02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਜੀਤ, ਜਲੰਧਰ 4 ਦੀ ਕਾਂਗਰਸ ‘ਇਨਸਾਫ ਰੈੱਲੀ’ ਸੂਬੇ ਦਾ ਭਵਿੱਖ ਨਿਰਧਾਰਤ ਕਰਨ ਲਈ ਹੋਵੇਗੀ ਸਹਾਈ-ਸਿੰਗਲਾ

ਸੰਗਰੂਰ, 1 ਨਵੰਬਰ (ਅਮਨਦੀਪ ਸਿੰਘ ਬਿੱਟਾ)-ਕੁੱਲ ਹਿੰਦ ਕਾਂਗਰਸ ਦੇ ਸ਼ਹਿ ਖਜ਼ਾਨਚੀ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ ਲੋਕ ਬੜੇ ਅਣਖੀ ਹਨ। ਇਹ ਲੋਕ ਜੇ ਆਪ ਦੀ ਸਰਕਾਰ 2022 ਵਿੱਚ ਲਿਆ ਸਕਦੇ ਹਨ ਤਾਂ 2027 ਵਿੱਚ ਇਸ ਸਰਕਾਰ ਨੂੰ ਜੜ੍ਹਾਂ ਤੋਂ ਪੁੱਟ ਵੀ ਸਕਦੇ ਹਨ।

ਵਿਜੈਇੰਦਰ ਸਿੰਗਲਾ ਗੱਲਬਾਤ ਕਰਦੇ ਹੋਏ ਨਾਲ਼ ਮੌਜੂਦ ਹਨ ਰੋਕੀ ਬਾਂਸਲ, ਸੁਭਾਸ਼ ਗਰੋਵਰ, ਪਰਮਿੰਦਰ ਸ਼ਰਮਾ ਅਤੇ ਬਰਿੰਦਰ ਬਾਂਸਲ। ਤਸਵੀਰ-ਮੁਕੇਸ਼ ਕੁਮਾਰ 02-11-2026
ਸੰਗਰੂਰ, 1 ਨਵੰਬਰ (ਅਮਨਦੀਪ ਸਿੰਘ ਬਿੱਟਾ)-ਕੁੱਲ ਹਿੰਦ ਕਾਂਗਰਸ ਦੇ ਸ਼ਹਿ ਖਜ਼ਾਨਚੀ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ ਲੋਕ ਬੜੇ ਅਣਖੀ ਹਨ। ਇਹ ਲੋਕ ਜੇ ਆਪ ਦੀ ਸਰਕਾਰ 2022 ਵਿੱਚ ਲਿਆ ਸਕਦੇ ਹਨ ਤਾਂ 2027 ਵਿੱਚ ਇਸ ਸਰਕਾਰ ਨੂੰ ਜੜ੍ਹਾਂ ਤੋਂ ਪੁੱਟ ਵੀ ਸਕਦੇ ਹਨ। ਇੱਥੇ ਪੱਤਰਕਾਰਾਂ ਨਾਲ਼ 4 ਨਵੰਬਰ ਦੀ ਪਿੰਡ ਫੱਗੂਵਾਲ਼ਾ ਵਿਖੇ ਕਾਂਗਰਸ ਦੇ ਸੂਬਾ ਪ੍ਰਧਰੀ ਇਨਸਾਫ਼ ਰੈਲੀ ਸੰਬੰਧੀ ਚਰਚਾ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸ੍ਰੀ। ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲ਼ੀ ਉਪਰੋਕਤ ਰੈਲੀ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਬੇਹੱਦ ਸਹਾਈ ਸਿੱਧ ਹੋਵੇਗੀ ਅਤੇ ਸੰਗਰੂਰ ਦੇ ਆਲ਼ੇ-ਦੁਆਲ਼ੇ ਦੇ 40 ਹਲਕੇ ਜਿੱਥੇ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਉੱਥੇ ਪੰਜਾਬ ਦੀ ਸਮੁੱਚੀ ਲੀਡਰਸ਼ਿੱਪ ਰੈੱਲੀ ਵਿੱਚ ਪੁੱਜੇਗੀ। ਪੰਜਾਬ ਦੀ ਮੌਜੂਦਾ ਆਪ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਵਾਲ਼ੀ ਸਰਕਾਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਦੇ ਟੈਕਸ ਦਾ ਪੈਸਾ ਗੁਜਰਾਤ, ਗੋਆ, ਬੰਬਈ, ਵਰਗੇ ਰਾਜਾਂ ਵਿੱਚ ਆਪ ਪਾਰਟੀ ਵਾਲ਼ੀ ਪਬਲਸਿਟੀ ਲਈ ਵਰਤ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 39 ਵਿਚਲੀ ਸਰਕਾਰ ਕੋਠੀਆਂ ਨੂੰ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਪ ਦੇ ਦਿੱਲੀ ਵਿਚਲੇ ਹੋਰ ਅਹਿਲਕਾਰਾਂ ਨੇ ਮਿੰਨੀ ਸੈਕਟਰੀਏਟ ਦੇ ਰੂਪ ਵਿੱਚ ਤਬਦੀਲੀ ਕੀਤੀ ਹੋਈ ਹੈ। ਰਾਜ ਦੇ ਚੁਣੇ ਹੋਏ ਨੁਮਾਇੰਦੇ ਰਿਹਾਇਸ਼ ਲਈ ਤਰਸ ਰਹੇ ਹਨ। ਰਾਜ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਬੇਹੱਦ ਖਰਾਬ ਹੋਣ ਦੀ ਗੱਲ ਕਰਦਿਆਂ ਸਿੰਗਲਾ ਨੇ ਕਿਹਾ ਕਿ ਪੁਲਿਸ ਮ੍ਰਿਤਕ ਸਰੀਰਾਂ ਦਾ ਧੱਕੇ ਨਾਲ਼ ਸਸਕਾਰ ਕਰ ਰਹੀ ਹੈ ਅਤੇ ਮਾਨਸਾ ਵਿਖੇ ਪੁਲਿਸ ਵੱਲੋਂ ਲਾਸ਼ ਲੈ ਕੇ ਭੱਜਣਾ ਫਿਰ ਬੇਦੋਸ਼ੀਆਂ ਉੱਤੇ ਮੁੱਕਦਮੇ ਦਰਜ ਕਰਨਾ ਇਹ ਸਿੱਧ ਕਰ ਰਿਹਾ ਹੈ ਕਿ ਇਸ ਵੇਲ਼ੇ ਸਥਿਤੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੈ। ਹਾਲਾਤ ਪੰਜਾਬ ਦੇ ਅਜਿਹੇ ਬਣ ਚੁੱਕੇ ਹਨ ਕਿ ਅੱਜ ਪੁਲਿਸ ਵੀ ਇੱਥੇ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਕੋਈ ਵੀ ਕਾਰੋਬਾਰੀ ਪੰਜਾਬ ਵਿੱਚ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਆਪ ਸਰਕਾਰ ਪੰਜਾਬ ਦੇ ਵਿਕਾਸ ਕਰਨ ਦੀ ਬਜਾਏ ਇਸ ਰਾਜ ਨੂੰ ਤਬਾਹ ਕਰਨ ਵਿੱਚ ਲੱਗੀ ਹੋਈ ਹੈ। ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਪੰਜਾਬ ਦੀ ਕਿਸੇ ਮਹਿਲਾ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਪਾਇਆ ਹੈ ਅਤੇ ਹੁਣ ਇਹ ਪੈਸੇ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਵੋਟਾਂ ਲੈਣਾ ਲੋਚਦੀ ਹੈ ਪਰ ਸੂਝਵਾਨ ਪੰਜਾਬੀ ਸਭ ਸਮਝਦੇ ਹਨ ਅਤੇ ਇਸ ਸਰਕਾਰ ਦਾ 2027 ਦੀ ਚੋਣ ਵਿੱਚ ਵਿੱਚ ਮੂੰਹ-ਤੋੜ ਜਵਾਬ ਦੇਣਗੇ। ਇਸ ਮੌਕੇ ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ, ਬਲਾਕ ਪ੍ਰਧਾਨ, ਰੌਕੀ ਬਾਂਸਲ, ਪਰਮਿੰਦਰ ਸ਼ਰਮਾ, ਮਨੀ ਕਥੂਰੀਆ, ਹਿਮਾਂਸ਼ੂ ਗਾਬਾ, ਭਰਤ ਗਰਗ ਸੁਨਾਮ, ਸ਼ਕਤੀਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 4 ਨਵੰਬਰ ਦੀ ਸੰਗਰੂਰ ਇਨਸਾਫ਼ ਰੈਲੀ ਵਿੱਚ ਧੂਰੀ ਤੋਂ ਉਮੜੇਗਾ ਹਜ਼ਾਰਾਂ ਕਾਂਗਰਸੀ ਵਰਕਰਾਂ ਅਤੇ ਯੂਥ ਕਾਂਗਰਸ ਦੇ ਨੌਜਵਾਨਾਂ ਦ... ਅਗਲੀ ਖ਼ਬਰ ਪੰਜਾਬੀਆਂ ਨੇ ਹਰਾ ਪੈੱਨ ਤਾਂ ਭਗਵੰਤ ਮਾਨ ਨੂੰ ਦੇ ਦਿੱਤਾ ਪਰ ਉਹ ਪੰਜਾਬੀਆਂ ਦੇ ਹੱਕ ਵਿੱਚ ਆਪਣੀ ਸਿਆਹੀ ਦੀ ਵਰਤੋਂ ਨਾ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।