ਕਿਸਾਨ ਯੂਨੀਅਨ ਨੇ ਦੋ ਘਰਾਂ ਦੇ ਕਿਸਾਨਾਂ ਦੀ ਕੁਰਕੀ ਰੋਕੀ
ਚੀਮਾ ਮੰਡੀ, 19 ਨਵੰਬਰ (ਜਗਰਾਜ ਮਾਨ)-ਦੋ ਘਰਾਂ ਦੀ ਰੋਕੀ ਕੁਰਕੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਨਾਮ ਬਲਾਕ ਵੱਲੋਂ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਚੱਠੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸੁਖਪਾਲ ਸਿੰਘ ਮਾਣਕ ਕਣਕ ਵਾਲ ਦੀ ਅਗਵਾਈ ਹੇਠ ਸਨਾਮ ਬਲਾਕ ਦੇ ਪਿੰਡ ਸ਼ਾਹਪੁਰ ਕਲਾਂ ਵਿੱਚ ਮਜ਼ਦੂਰ ਦੇ ਘਰ ਦੀ ਕੁਰਕੀ ਰੋਕੀ ਗਈ ਅਤੇ ਇਸ ਦੇ ਨਾਲ ਹੀ ਸਨਾਮ ਬਲਾਕ ਦੇ ਪਿੰਡ ਤੋਲਾਵਾਲ ਵਿੱਚ ਕਿਸਾਨ ਦੇ ਘਰ ਅਤੇ ਜਮੀਨ ਦੀ ਕੁਰਕੀ ਰੋਕੀ ਗਈ ਇਸ ਮੌਕੇ ਆਗੂਆਂ ਨੇ ਕਿਹਾ ਕਿ ਕਰਜੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਘਰ ਅਤੇ ਜਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਆਗੂਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਕੇ ਤੇ ਲਕੀਰ ਮਾਰੀ ਜਾਂਦੀ ਹੈ ਇਸੇ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਟੋਟਲ ਕਰਜੇ ਮਾਫ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਵੀ ਹਾਜ਼ਰੀ ਲਵਾਈ ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾ, ਬਲਜੀਤ ਸਿੰਘ ਮਾਡਲ ਟਾਊਨ, ਗੁਰਤੇਜ ਸਿੰਘ ਮੈਦੇਵਾਸ, ਕਰਮਜੀਤ ਸਿੰਘ ਛਾਜਲੀ, ਸਤਿਨਾਮ ਸਿੰਘ ਸ਼ਾਹਪੁਰ ਕਲਾਂ, ਗੁਰਮੇਲ ਸਿੰਘ ਸ਼ਾਹਪੁਰ ਅਤੇ ਸਮੂਹ ਪਿੰਡ ਇਕਾਈਆਂ ਹਾਜ਼ਰ ਸਨ।