28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਸਭ ਤੋਂ ਮਜ਼ਬੂਤ ਉਮੀਦ- ਇੰਜ. ਨਰਿੰਦਰ ਗੁਪਤਾ

ਸੰਗਰੂਰ, 28 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦੇ ਹੋਏ ਗਠਜੋੜ ਨੂੰ ਲੈ ਕੇ ਸੰਗਰੂਰ ਭਾਜਪਾ ਦੇ ਦਫਤਰ ਇੰਚਾਰਜ ਅਤੇ ਰੇਲਵੇ ਬੋਰਡ ਨੋਰਥ ਜੋਨ ਦੇ ਮੈਂਬਰ ਇੰਜੀਨੀਅਰ ਨਰਿੰਦਰ ਗੁਪਤਾ ਨੇ ਕਿਹਾ ਹੈ ਕਿ ਇਹ ਗਠਜੋੜ ਮਹਿਜ ਇੱਕ ਸਿਆਸੀ ਗਠਜੋੜ ਨਹੀਂ ਸਗੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਮੁੱਢ ਤੋਂ ਹੀ ਭਾਜਪਾ ਅਤੇ ਅਕਾਲੀ ਦਲ ਦਾ ਆਪਸੀ ਰਿਸ਼ਤਾ ਮਜਬੂਤ ਰਿਹਾ ਹੈ ਅਤੇ ਹੁਣ ਪਿਛਲੇ ਕੁਝ ਸਮੇਂ ਦੌਰਾਨ ਟੁੱਟੇ ਇਸ ਸਿਆਸੀ ਗਠਜੋੜ ਦੇ ਨਾਲ ਦੋਹਾਂ ਪਾਰਟੀਆਂ ਦੇ ਵਰਕਰਾਂ ਦਾ ਮਨੋਬਲ ਕੁਝ ਢਿੱਲਾ ਪੈ ਗਿਆ ਸੀ ਪਰ ਹੁਣ ਮੁੜ ਤੋਂ ਹੋਏ ਇਸ ਗਠਜੋੜ ਨੇ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚ ਨਵੀਂ ਜਾਨ ਪਾ ਦਿੱਤੀ ਹੈ ਅਤੇ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਗਠਜੋੜ ਦੀ ਸਰਕਾਰ ਬਣਨਾ ਲਗਪਗ ਤੈਅ ਹੈ।

ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ 29-11-2026
ਸੰਗਰੂਰ, 28 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦੇ ਹੋਏ ਗਠਜੋੜ ਨੂੰ ਲੈ ਕੇ ਸੰਗਰੂਰ ਭਾਜਪਾ ਦੇ ਦਫਤਰ ਇੰਚਾਰਜ ਅਤੇ ਰੇਲਵੇ ਬੋਰਡ ਨੋਰਥ ਜੋਨ ਦੇ ਮੈਂਬਰ ਇੰਜੀਨੀਅਰ ਨਰਿੰਦਰ ਗੁਪਤਾ ਨੇ ਕਿਹਾ ਹੈ ਕਿ ਇਹ ਗਠਜੋੜ ਮਹਿਜ ਇੱਕ ਸਿਆਸੀ ਗਠਜੋੜ ਨਹੀਂ ਸਗੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਮੁੱਢ ਤੋਂ ਹੀ ਭਾਜਪਾ ਅਤੇ ਅਕਾਲੀ ਦਲ ਦਾ ਆਪਸੀ ਰਿਸ਼ਤਾ ਮਜਬੂਤ ਰਿਹਾ ਹੈ ਅਤੇ ਹੁਣ ਪਿਛਲੇ ਕੁਝ ਸਮੇਂ ਦੌਰਾਨ ਟੁੱਟੇ ਇਸ ਸਿਆਸੀ ਗਠਜੋੜ ਦੇ ਨਾਲ ਦੋਹਾਂ ਪਾਰਟੀਆਂ ਦੇ ਵਰਕਰਾਂ ਦਾ ਮਨੋਬਲ ਕੁਝ ਢਿੱਲਾ ਪੈ ਗਿਆ ਸੀ ਪਰ ਹੁਣ ਮੁੜ ਤੋਂ ਹੋਏ ਇਸ ਗਠਜੋੜ ਨੇ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚ ਨਵੀਂ ਜਾਨ ਪਾ ਦਿੱਤੀ ਹੈ ਅਤੇ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਗਠਜੋੜ ਦੀ ਸਰਕਾਰ ਬਣਨਾ ਲਗਪਗ ਤੈਅ ਹੈ। ਇੰਜ.ਗੁਪਤਾ ਨੇ ਕਿਹਾ ਕਿ ਇਸ ਗਠਜੋੜ ਨਾਲ ਪੰਜਾਬ ਅੰਦਰ ਦੋਹਾਂ ਪਾਰਟੀਆਂ ਦੀ ਮਜਬੂਤੀ ਇੱਕ ਅਤੇ ਇੱਕ ਗਿਆਰਾ ਵਾਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੱਤਾਧਿਰ ਆਮ ਆਦਮੀ ਪਾਰਟੀ ਦੇ ਨਾਲ-ਨਾਲ ਪੰਜਾਬ ਦੀਆਂ ਸਾਰੀ ਵਿਰੋਧੀ ਪਾਰਟੀਆਂ ਇਸ ਗਠਜੋੜ ਦੇ ਹੋਣ ਨਾਲ ਬੋਖਲਾਹਟ ਵਿਚ ਆ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਕਾਲੀ ਭਾਜਪਾ ਦਾ ਇਹ ਗਠਜੋੜ ਹੁਣ ਪੰਜਾਬ ਵਿਚ ਸਰਕਾਰ ਬਣਾ ਕੇ ਲੰਬੇ ਸਮੇਂ ਤੱਕ ਰਾਜ ਕਰੇਗਾ।
ਪਿਛਲੀ ਖ਼ਬਰ ਸ਼ਿਕਾਇਤਾਂ ਦੀ ਸਮੇਂ ਸਿਰ ਸੁਣਵਾਈ ਹੋ ਜਾਵੇ ਤਾਂ ਧਰਨੇ ਘਟ ਸਕਦੇ ਹਨ-ਸੁਰੇਂਦਰ ਲਾਂਬਾ ਅਗਲੀ ਖ਼ਬਰ ਜਥੇਦਾਰ ਰਣਜੀਤ ਸਿੰਘ ਕਾਤਰੋਂ ਨੂੰ ਬਤੌਰ ਉਮੀਦਵਾਰ ਬਣਾਉਣ ਦੀ ਮੰਗ ਉੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।