27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕਾਂਗਰਸ ਦੇ ਨੇਤਾ ਅਤੇ ਅਨੰਤਨਾਗ ਤੋਂ ਵਿਧਾਇਕ ਪੀਰਜ਼ਾਦਾ ਮੁਹੰਮਦ ਸਈਦ ਦਾ ਦਿਹਾਂਤ

ਸ੍ਰੀਨਗਰ, 27 ਨਵੰਬਰ- ਜੰਮੂ-ਕਸ਼ਮੀਰ ਕਾਂਗਰਸ ਦੇ ਨੇਤਾ ਅਤੇ ਅਨੰਤਨਾਗ ਤੋਂ ਵਿਧਾਇਕ ਪੀਰਜ਼ਾਦਾ ਮੁਹੰਮਦ ਸਈਦ ਦਾ ਅੱਜ ਦਿਹਾਂਤ ਹੋ ਗਿਆ। ਉਹ 73 ਸਾਲ ਦੇ ਸਨ।

ਅਜੀਤ ਡੈਸਕ 27-11-2026

ਸ੍ਰੀਨਗਰ, 27 ਨਵੰਬਰ- ਜੰਮੂ-ਕਸ਼ਮੀਰ ਕਾਂਗਰਸ ਦੇ ਨੇਤਾ ਅਤੇ ਅਨੰਤਨਾਗ ਤੋਂ ਵਿਧਾਇਕ ਪੀਰਜ਼ਾਦਾ ਮੁਹੰਮਦ ਸਈਦ ਦਾ ਅੱਜ ਦਿਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਅਨੁਸਾਰ ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਅਨੰਤਨਾਗ ਦੇ ਦਮਹਲ ਅਛਬਲ ਵਿਖੇ ਕੀਤਾ ਜਾਵੇਗਾ। ਪੀਰਜ਼ਾਦਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਨੰਤਨਾਗ ਸੀਟ ਜਿੱਤੀ ਸੀ।

ਉਨ੍ਹਾਂ ਨੇ ਪੀ.ਡੀ.ਪੀ. ਉਮੀਦਵਾਰ ਮਹਿਬੂਬ ਬੇਗ ਨੂੰ 1,600 ਤੋਂ ਵੱਧ ਵੋਟਾਂ ਨਾਲ ਹਰਾਇਆ। ਉਹ 8 ਅਕਤੂਬਰ, 2024 ਨੂੰ ਵਿਧਾਇਕ ਬਣੇ। ਪੀਰਜ਼ਾਦਾ ਪਹਿਲਾਂ 1987, 2002 ਅਤੇ 2008 ਵਿਚ ਕੋਕਰਨਾਗ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਸੀ।

ਪਿਛਲੀ ਖ਼ਬਰ ਘੁਮਾਣ ਵਿਖੇ ਸਟੋਰ ਨੂੰ ਲੱਗੀ, ਅੱਗ ਕਰੋੜਾਂ ਦਾ ਨੁਕਸਾਨ ਅਗਲੀ ਖ਼ਬਰ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅੱਜ ਹੋਵੇਗੀ ਕੈਬਨਿਟ ਦੀ ਮੀਟਿੰਗ