ਜਵਾਨੀ ਸੰਭਾਲ ਯਾਤਰਾ ’ਚ ਵਿਸ਼ਾਲ ਇਕੱਠ ਦੇਖ
ਬਾਗੋ ਬਾਗ ਹੋਏ ਚੰਨੀ ਨੇ ਸਮਿਤ ਮਾਨ ਦੀ ਪਿੱਠ ਥਾਪੜੀ
ਜੋ ਸਟੇਜ ਨਹੀਂ ਸੰਭਾਲ ਸਕਦਾ ਉਸ ਨੂੰ ਸਟੇਟ ਸੰਭਾਲ ਦਿੱਤੀ - ਚੰਨੀ
ਅਹਿਮਦਗੜ੍ਹ, 19 ਨਵੰਬਰ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ/ ਸੁਖਜੀਤ ਸਿੰਘ ਖੇੜਾ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ੁਰੂ ਕੀਤੀ ਗਈ ਜਵਾਨੀ ਸੰਭਾਲ ਯਾਤਰਾ ਦਾ ਅੱਜ ਅਹਿਮਦਗੜ੍ਹ ਪੁੱਜਣ ਤੇ ਹਲਕਾ ਕਾਂਗਰਸ ਦੇ ਇੰਚਾਰਜ ਸਮਿਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦੇ ਹਜ਼ਾਰਾਂ ਵਰਕਰਾਂ ਨੇ ਬੜੇ ਜੋਸ਼ ਨਾਲ ਸਵਾਗਤ ਕੀਤਾ। ਗੁਰਦੁਆਰਾ ਸਿੰਘ ਸਭਾ ਚੌਂਕ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਸਮੇਤ ਰੈਲੀ ’ਚ ਸ਼ਾਮਿਲ ਹੋਈ ਕੌਮੀ ਲੀਡਰਸ਼ਿਪ ਨੇ ਸਮਿਤ ਸਿੰਘ ਮਾਨ ਦੀ ਭਰਵੀ ਤਾਰੀਫ ਕੀਤੀ ਅਤੇ ਨਾਲ ਹੀ ਹਲਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦਾ ਵੀ ਧੰਨਵਾਦ ਕੀਤਾ।
ਅਹਿਮਦਗੜ੍ਹ, 19 ਨਵੰਬਰ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ/ ਸੁਖਜੀਤ ਸਿੰਘ ਖੇੜਾ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ੁਰੂ ਕੀਤੀ ਗਈ ਜਵਾਨੀ ਸੰਭਾਲ ਯਾਤਰਾ ਦਾ ਅੱਜ ਅਹਿਮਦਗੜ੍ਹ ਪੁੱਜਣ ਤੇ ਹਲਕਾ ਕਾਂਗਰਸ ਦੇ ਇੰਚਾਰਜ ਸਮਿਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦੇ ਹਜ਼ਾਰਾਂ ਵਰਕਰਾਂ ਨੇ ਬੜੇ ਜੋਸ਼ ਨਾਲ ਸਵਾਗਤ ਕੀਤਾ। ਗੁਰਦੁਆਰਾ ਸਿੰਘ ਸਭਾ ਚੌਂਕ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਸਮੇਤ ਰੈਲੀ ’ਚ ਸ਼ਾਮਿਲ ਹੋਈ ਕੌਮੀ ਲੀਡਰਸ਼ਿਪ ਨੇ ਸਮਿਤ ਸਿੰਘ ਮਾਨ ਦੀ ਭਰਵੀ ਤਾਰੀਫ ਕੀਤੀ ਅਤੇ ਨਾਲ ਹੀ ਹਲਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦਾ ਵੀ ਧੰਨਵਾਦ ਕੀਤਾ। ਚਰਨਜੀਤ ਸਿੰਘ ਚੰਨੀ ਨੇ ਵੱਡੀ ਗਿਣਤੀ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਢੇ ਚਾਰ ਸਾਲ ਪਹਿਲਾਂ ਬਹੁਤ ਵੱਡੀ ਭੁੱਲ ਕਰਦਿਆ ਅਜਿਹੇ ਵਿਅਕਤੀ ਦੇ ਹੱਥ ਪੰਜਾਬ ਦੀ ਬਾਗਡੋਰ ਸੰਭਾਲ ਦਿੱਤੀ ਜੋ ਸਟੇਜ ਵੀ ਨਹੀਂ ਸੰਭਾਲ ਸਕਦਾ ਪਰ ਲੋਕਾਂ ਉਸ ਨੂੰ ਸਟੇਟ ਸੰਭਾਲ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਪੀੜਤ ਹੈ ਕਿਉਂਕਿ ਅਖੀਰਲੇ ਸਮੇਂ ਸਰਕਾਰ ਨੇ ਕੁਝ ਰਿਆਇਤਾਂ ਦੇ ਕੇ ਲੋਕਾਂ ਨਾਲ ਅੱਗੋਂ ਲਈ ਵੀ ਵੱਡੇ ਵੱਡੇ ਵਾਅਦੇ ਕਰਕੇ ਹੁਣ ਮੁੜ ਸਰਕਾਰ ਬਣਾਉਣ ਦੇ ਮਨਸੂਬੇ ਬਣਾ ਰਹੀ ਹੈ ਪਰ ਪੰਜਾਬ ਅੰਦਰ ਨਸ਼ਿਆਂ ਦੇ ਕਾਰੋਬਾਰੀਆਂ ਅਤੇ ਗੈਂਗਸਟਰਾਂ ਨੇ ਸਾਰੇ ਪੰਜਾਬ ਦਾ ਆਰਥਿਕ ਅਤੇ ਸਮਾਜਿਕ ਢਾਂਚਾ ਤਹਿਸ ਨਹਿਸ ਕਰ ਦਿੱਤਾ ਉਨ੍ਹਾਂ ਅੱਗੇ ਕਿਹਾ ਕਿ ਆਮ ਪਾਂਰਟੀ ਚੁਟਕਲਿਆਂ ਵਾਲੀ ਸਰਕਾਰ ਦੇ ਨਾਲ ਨਾਲ ਸਾਰੇ ਦੇਸ਼ ’ਚ ਪ੍ਰਸਿੱਧ ਹੋ ਚੁੱਕੀ ਹੈ ਜਿਸ ਦੇ ਨਿਜਾਮ ਨੂੰ ਬਦਲਣ ਦੀ ਅਤਿ ਲੋੜ ਹੈ। ਤਦ ਹੀ ਪੰਜਾਬ ਬਚ ਸਕਦਾ ਹੈ। ਇਸ ਮੌਕੇ ਦੇ ਸਮਿਤ ਸਿੰਘ ਮਾਨ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਮੈਨੂੰ ਇਸ ਵਾਰ ਮੌਕਾ ਦਿਓ ਮੈਂ ਹਲਕੇ ਦੇ ਲੋਕਾਂ ਦੀ ਹਰ ਉਮੀਦ ਤੇ ਖਰਾ ਉੱਤਰਾਂਗਾ। ਰ ੈਲੀ ਤੋਂ ਬਾਅਦ ਵਿਸ਼ਾਲ ਕਾਫਲੇ ਦੇ ਨਾਲ ਸ਼ਹਿਰ ਦੇ ਬਾਜ਼ਾਰਾਂ ਦੇ ਅੰਦਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਅਮਰਗੜ ਇੰਚਾਰਜ ਸਮਿਤ ਸਿੰਘ ਮਾਨ ਵੱਲੋਂ ਪੈਦਲ ਯਾਤਰਾ ਕਰਦਿਆਂ ਹੋਇਆ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਬਾਜ਼ਾਰਾਂ ਵਿੱਚ ਸ਼ਹਿਰ ਵਾਸੀਆਂ ਵਲੋਂ ਵੱਖ ਵੱਖ ਜਗਾਵਾਂ ਤੇ ਫੁੱਲਾਂ ਦੀ ਵਰਖਾ ਕਰਦਿਆਂ ਹੋਇਆ ਕਾਫਲੇ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ਦਿੱਲੀ ਤੋਂ ਕੌਮੀ ਕਾਂਗਰਸੀ ਲੀਡਰਸ਼ਿਪ ਸੰਦੀਪ ਦੀਕਸ਼ਿਤ, ਗੁਰਦੀਪ ਸੱਪਲ, ਹਿਨਾਂ ਕਾਵਡੇ, ਓਵਰਸੀਜ ਕਾਗਰਸ ਪ੍ਰਧਾਨ ਨਛੱਤਰ ਸਿੰਘ ਕਲਸੀ, ਰਿਦਮਜੀਤ ਸਿੰਘ, ਲੱਕੀ, ਸੀਨੀਅਰ ਕਾਂਗਰਸੀ ਆਗੂ ਸਿਮਰਨ ਕੌਰ ਮਾਨ, ਸਾਬਕਾ ਐਮ.ਪੀ ਮੁਹੰਮਦ ਸਦੀਕ, ਜ਼ਿਲ੍ਹਾ ਪ੍ਰਧਾਨ ਕਾਂਗਰਸ ਨਿਸ਼ਾਂਤ ਅਖਤਰ, ਡਾ. ਸੁਨੀਤ ਹਿੰਦ, ਸੋਮੀ ਘਲੋਟੀ, ਸਰਪੰਚ ਹਰਦੀਪ ਸਿੰਘ ਬੋੜਹਾਈ, ਜੱਸੀ ਬੋੜਹਾਈ, ਰਣਧੀਰ ਸਿੰਘ ਹੂੰਝਣ ਜਗਦੇਵ ਸਿੰਘ ਹੂੰਝਣ, ਸੁਖਦੀਪ ਸਿੰਘ, ਸਰਪੰਚ ਹਾਜੀ ਸ਼ਗੀਰ, ਓ ਵੀ ਸੀ ਪ੍ਰਧਾਨ ਸਾਜਿਦ ਖਾਨ, ਸਾਬਕਾ ਸਰਪੰਚ ਜਗਦੇਵ ਸਿੰਘ ਭੋਲਾ, ਬਿੰਦਰ ਮੋਹੇਰਨਾ,ਆੜਤੀ ਪ੍ਰਧਾਨ ਸੁਰਿੰਦਰ ਕੁਰੜ, ਕੈਟਲ ਫੀਡ ਪ੍ਰਧਾਨ ਅਸ਼ੋਕ ਡੱਬੀ, ਧਰਮਵੀਰ ਗਰਗ, ਸ਼ੇਰੂ ਝਨੇਰੀਆ, ਐਡਵੋਕੇਟ ਕਲਿਆਣ ਗਰਗ, ਕਰਨ ਕਰੀਰ, ਪ੍ਰਮੋਦ ਮਿੱਤਲ, ਸੁਖਵਿੰਦਰ ਗਾਂਧੀ, ਸੁਭਾਸ਼ ਸੇਖਾ, ਡਾ. ਪੁਨੀਤ ਹਿੰਦ, ਦਿਲਾਵਰ ਸਿੰਘ ਲਹਿਰਾ, ਰਣਧੀਰ ਸਿੰਘ ਹੁੰਜਣ, ਡਾ. ਕੁਲਦੀਪ ਸਿੰਘ ਭੁੱਲਰ, ਜੱਗਾ ਰਾਮ ਧਰਮਸੋਤ, ਪਵਿੱਤਰ ਸਿੰਘ ਢੰਡੇ, ਜਸਵਿੰਦਰ ਕੌਰ ਬਾਗੜੀਆਂ, ਗੁਰਮੀਤ ਸਿੰਘ ਨਾਰੀਕੇ, ਗੁਰਵਿੰਦਰ ਰਟੌਲ, ਸੁਖਜੀਤ ਸਿੰਘ ਬੋੜਹਾਈ, ਗੁਰਜੀਤ ਸਿੰਘ ਗੀਤੀ,ਅਨਬਰ ਖਾ, ਸ਼ਾਹਿਦ ਖਾਨ, ਕੁਲਦੀਪ ਪੰਚ, ਰੋਮੀ ਹਥੋਆ, ਨਿੰਦੀ ਮੜਿਆਲਾ, ਬਲਵਿੰਦਰ ਸਿੰਘ, ਚੰਨਾ ਝੂੰਦਾਂ, ਦੀਪੀ ਰਾਨੂੰ, ਪਰਮਿੰਦਰ ਸਰਪੰਚ, ਸਰਪੰਚ ਪਰਮਿੰਦਰ ਸਿੰਘ, ਜਸਬੀਰ ਸਿੰਘ ਪਾਲ, ਰੋਮੀ ਹਥੋਆ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਪਿੰਦਰੀ ਸਹਾਰਨਮਾਜਰਾ, ਗਰਨੂਰ ਲੋਟੇ, ਨਿਰਭੈ ਰੁੜਕੀ, ਰਜੀਵ ਘਲੋਟੀ ਜਗਤਾਰ ਛੋਕਰਾਂ ਕੁਲਦੀਪ ਚੌਦਾਂ, ਰਮੇਸ਼ ਧੀਰ, ਜਰਨੈਲ ਸਿੰਘ, ਯੰਗਦੀਨ ਬੇਗੋਵਾਲ, ਗੁਰਵਿੰਦਰ ਜਿੱਤਵਾਲ, ਜਸਵਿੰਦਰ ਕੌਰ ਬਾਗੜੀਆਂ ਸਮੀਮ ਮਲੇਰਕੋਟਲਾ, ਰੁਲਦੂ ਦੀਨ ਆ ਦਿ ਮੌਜੂਦ ਸਨ ।