ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ’ਚੋਂ ਸਭ ਤੋਂ ਵੱਧ ਵੋਟਰ ਸੁਨਾਮ ਅਤੇ ਸਭ ਤੋਂ ਘੱਟ ਧੂਰੀ ਹਲਕੇ ’ਚ
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਲਈ ਹੁਣ ਤੱਕ 8 ਲੱਖ 84 ਹਜ਼ਾਰ 308 ਵੋਟਰ ਵੋਟ ਪਾਉਣ ਲਈ ਯੋਗ ਪਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ 4 ਲੱਖ 56 ਹਜ਼ਾਰ 337 ਪੁਰਸ਼ ਅਤੇ 4 ਲੱਖ 27 ਹਜ਼ਾਰ 954 ਔਰਤ ਵੋਟਰ ਹਨ।
ਅਜੀਤ ਡੈਸਕ
30-10-2026