27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਾਲਮੀਕਿ ਦਿਵਸ ਧੂਮਧਾਮ ਨਾਲ਼ ਮਨਾਇਆ

ਅਹਿਮਦਗੜ੍ਹ, 26 ਅਕਤੂਬਰ (ਰਵਿੰਦਰ ਪੁਰੀ)-ਸਥਾਨਕ ਵਾਲਮੀਕਿ ਭਾਈਚਾਰੇ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਵਾਲਮੀਕਿ ਮੰਦਰ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਵਿਜੈ ਕਾਕੜੀਆ ਆਦਿ ਅਗਵਾਈ ਹੇਠ ਸਮੂਹ ਕੌਂਸਲਰ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੀ ਸਮੂਹ ਭਾਈਚਾਰੇ ਨਾਲ ਰਲ ਕੇ ਪੂਜਾ ਅਰਚਨਾ ਕੀਤੀ।

ਅਜੀਤ ਡੈਸਕ 27-10-2026
ਅਹਿਮਦਗੜ੍ਹ, 26 ਅਕਤੂਬਰ (ਰਵਿੰਦਰ ਪੁਰੀ)-ਸਥਾਨਕ ਵਾਲਮੀਕਿ ਭਾਈਚਾਰੇ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਵਾਲਮੀਕਿ ਮੰਦਰ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਵਿਜੈ ਕਾਕੜੀਆ ਆਦਿ ਅਗਵਾਈ ਹੇਠ ਸਮੂਹ ਕੌਂਸਲਰ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੀ ਸਮੂਹ ਭਾਈਚਾਰੇ ਨਾਲ ਰਲ ਕੇ ਪੂਜਾ ਅਰਚਨਾ ਕੀਤੀ। ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਆਏ ਸਾਰੇ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ’ਤੇ ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਕਮਿਕਰ ਰਾਮ, ਕੌਂਸਲਰ ਸੰਦੀਪ ਬਧਨ, ਕੌਂਸਲਰ ਹਨੀ ਗੁਪਤਾ, ਆਮ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ, ਸਾਬਕਾ ਕੌਂਸਲਰ ਦਿਲਸ਼ਾਦ ਖਾਨ, ਕੌਂਸਲਰ ਸੰਜੇ ਸੂਦ, ਸਿਕੰਦਰ ਅਲੀ ਤੋਂ ਇਲਾਵਾ ਵਾਲਮੀਕਿ ਭਾਈਚਾਰੇ ਦੇ ਆਗੂ ਚਮਨ ਲਾਲ ਹੰਸ, ਬੋਬੀ ਬੇਗੜਾ, ਰੂਪ ਚੰਦ ਹੰਸ, ਬੀਰਬਲ ਹੰਸ, ਪ੍ਰਧਾਨ ਗੌਤਮ ਕੁਮਾਰ, ਵਾਲਮੀਕਿ ਮੰਦਰ ਕਮੇਟੀ ਦੇ ਪ੍ਰਧਾਨ ਰਾਜੂ ਹੰਸ, ਹੁਸਨ ਲਾਲ ਹੰਸ, ਮੰਗਤ ਰਾਮ ਹੰਸ, ਸ਼ਿਵ ਕੁਮਾਰ ਹੰਸ, ਸੋਹਨ ਲਾਲ ਗੋਸ਼ੀ, ਭਾਰਤ ਭੂਸ਼ਨ ਬੈਂਸ, ਗਿਆਨ ਚੰਦ ਹੰਸ, ਕਰਨ ਹੰਸ, ਰਾਜ ਕੁਮਾਰ ਬੇਗੜਾ, ਆਸ਼ੂ ਬੱਗਣ ਆਦਿ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਲੰਗਰ ਵੀ ਅਤੁੱਟ ਵਰਤਿਆ।
ਪਿਛਲੀ ਖ਼ਬਰ ਸਿੱਖ ਗੁਰਧਾਮਾਂ ਅੰਦਰ ਪੰਥਕ ਪ੍ਰੰਪਰਾਵਾਂ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਰਵਾਈਆਂ ਜਾਣ - ਜਥੇਦਾਰ ਸਰੌਦ ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਹੋਏ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।