06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਹਾਂਵੀਰ ਇੰਟਰਨੈਸ਼ਨਲ ਵਲੋਂ ਲਾਏ ਅੱਖਾਂ ਦੇ ਜਾਂਚ ਕੈਂਪ ’ਚ 386 ਮਰੀਜ਼ਾਂ ਦੀ ਜਾਂਚ 142 ਦੇ ਪਾਏ ਗਏ ਫੋਲਡਿੰਗ ਲੈਂਜ਼

ਮਾਲੇਰਕੋਟਲਾ, 6 ਅਕਤੂਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) ਯੋਗੀਰਾਜ ਯੁਵਾਪ੍ਰੇਰਕ ਸ੍ਰੀ ਅਰੁਣ ਚੰਦਰ ਦੀ ਪ੍ਰੇਰਣਾ ਅਤੇ ਆਸ਼ੀਰਵਾਦ ਸਦਕਾ ਮਹਾਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸਮਿਤੀ (ਰਜਿ.) ਮਾਲੇਰਕੋਟਲਾ ਵਲੋਂ ਡੇਰਾ ਬਾਬਾ ਨਰਸਿੰਗ ਦਾਸ (ਕਾਲੀ ਮਾਤਾ ਮੰਦਿਰ) ਵਿਖੇ ਵਿਸ਼ਾਲ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ।

ਅਜੀਤ ਡੈਸਕ 07-10-2026
ਮਾਲੇਰਕੋਟਲਾ, 6 ਅਕਤੂਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) ਯੋਗੀਰਾਜ ਯੁਵਾਪ੍ਰੇਰਕ ਸ੍ਰੀ ਅਰੁਣ ਚੰਦਰ ਦੀ ਪ੍ਰੇਰਣਾ ਅਤੇ ਆਸ਼ੀਰਵਾਦ ਸਦਕਾ ਮਹਾਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸਮਿਤੀ (ਰਜਿ.) ਮਾਲੇਰਕੋਟਲਾ ਵਲੋਂ ਡੇਰਾ ਬਾਬਾ ਨਰਸਿੰਗ ਦਾਸ (ਕਾਲੀ ਮਾਤਾ ਮੰਦਿਰ) ਵਿਖੇ ਵਿਸ਼ਾਲ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਮੁੰਡੇ ਸਟੇਟ ਐਵਾਰਡੀ (ਐੱਮ.ਡੀ. ਕੇ.ਐੱਸ. ਕੰਬਾਈਨ) ਨੇ ਜੋਤੀ ਜਗਾ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਕੈਂਪ ਦਾ ਰਸਮੀ ਉਦਘਾਟਨ ਸੁਰੇਸ਼ ਜੈਨ (ਐੱਮ.ਡੀ. ਗਿਰਨਾਰ ਮੈਟਲਜ਼) ਵਲੋਂ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ ਨੇ ਦੱਸਿਆ ਕਿ ਕੈਂਪ ਦੌਰਾਨ 386 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਮਾਹਿਰ ਡਾਕਟਰਾਂ ਦੀ ਡਾਕਟਰੀ ਸਲਾਹ ਅਤੇ ਜਾਂਚ ਤੋਂ ਬਾਅਦ 142 ਅਜਿਹੇ ਲੋੜਵੰਦ ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੀਆਂ ਅੱਖਾਂ ਦੇ ਸਫਲ ਆਪ੍ਰੇਸ਼ਨ ਕਰਕੇ ਬਿਨਾਂ ਕਿਸੇ ਖਰਚੇ ਦੇ ਉੱਚ ਗੁਣਵੱਤਾ ਵਾਲੇ ਫੋਲਡਿੰਗ ਲੈਂਜ਼ ਪਾਏ ਗਏ। ਇਸ ਤੋਂ ਇਲਾਵਾ ਸੰਸਥਾ ਵੱਲੋਂ ਮੌਕੇ ‘ਤੇ ਹੀ 260 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ 130 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦੀ ਵੰਡ ਵੀ ਕੀਤੀ ਗਈ। ਸਮਾਗਮ ਵਿੱਚ ਅਨਿਲ ਜੈਨ (ਏ.ਕੇ. ਅਲਾਈਵ), ਗਿਆਨੀ ਅਮਰ ਸਿੰਘ (ਦਸ਼ਮੇਸ਼ ਕੰਬਾਈਨ), ਮਹੰਤ ਸਰੂਪ ਬਿਹਾਰੀ ਸ਼ਰਨ, ਅਸ਼ੋਕ ਸਿੰਗਲਾ (ਐੱਮ.ਡੀ. ਵਿਸ਼ਵ ਸ਼ਕਤੀ ਪਾਈਪ), ਦਰਸ਼ਨ ਪਾਲ ਰਿਖੀ, ਜਗਦੀਸ਼ ਕਿੰਗਰ, ਵੇਦ ਪ੍ਰਕਾਸ਼ ਢੀਂਗਰਾ, ਅੰਮ੍ਰਿਤ ਲਾਲ ਗਰਗ, ਨਰਿੰਦਰ ਪਾਲ ਨੰਦਾ, ਪ੍ਰਮੋਦ ਜੈਨ (ਐਮ.ਡੀ. ਯੂਨਾਈਟਿਡ ਕਾਸਟਿੰਗ), ਨਰਿੰਦਰ ਸੂਦ, ਪੰਕਜ ਗੋਇਲ, ਮੋਹਿਤ ਗੁਪਤਾ, ਡਾ. ਗੋਪਾਲ ਅਤੇ ਰਾਜੇਸ਼ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਮਾਨਵ ਸੇਵਾ ਦੇ ਇਸ ਕਾਰਜ ਦੀ ਹੌਸਲਾ ਅਫ਼ਜ਼ਾਈ ਕੀਤੀ। ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਸਥਾ ਦੇ ਅਹੁਦੇਦਾਰਾਂ ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ ਤੋਂ ਇਲਾਵਾ ਸ਼ਿਵਮ ਮਟਕਨ, ਮੋਹਨ ਸ਼ਿਆਮ, ਸੁਨੀਲ ਜੈਨ, ਕੁਲਬੀਰ ਜੈਨ ਲਾੜੀ, ਵਿਨੇ ਜੈਨ, ਸਾਹਿਲ ਜੈਨ, ਨਮਨ ਜੈਨ, ਦੀਪ ਚੰਨਾ, ਗੌਤਮ ਜੈਨ ਅਤੇ ਅਸ਼ਵਨੀ ਜੈਨ ਗੁਲਾਬੋ ਨੇ ਅਹਿਮ ਸੇਵਾਵਾਂ ਨਿਭਾਈਆਂ ।
ਪਿਛਲੀ ਖ਼ਬਰ ਕਿਸਾਨ ਯੂਨੀਅਨ ਉਗਰਾਹਾਂ ਨੇ ਦੂਸਰੇ ਦਿਨ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਬੰਦ ਕੀਤੇ ਤਿੰਨੇ ਗੇਟ 13 ਅਕਤੂਬਰ... ਅਗਲੀ ਖ਼ਬਰ ਸ਼ੇਰਗੜ੍ਹ ਚੀਮਾ ਪੰਚਾਇਤ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।