ਮੋਟਰਸਾਈਕਲ ਰੈਲੀ ਕੱਲ੍ਹ
ਸ਼ੇਰਪੁਰ, 19 ਨਵੰਬਰ (ਮੇਘ ਰਾਜ ਜੋਸ਼ੀ)-ਬਹੁਜਨ ਸਮਾਜ ਪਾਰਟੀ ਦੁਆਰਾ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਫਿਲੌਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਲਕਾ ਮਹਿਲ ਕਲਾਂ ਵੱਲੋਂ 21 ਨਵੰਬਰ ਨੂੰ ਸ਼ੇਰਪੁਰ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਆਗੂ ਸਰਬਜੀਤ ਡਾ ਸਰਬਜੀਤ ਸਿੰਘ ਖੇੜੀ ਨੇ ਦੱਸਿਆ ਕਿ ਰੈਲੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸ਼ੇਰਪੁਰ ਤੋਂ ਸਵੇਰੇ 9 ਵਜੇ ਰਵਾਨਾ ਹੋਵੇਗੀ ਅਤੇ ਕਾਲਾਬੂਲਾ, ਦਿਦਾਰਗੜ੍ਹ, ਘਨੌਰੀ ਖੁਰਦ, ਸਲੇਮਪੁਰ, ਬਾਦਸ਼ਾਹਪੁਰ, ਹੇੜੀਕੇ, ਈਨਾ ਬਾਜਵਾ, ਖੇੜੀ ਖੁਰਦ, ਖੇੜੀ ਕਲਾਂ, ਗੁਰਮ, ਹਮੀਦੀ, ਠੁੱਲ੍ਹੀਵਾਲ, ਟਿੱਬਾ, ਗੰਡੇਵਾਲ, ਵਜੀਦਪੁਰ ਬਧੇਸਾ, ਮਾਹਮਦਪੁਰ ਆਦਿ ਪਿੰਡਾਂ ਵਿੱਚ ਹੁੰਦੀ ਹੋਈ ਪਿੰਡ ਅਲੀਪੁਰ ਖ਼ਾਲਸਾ ਆ ਕੇ ਸਮਾਪਤੀ ਕੀਤੀ ਜਾਵੇਗੀ।
ਅਜੀਤ ਡੈਸਕ
20-11-2026