ਨਸ਼ਿਆਂ ਦੇ ਕੋਹੜ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਲਕਾ ਧੂਰੀ ਤੋਂ ‘ਸਰਬ ਧਰਮ ਅਰਦਾਸ ਮੁਹਿੰਮ’ ਦਾ ਆਗਾਜ਼
ਧੂਰੀ, 29 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਦੀ ਧਰਤੀ ‘ਤੇ ਦਿਨੋਂ-ਦਿਨ ਪੈਰ ਪਸਾਰ ਰਹੇ ਨਸ਼ਿਆਂ ਦੇ ਭਿਆਨਕ ਕੋਹੜ ਨੂੰ ਠੱਲ੍ਹ ਪਾਉਣ ਅਤੇ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਹਲਕਾ ਧੂਰੀ ਤੋਂ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਨੇ ਅੱਜ ਇੱਕ ਨਿਵੇਕਲਾ ਅਤੇ ਰੂਹਾਨੀ ਉਪਰਾਲਾ ਵਿੱਢਿਆ ਹੈ। ਉਨ੍ਹਾਂ ਵੱਲੋਂ ਅੱਜ ਸਥਾਨਕ ਮਹਾਂਵੀਰ ਮੰਦਿਰ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ‘ਸਰਬ ਧਰਮ ਅਰਦਾਸ ਮੁਹਿੰਮ’ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਅਜੀਤ ਡੈਸਕ
30-11-2026