ਜਥੇਦਾਰ ਰਣਜੀਤ ਸਿੰਘ ਕਾਤਰੋਂ ਨੂੰ ਬਤੌਰ ਉਮੀਦਵਾਰ ਬਣਾਉਣ ਦੀ ਮੰਗ ਉੱਠੀ
ਧੂਰੀ, 28 ਨਵੰਬਰ (ਸੁਖਵੰਤ ਸਿੰਘ ਭੁੱਲਰ)-ਪਿਛਲੇ ਲੰਮੇ ਸਮੇਂ ਅਤੇ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਾਲ ਮਜਬੂਤੀ ਨਾਲ ਖੜ ਕੇ ਪਾਰਟੀ ਲਈ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਰਣਜੀਤ ਸਿੰਘ ਕਾਤਰੋਂ ਹਲਕਾ ਧੂਰੀ ਤੋਂ ਬਤੌਰ 2027 ਵਿਧਾਨ ਸਭਾ ਵਿੱਚ ਉਮੀਦਵਾਰ ਐਲਾਨੇ ਜਾਣ ਦੀ ਮੰਗ ਸਬੰਧੀ ਵੱਖੋ ਵੱਖ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਵੱਲੋਂ ਪਾਰਟੀ ਪਲੇਟਫਾਰਮ ਉੱਤੇ ਜੋਰ ਨਾਲ ਮੰਗ ਕੀਤੀ ਜਾ ਰਹੀ ਹੈ ਜਥੇਦਾਰ ਰਣਜੀਤ ਸਿੰਘ ਕਾਤਰੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਤਰਾ ਚੜਾਅ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨਾਲ ਇੱਕ ਚੱਟਾਨ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਹਨ ਇਸ ਮੌਕੇ ਸਰਕਲ ਪ੍ਰਧਾਨ ਰਵਿੰਦਰ ਸਿੰਘ ਈਸੜਾ: ਨਿਰਭੈ ਸਿੰਘ ਹੇੜੀਕੇ ਅਤੇ ਦੀਪਇੰਦਰ ਸਿੰਘ ਲੋਹਾਰਮਾਜਰਾ ਨੇ ਕਿਹਾ ਕਿ ਧੂਰੀ ਹਲਕਾ, ਜੋ ਕਿ ਮੁੱਖ ਤੌਰ ’ਤੇ ਪੇਂਡੂ ਖੇਤਰ ਹੈ, ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਥਾਨਕ ਉਮੀਦਵਾਰ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਹਲਕੇ ਦੇ ਕਈ ਲੋਕਾਂ ਦੀ ਇੱਛਾ ਹੈ ਕਿ ਧੂਰੀ ਤੋਂ ਅਜਿਹੇ ਸਥਾਨਕ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ, ਜੋ ਇਲਾਕੇ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਲੋੜਾਂ ਅਤੇ ਪਿੰਡਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਸਮਝਦਾ ਹੋਵੇ।
ਸ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਕਾਤਰੋਂ ਅਤੇ ਪਾਰਟੀ ਅਹਦੇਦਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ-ਭੁੱਲਰ
29-11-2026
ਧੂਰੀ, 28 ਨਵੰਬਰ (ਸੁਖਵੰਤ ਸਿੰਘ ਭੁੱਲਰ)-ਪਿਛਲੇ ਲੰਮੇ ਸਮੇਂ ਅਤੇ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਾਲ ਮਜਬੂਤੀ ਨਾਲ ਖੜ ਕੇ ਪਾਰਟੀ ਲਈ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਰਣਜੀਤ ਸਿੰਘ ਕਾਤਰੋਂ ਹਲਕਾ ਧੂਰੀ ਤੋਂ ਬਤੌਰ 2027 ਵਿਧਾਨ ਸਭਾ ਵਿੱਚ ਉਮੀਦਵਾਰ ਐਲਾਨੇ ਜਾਣ ਦੀ ਮੰਗ ਸਬੰਧੀ ਵੱਖੋ ਵੱਖ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਵੱਲੋਂ ਪਾਰਟੀ ਪਲੇਟਫਾਰਮ ਉੱਤੇ ਜੋਰ ਨਾਲ ਮੰਗ ਕੀਤੀ ਜਾ ਰਹੀ ਹੈ ਜਥੇਦਾਰ ਰਣਜੀਤ ਸਿੰਘ ਕਾਤਰੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਤਰਾ ਚੜਾਅ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨਾਲ ਇੱਕ ਚੱਟਾਨ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਹਨ ਇਸ ਮੌਕੇ ਸਰਕਲ ਪ੍ਰਧਾਨ ਰਵਿੰਦਰ ਸਿੰਘ ਈਸੜਾ: ਨਿਰਭੈ ਸਿੰਘ ਹੇੜੀਕੇ ਅਤੇ ਦੀਪਇੰਦਰ ਸਿੰਘ ਲੋਹਾਰਮਾਜਰਾ ਨੇ ਕਿਹਾ ਕਿ ਧੂਰੀ ਹਲਕਾ, ਜੋ ਕਿ ਮੁੱਖ ਤੌਰ ’ਤੇ ਪੇਂਡੂ ਖੇਤਰ ਹੈ, ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਥਾਨਕ ਉਮੀਦਵਾਰ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਹਲਕੇ ਦੇ ਕਈ ਲੋਕਾਂ ਦੀ ਇੱਛਾ ਹੈ ਕਿ ਧੂਰੀ ਤੋਂ ਅਜਿਹੇ ਸਥਾਨਕ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ, ਜੋ ਇਲਾਕੇ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਲੋੜਾਂ ਅਤੇ ਪਿੰਡਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਸਮਝਦਾ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਅਤੇ ਟਕਸਾਲੀ ਆਗੂ ਸ. ਰਣਜੀਤ ਸਿੰਘ ਰੰਧਾਵਾ ਕਾਤਰੋਂ, ਜੋ ਮੌਜੂਦਾ ਸਮੇਂ ਧੂਰੀ ਹਲਕੇ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੂੰ ਸਥਾਨਕ ਪੱਧਰ ’ਤੇ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਦਰਸ਼ਨ ਸਿੰਘ ਕਾਂਝਲਾ ਮੈਂਬਰ ਜਰਨਲ ਕੌਂਸਲ ਸੰਗਰੂਰ ਹਰਿੰਦਰ ਸਿੰਘ ਰਾਜੋਮਾਜਰਾ ਮੈਂਬਰ ਜਰਨਲ ਕੌਂਸਲ ਸੰਗਰੂਰ ਬਲਦੇਵ ਸਿੰਘ ਬੇਨਰਾ ਮੈਂਬਰ ਜਰਨਲ ਕੌਂਸਲ ਸੰਗਰੂਰ ਨਿਰਭੈ ਸਿੰਘ ਹੇੜੀਕੇ ਸੂਬਾ ਮੀਤ ਪ੍ਰਧਾਨ ਵਪਾਰ ਅਤੇ ਉਦਯੋਗ ਵਿੰਗ ਦੀਪਇੰਦਰ ਸਿੰਘ ਬਰਾੜ ਮੈਂਬਰ ਜ਼ਿਲ੍ਹਾ ਪੀ.ਏ.ਸੀ. ਮੈਂਬਰ ਸੰਗਰੂਰ ਜਗਰੂਪ ਸਿੰਘ ਲੱਡਾ ਸਰਕਲ ਪ੍ਰਧਾਨ ਰਵੀਇੰਦਰ ਸਿੰਘ ਈਸੜਾ ਸਰਕਲ ਪ੍ਰਧਾਨ ਜਗਜੀਤ ਸਿੰਘ ਘਨੌਰੀ ਸਰਕਲ ਪ੍ਰਧਾਨ ਡਾ ਕਰਨਵੀਰ ਸਿੰਘ ਮੁੱਖ ਬੁਲਾਰਾ ਸੰਗਰੂਰ ਇੰਦਰਜੀਤ ਸਿੰਘ ਸਾਬਕਾ ਚੇਅਰਮੈਨ ਜਸਦੇਵ ਸਿੰਘ ਜੱਸਾ ਬੀ.ਸੀ. ਪ੍ਰਧਾਨ ਹਲਕਾ ਧੂਰੀ ਅਮਰੀਕ ਸਿੰਘ ਐੱਸ.ਸੀ ਪ੍ਰਧਾਨ ਹਲਕਾ ਧੂਰੀ ਗੁਰਬਖ਼ਸ਼ ਸਿੰਘ ਰੰਧਾਵਾ ਯੂਥ ਪ੍ਰਧਾਨ ਹਲਕਾ ਧੂਰੀ ਰਸ਼ਵਿੰਦਰ ਸਿੰਘ ਖੰਗੂੜਾ ਯੂਥ ਮੀਤ ਪ੍ਰਧਾਨ ਸੰਗਰੂਰ ਲਖਵੀਰ ਸਿੰਘ ਪ੍ਰਧਾਨ ਕਿਸਾਨ ਵਿੰਗ ਹਲਕਾ ਧੂਰੀ ਸੰਜੀਵ ਕੁਮਾਰ ਪ੍ਰਧਾਨ ਧੂਰੀਧਰਮਪਾਲ ਕੁਮਾਰ ਪ੍ਰਧਾਨ ਵਪਾਰ ਮੰਡਲ ਧੂਰੀ ਬਲਦੀਪ ਸਿੰਘ ਜੈਨਪੁਰ, ਰਵੀ ਪਰੋਚਾ, ਸਤਵਿੰਦਰ ਸਿੰਘ ਕਾਂਝਲਾ, ਸੁਖਦੇਵ ਸਿੰਘ ਬੁਗਰਾ, ਜਗਜੀਤ ਸਿੰਘ ਬੁਗਰਾ, ਦਰਸ਼ਨ ਬਿਰਦੀ ਧੂਰੀ, ਬਹਾਦਰ ਸਿੰਘ ਲੱਡਾ, ਭੋਲਾ ਸੇਖੋਂ ਆਦਿ ਹਾਜ਼ਰ ਸਨ।