ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 29 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ)- ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ’ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੜੀਆਂ ਲਾਉਣ ਸਮੇਂ ਇਕ ਵੀਹ ਕੁ ਵਰ੍ਹਿਆਂ ਦੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਬਹੁਤ ਹੀ ਦੁਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰਦੇ ਕਮਲਜੀਤ ਸਿੰਘ (20) ਪੁੱਤਰ ਮਨਦੀਪ ਸਿੰਘ ਵਾਸੀ ਰਵਿਦਾਸਪੁਰਾ ਟਿੱਬੀ ਅੱਜ ਸਵੇਰੇ ਕਰੀਬ ਗਿਆਰਾਂ ਕੁ ਵਜੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ’ਤੇ ਲੜੀਆਂ ਲਾਉਣ ਲਈ ਦੁਕਾਨ ਦੀ ਛੱਤ ’ਤੇ ਚੜ੍ਹਿਆ ਸੀ ਪਰ ਲੜੀਆਂ ਲਾਉਣ ਸਮੇਂ ਅਚਾਨਕ ਉਹ ਦੁਕਾਨ ਤੋਂ ਲੰਘਦੀਆਂ ਹਾਈਵੋਲਟਜ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਿਆ।
ਅਜੀਤ ਡੈਸਕ
30-10-2026