾ ਵੱਢਣ ਤੋਂ ਰੋਕਣ ’ਤੇ ਕੁੱਟਮਾਰ ਕਰਨ ਵਾਲੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਚੰਦ ਪੁੱਤਰ ਲੱਛੂ ਰਾਮ ਵਾਸੀ ਮੋਜਮ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਮਾਲਕੀ ਵਾਲੀ 3 ਕਿੱਲੇ ਜ਼ਮੀਨ ਵਿਚ ਝੋਨਾ ਲੱਗਿਆ ਹੋਇਆ ਸੀ। ਝੋਨਾ ਪੱਕਣ ’ਤੇ ਹਰੀ ਚੰਦ ਪੁੱਤਰ ਚੰਬਾ ਰਾਮ, ਹੁਕਮ ਚੰਦ ਪੁੱਤਰ ਚੰਬਾ ਰਾਮ, ਵੇਦ ਪ੍ਰਕਾਸ਼ ਪੁੱਤਰ ਚੰਬਾ ਰਾਮ, ਕਰਮ ਚੰਦ ਪੁੱਤਰ ਚੰਬਾ ਰਾਮ, ਸੁਰਿੰਦਰ ਕੁਮਾਰ ਪੁੱਤਰ ਹਰੀ ਚੰਦ, ਰਮਨ ਕੁਮਾਰ ਉਰਫ਼ ਅਜੈ ਕੁਮਾਰ ਪੁੱਤਰ ਹਰੀ ਚੰਦ, ਸੂਰਜ ਕੁਮਾਰ ਪੁੱਤਰ ਹੁਕਮ ਚੰਦ, ਅਮਰੋ ਬਾਈ ਪਤਨੀ ਹਰੀ ਚੰਦ, ਕਮਲੇਸ਼ ਰਾਣੀ ਉਰਫ਼ ਰਾਣੀ ਪਤਨੀ ਵੇਦ ਪ੍ਰਕਾਸ਼ ਅਤੇ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕੰਬਾਈਨ ਨਾਲ ਝੋਨਾ ਵੱਢਣ ਨਹੀਂ ਦਿੱਤਾ। ਇਸ ਸਬੰਧੀ ਉਸ ਨੇ ਪੁਲਿਸ ਕੋਲ ਝੋਨਾ ਵੱਢਣ ਲਈ ਅਰਜ਼ੀ ਵੀ ਦਿੱਤੀ ਸੀ। 15-ਨਵੰਬਰ ਨੂੰ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਸਮਝਾ ਕੇ ਘਰ ਭੇਜ ਦਿੱਤਾ ਸੀ। ਜਦੋਂ ਉਹ ਆਪਣਾ ਝੋਨਾ ਹੱਥਾਂ ਨਾਲ ਵੱਢ ਕੇ ਟਰਾਲੀ ’ਚ ਪਾਉਣ ਲੱਗਿਆ ਤਾਂ ਉਕਤ ਵਿਅਕਤੀਆਂ ਨੇ ਇਕੱਠੇ ਹੋ ਕੇ ਉਸ ਦੇ ਭਰਾ, ਪੁੱਤਰ ਅਤੇ ਭਤੀਜੇ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਝੋਨਾ ਚੋਰੀ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਵਿਦਿਆਰਥੀ ਦੀਪਕ ਨੇ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।