01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਇਸਗੇਕ ਵਲੋਂ ਸਲਾਇਟ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਦੇਣ ਦਾ ਐਲਾਨ

ਲੌਂਗੋਵਾਲ, 31 ਅਕਤੂਬਰ (ਵਿਨੋਦ, ਖੰਨਾ)–ਦੇਸ਼ ਦੀ ਪ੍ਰਮੁੱਖ ਉਦਯੋਗਿਕ ਕੰਪਨੀ ਇਸਗੇਕ (ਆਈ. ਐਸ.

ਸਲਾਇਟ ਲੌਂਗੋਵਾਲ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿੰਗ ਕਮਾਂਡਰ ਇੰਦਰ ਨੀਲ। ਤਸਵੀਰ-ਵਿਨੋਦ 01-11-2026
ਲੌਂਗੋਵਾਲ, 31 ਅਕਤੂਬਰ (ਵਿਨੋਦ, ਖੰਨਾ)–ਦੇਸ਼ ਦੀ ਪ੍ਰਮੁੱਖ ਉਦਯੋਗਿਕ ਕੰਪਨੀ ਇਸਗੇਕ (ਆਈ.ਐਸ.ਜੀ.ਈ.ਸੀ.) ਵੱਲੋਂ ਸਲਾਇਟ ਲੌਂਗੋਵਾਲ ਦੇ ਵਿਦਿਆਰਥੀਆਂ ਨੂੰ ਦੇਸ਼ ਦੇ ਵੱਖ-ਵੱਖ ਉਦਯੋਗਿਕ ਅਦਾਰਿਆਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਸਗੇਕ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਵਿੰਗ ਕਮਾਂਡਰ ਇੰਦਰਨੀਲ ਨੇ ਸੰਸਥਾਨ ਵਿਖੇ ਕਰਵਾਏ ਉਦਯੋਗ ਸੰਸਥਾਨ ਸੰਵਾਦ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸਲਾਇਟ ਅਤੇ ਇਸਗੇਕ ਵਿਚਕਾਰ ਹੋਏ ਸਮਝੌਤਾ ਪੱਤਰ ਨਾਲ ਕੈਂਪਸ ਪਲੇਸਮੈਂਟ, ਇੰਟਰਨਸ਼ਿਪ, ਉਦਯੋਗਿਕ ਸਿਖਲਾਈ ਅਤੇ ਹੁਨਰ ਵਿਕਾਸ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਮੌਕੇ ਇਸਗੇਕ ਦੇ ਬਿਜ਼ਨਸ ਹੈੱਡ ਇੰਜੀਨੀਅਰ ਹਰਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਹੁਨਰ ਵਿਕਾਸ ਦੇ ਵਧੇਰੇ ਮੌਕੇ ਦੇਣ ਲਈ ਯਤਨਸ਼ੀਲ ਹੈ। ਸਲਾਇਟ ਅਤੇ ਇਸਗੇਕ ਗਰੁੱਪ ਵਿਚਕਾਰ ਸਾਂਝੀ ਖੋਜ, ਸਿਖਲਾਈ, ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਮੌਕੇ ਤਰੱਕੀ ਦੇ ਨਵੇਂ ਆਯਾਮ ਸਿਰਜਣਗੇ। ਸਲਾਇਟ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਦੱਸਿਆ ਕਿ ਪਿਛਲੇ ਪਲੇਸਮੈਂਟ ਸੈਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ 90 ਤੋਂ 100 ਫ਼ੀਸਦੀ ਯੋਗ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ ਹਨ। ਡੀਨ (ਸਾਬਕਾ ਵਿਦਿਆਰਥੀ ਅਤੇ ਉਦਯੋਗਿਕ ਸਬੰਧ) ਪ੍ਰੋ. ਰਵੀ ਕਾਂਤ ਮਿਸ਼ਰਾ ਨੇ ਦੱਸਿਆ ਕਿ ਇਸਗੇਕ ਵੱਲੋਂ ਇਸ ਵਾਰ ਸੰਸਥਾਨ ਦੇ ਪਹਿਲਾਂ ਨਾਲੋਂ ਦੁੱਗਣੇ ਵਿਦਿਆਰਥੀਆਂ ਦੀ ਭਰਤੀ ਕੀਤੀ ਗਈ । ਸਮਾਰੋਹ ਨੂੰ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਮੁਖੀ ਪ੍ਰੋ. ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਲੀਗਲ ਵਿੰਗ ‘ਆਪ’ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਜ਼ਿਲ੍ਹਾ ਬਾਰ ਨਾਲ ਕੀਤੀ ਅਹਿਮ ਬੈਠਕ ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।