ਲੀਗਲ ਵਿੰਗ ‘ਆਪ’ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਜ਼ਿਲ੍ਹਾ ਬਾਰ ਨਾਲ ਕੀਤੀ ਅਹਿਮ ਬੈਠਕ
ਮਲੇਰਕੋਟਲਾ, 31 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਨਾਲ ਬਾਰ ਰੂਮ ਵਿਖੇ ਅਹਿਮ ਬੈਠਕ ਕੀਤੀ। ਜਿਸ ਦੌਰਾਨ ਬਾਰ ਦੇ ਸਕੱਤਰ ਮੁਹੰਮਦ ਅਮਜ਼ਦ ਖ਼ਾਨ ਅਤੇ ਐਡਵੋਕੇਟ ਮਨਵੀਰ ਕੌਰ ਵਲੋਂ ਸਾਂਝੇ ਤੌਰ ‘ਤੇ ਮੰਚ ਦਾ ਸੰਚਾਲਨ ਕੀਤਾ ਗਿਆ।
ਜ
ਜ਼ਿਲ੍ਹਾ ਬਾਰ ਰੂਮ ਵਿਖੇ ਵਿਚਾਰ ਸਾਂਝੇ ਕਰਦੇ ਹੋਏ ‘ਆਪ’ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਅਤੇ ਜ਼ਿਲ੍ਹਾ ਬਾਰ ਪ੍ਰਧਾਨ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਸਾਥੀਆਂ ਸਮੇਤ ਬੁੱਕੇ ਨਾਲ਼ ਸਵਾਗਤ ਕਰਦੇ ਹੋਏ। ਤਸਵੀਰ-ਮੁਹੰਮਦ ਹਨੀਫ਼ ਥਿੰਦ
01-11-2026
ਮਲੇਰਕੋਟਲਾ, 31 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਨਾਲ ਬਾਰ ਰੂਮ ਵਿਖੇ ਅਹਿਮ ਬੈਠਕ ਕੀਤੀ। ਜਿਸ ਦੌਰਾਨ ਬਾਰ ਦੇ ਸਕੱਤਰ ਮੁਹੰਮਦ ਅਮਜ਼ਦ ਖ਼ਾਨ ਅਤੇ ਐਡਵੋਕੇਟ ਮਨਵੀਰ ਕੌਰ ਵਲੋਂ ਸਾਂਝੇ ਤੌਰ ‘ਤੇ ਮੰਚ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਉਚੇਚੇ ਤੌਰ ‘ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਕੀਲਾਂ ਲਈ 10 ਲੱਖ ਰੁਪਏ ਦੇ ਕੈਸ਼ਲੈੱਸ ਸਿਹਤ ਬੀਮੇ ਦੀ ਮੰਗ ਨੂੰ ਵੀ ਪੰਜਾਬ ਸਰਕਾਰ ਅੱਗੇ ਰੱਖ ਕੇ ਪੂਰਾ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਪੂਰੇ ਪੰਜਾਬ ਭਰ ‘ਚ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਪੰਜਾਬ ਭਰ ਦੀਆਂ ਜ਼ਿਲ੍ਹਾ ਬਾਰਾਂ ਵਿਚ ਜਾ ਕੇ ਵਕੀਲ ਭਾਈਚਾਰੇ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਣ ਕੇ ਉਸ ਦੇ ਢੁਕਵੇਂ ਹੱਲ ਲਈ ਸਦਾ ਯਤਨਸ਼ੀਲ ਰਹਿਣਗੇ। ਇਸ ਮੌਕੇ ਜ਼ਿਲ੍ਹਾ ਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੇਖੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਪ੍ਰਧਾਨ ਮੂੰਗੋ ਦੀ ਅਗਵਾਈ ਹੇਠ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਸ ਦੀ ਕਿਰਨ ਬੱਝੀ ਹੈ। ਇਸ ਮੌਕੇ ‘ਆਪ’ ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਰ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਤੋਂ ਪਹਿਲਾਂ ਕਰਮਜੀਤ ਸਿੰਘ ਸੋਹੀ, ਗੁਰਮੁਖ ਸਿੰਘ ਟਿਵਾਣਾ ਅਤੇ ਦਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੀਗਲ ਵਿੰਗ ‘ਆਪ’ ਪਟਿਆਲਾ ਦੇ ਪ੍ਰਧਾਨ ਮਨਵੀਰ ਸਿੰਘ ਵਿਰਕ, ਜ਼ਿਲ੍ਹਾ ਬਾਰ ਮਲੇਰਕੋਟਲਾ ਦੇ ਸਚਿਨ ਚੌਧਰੀ, ਕਿਰਨਦੀਪ, ਵਰਿੰਦਰਜੀਤ ਸਿੰਘ, ਉਸਮਾਨ ਚੌਹਾਨ, ਰਿਮਸ਼ਾ ਨੰਦਨ ਅਹੁਦੇਦਾਰਾਂ ਤੋਂ ਇਲਾਵਾ ਜ਼ੁਲਫਕਾਰ ਅਲੀ ਮਲਿਕ, ਹਰਦੀਪ ਸਿੰਘ ਖੱਟੜਾ, ਮਨਦੀਪ ਸਿੰਘ ਚਾਹਲ, ਅਬਦੁੱਲ ਸੱਤਾਰ ਰੋਹੀੜਾ, ਮਾਨਵ, ਸਨੇਹਪਾਲ ਸਿੰਘ, ਬਲਵਿੰਦਰ ਸਿੰਘ ਔਲਖ, ਚੌਧਰੀ ਨਿਸਾਰ ਅਹਿਮਦ, ਹਰਪ੍ਰੀਤ ਸਿੰਘ ਸੋਹੀ, ਬਲਵਿੰਦਰ ਕੌਰ, ਸ਼ਬੀਨਾ ਪ੍ਰਵੀਨ ਥਿੰਦ, ਲਿਆਸ ਮਲਿਕ , ਮੁਹੰਮਦ ਅਸਲਮ, ਅਨਵਾਰ ਬੱਤੇ, ਸਾਜਿਦ ਜਮੀਲ, ਸਰਬਜੀਤ ਸਿੰਘ ਧੂਰੀ ਆਦਿ ਵਕੀਲ ਭਾਈਚਾਰਾ ਮੌਜੂਦ ਰਿਹਾ।