27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗੰਦੇ ਨਾਲੇ ਦੀ ਪਟੜੀ ਤੋਂ ਮਿਲੀ ਲਾਸ਼

ਲੌਂਗੋਵਾਲ, (ਸੰਗਰੂਰ), 27 ਨਵੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਲੌਂਗੋਵਾਲ ਇਲਾਕੇ ਵਿਚ ਅੱਜ ਦਿਨ ਚੜਦੇ ਹੀ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸਲਾਇਟ ਦੇ ਇਕ ਵਿਦਿਆਰਥੀ ਦੀ ਮ੍ਰਿਤਕ ਦੇਹ ਨੇੜਲੇ ਗੰਦੇ ਨਾਲੇ ਦੀ ਪਟੜੀ ਤੋਂ ਬਰਾਮਦ ਹੋਈ।

ਅਜੀਤ ਡੈਸਕ 27-11-2026

ਲੌਂਗੋਵਾਲ, (ਸੰਗਰੂਰ), 27 ਨਵੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਲੌਂਗੋਵਾਲ ਇਲਾਕੇ ਵਿਚ ਅੱਜ ਦਿਨ ਚੜਦੇ ਹੀ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸਲਾਇਟ ਦੇ ਇਕ ਵਿਦਿਆਰਥੀ ਦੀ ਮ੍ਰਿਤਕ ਦੇਹ ਨੇੜਲੇ ਗੰਦੇ ਨਾਲੇ ਦੀ ਪਟੜੀ ਤੋਂ ਬਰਾਮਦ ਹੋਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਮ੍ਰਿਤਕ ਦੇਹ ਆਈ.ਸੀ.ਡੀ. ਡਿਪਲੋਮਾ ਦੇ ਅੰਤਿਮ ਵਰ੍ਹੇ ਦੇ ਵਿਦਿਆਰਥੀ ਅਯੂਸ਼ ਕੁਮਾਰ ਸਿੰਘ ਪੁੱਤਰ ਰਾਮ ਕੁਮਾਰ ਸਿੰਘ (22 ਸਾਲ) ਵਾਸੀ ਸਮਸਤੀਪੁਰ ਬਿਹਾਰ ਦੀ ਦੱਸੀ ਜਾ ਰਹੀ ਹੈ। ਇਸ ਸੰਬੰਧ ਵਿਚ ਐੱਸ. ਐੱਚ. ਓ. ਇੰਸਪੈਕਟਰ ਗੁਲਾਬ ਸਿੰਘ ਦੀ ਅਗਵਾਈ ਵਿਚ ਲੌਂਗੋਵਾਲ ਪੁਲਿਸ ਅਤੇ ਸਲਾਇਟ ਅਧਿਕਾਰੀਆਂ ਦੀ ਟੀਮ ਨੇ ਘਟਨਾ ਸਥਾਨ 'ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ। ਪ੍ਰਸਾਸ਼ਨ ਵਲੋਂ ਸਟੀਕ ਜਾਂਚ ਲਈ ਫੋਰੈਂਸਿੰਕ ਮਾਹਿਰਾਂ ਦੀ ਟੀਮ ਬੁਲਾਈ ਗਈ ਹੈ।

ਅਗਲੀ ਖ਼ਬਰ ਅੱਜ ਤੋਂ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ ਅਰਵਿੰਦ ਕੇਜਰੀਵਾਲ ਦਾ ਸਰਕਾਰੀ ਬੰਗਲਾ