21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੀ.ਆਈ.ਏ.ਸਟਾਫ਼ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਦਾ ਦਿਹਾਂਤ

ਜ਼ੀਰਾ,20 ਅਕਤੂਬਰ (ਰਜਨੀਸ਼ ਕਥੂਰੀਆ)-ਸੀ. ਆਈ.

ਸੀ.ਆਈ.ਏ.ਸਟਾਫ਼ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਪੁਰਾਣੀ ਤਸਵੀਰ। 21-10-2026
ਜ਼ੀਰਾ,20 ਅਕਤੂਬਰ (ਰਜਨੀਸ਼ ਕਥੂਰੀਆ)-ਸੀ.ਆਈ.ਏ.ਸਟਾਫ਼ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ (37) ਵਾਸੀ ਫ਼ਿਰੋਜ਼ਪੁਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਬਿਮਾਰ ਹੋਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਉਹ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਖੇ ਇਲਾਜ ਅਧੀਨ ਦਾਖਲ ਸਨ। ਗੁਰਮੀਤ ਸਿੰਘ ਪੁਲਿਸ ਵਿਭਾਗ ਦੇ ਪ੍ਰਤੀ ਵਫ਼ਾਦਾਰ ਅਤੇ ਬਹੁਤ ਹੀ ਇਮਾਨਦਾਰ ਅਧਿਕਾਰੀ ਸਨ। ਸੀ.ਆਈ.ਏ.ਸਟਾਫ਼ ਜ਼ੀਰਾ ਵਿਖੇ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਵਿਚੋਂ ਨਸ਼ੇ ਦੀਆਂ ਵੱਡੀਆਂ ਰਿਕਵਰੀਆਂ ਕੀਤੀਆਂ ਅਤੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ। ਉਨ੍ਹਾਂ ਦੇ ਦੇਹਾਂਤ ’ਤੇ ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ, ਥਾਣਾ ਸਦਰ ਜ਼ੀਰਾ ਦੇ ਐਸ.ਐੱਚ.ਓ.ਕਸ਼ਮੀਰ ਸਿੰਘ, ਥਾਣਾ ਸਿਟੀ ਜ਼ੀਰਾ ਦੇ ਐਸ.ਐੱਚ.ਓ.ਜਸਵਿੰਦਰ ਸਿੰਘ ਬਰਾੜ, ਸਬ-ਇੰਸਪੈਕਟਰ ਸਤਵੰਤ ਸਿੰਘ, ਸੀ.ਆਈ.ਏ.ਸਟਾਫ਼ ਜ਼ੀਰਾ ਦੇ ਐਡੀਸ਼ਨਲ ਇੰਚਾਰਜ ਗੁਰਸਾਹਿਬ ਸਿੰਘ ਭੁੱਲਰ, ਏ.ਐਸ.ਆਈ.ਅੰਗਰੇਜ਼ ਸਿੰਘ, ਏ.ਐਸ.ਆਈ.ਰੇਸ਼ਮ ਸਿੰਘ, ਏ.ਐਸ.ਆਈ.ਭੁਪਿੰਦਰ ਸਿੰਘ, ਏ.ਐਸ.ਆਈ. ਬਲਰਾਜ ਸਿੰਘ,ਏ.ਐਸ.ਆਈ.ਜਗਦੇਵ ਸਿੰਘ, ਏ.ਐਸ.ਆਈ.ਕੁਲਵੰਤ ਸਿੰਘ, ਏ.ਐਸ.ਆਈ. ਗਗਨਦੀਪ ਸਿੰਘ ਅਤੇ ਏ.ਐਸ.ਆਈ.ਸ਼ਮਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਮਾਤਾ ਜੱਜਲ ਵਾਲੀ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਵਿਸ਼ਾਲ ਭਗਵਤੀ ਜਾਗਰਣ ਅਗਲੀ ਖ਼ਬਰ ਸੱਤਿਆ ਸਾਈਂ ਸੇਵਾ ਸਮਿਤੀ ਨੇ ਮਰੀਜ਼ਾਂ ਨੂੰ ਫਲ, ਦੁੱਧ ਤੇ ਬਿਸਕੁਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।